ਕਾਬੁਲ— ਅਫਗਾਨਿਸਤਾਨ ਦੇ ਪੂਰਬੀ ਨੰਗਰਹਾਰ ਸੂਬੇ ਦੀ ਰਾਜਧਾਨੀ ਜਲਾਲਾਬਾਦ 'ਚ ਬੁੱਧਵਾਰ ਨੂੰ ਮੁੱਖ ਹਵਾਈ ਅੱਡੇ ਦੇ ਨੇੜੇ ਇਕ ਨਿਰਮਾਣ ਕੰਪਨੀ 'ਤੇ ਅੱਤਵਾਦੀਆਂ ਵਲੋਂ ਕੀਤੇ ਗਏ ਆਤਮਘਾਤੀ ਹਮਲੇ 'ਚ 17 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।
ਸੂਬਾਈ ਗਵਰਨਰ ਦੇ ਬੁਲਾਰੇ ਅਤਾਉੱਲਾ ਖੋਗਿਆਨੀ ਨੇ ਕਿਹਾ ਕਿ ਮਾਰੇ ਗਏ ਲੋਕਾਂ 'ਚ ਅਫਗਾਨ ਨਿਰਮਾਣ ਕੰਪਨੀ ਈਬੀਈ ਦੇ 16 ਕਰਮਚਾਰੀ ਤੇ ਇਕ ਫੌਜੀ ਖੂਫੀਆ ਅਧਿਕਾਰੀ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਮਲੇ 'ਚ 9 ਹੋਰ ਲੋਕ ਵੀ ਜ਼ਖਮੀ ਹੋਏ ਹਨ। ਅਜੇ ਤੱਕ ਕਿਸੇ ਨੇ ਵੀ ਹਮਲੇ ਦੀ ਜ਼ਿੰਮੇਦਾਰੀ ਨਹੀਂ ਲਈ ਹੈ। ਹਾਲਾਂਕਿ ਤਾਲਿਬਾਨ ਤੇ ਇਸਲਾਮਿਕ ਸਟੇਟ ਦੋਵੇਂ ਹੀ ਸੰਗਠਨ ਪੂਰਬੀ ਅਫਗਾਨਿਸਤਾਨ ਖਾਸ ਕਰਕੇ ਨੰਗਰਹਾਰ 'ਚ ਸਰਗਰਮ ਹਨ।
ਪਾਕਿਸਤਾਨ: ਨਾਂਗਾ ਪਰਬਤ 'ਤੇ ਲਾਪਤਾ ਵਿਦੇਸ਼ੀਆਂ ਦਾ ਨਹੀਂ ਮਿਲਿਆ ਕੋਈ ਸੁਰਾਗ
NEXT STORY