ਰਬਾਟ— ਮੋਰੱਕੋ ਦੀ ਰਾਜਧਾਨੀ ਰਬਾਟ ਨੇੜੇ ਮੰਗਲਵਾਰ ਨੂੰ ਇਕ ਯਾਤਰੀ ਟਰੇਨ ਦੇ ਪਟੜੀ ਤੋਂ ਉਤਰ ਜਾਣ ਦੀ ਘਟਨਾ 'ਚ ਕਰੀਬ 7 ਲੋਕਾਂ ਦੀ ਮੌਤ ਹੋ ਗਈ ਤੇ ਕਰੀਬ 80 ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਖੇਤਰੀ ਸਿਹਤ ਨਿਦੇਸ਼ਕ ਆਬਦੇਲਮੌਲਾ ਬੋਲਾਮਿਜਾਤ ਨੇ ਅਧਿਕਾਰਕ ਪੱਤਰਾਕਰ ਏਜੰਸੀ ਐੱਮ.ਏ.ਪੀ. ਨੂੰ ਕਿਹਾ, ''ਦੁਖਦ ਹੈ ਕਿ 7 ਲੋਕਾਂ ਦੀ ਮੌਤ ਹੋ ਗਈ ਹੈ।'' ਰਾਸ਼ਟਰੀ ਰੇਲਵੇ ਕੰਪਨੀ ਦੇ ਮਾਲਿਕ ਮੁਹੰਮਦ ਰਾਬੀ ਖਲੀ ਨੇ ਇਸ ਤੋਂ ਪਹਿਲਾਂ 6 ਲੋਕਾਂ ਦੇ ਮੌਤ ਹੋਣ ਤੇ 86 ਲੋਕਾਂ ਦੇ ਜ਼ਖਮੀ ਹੋਣ ਦੀ ਗੱਲ ਕਹੀ ਸੀ।
ਐੱਮ.ਏ.ਪੀ. ਨੇ ਖਬਰ ਦਿੱਤੀ ਕਿ ਗੰਭੀਰ ਰੂਪ ਨਾਲ ਜ਼ਖਮੀ 7 ਲੋਕਾਂ ਦਾ ਰਬਾਟ ਫੌਜੀ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ, ਜਿਨ੍ਹਾਂ 'ਚੋਂ 4 ਆਈ.ਸੀ.ਯੂ. 'ਚ ਹਨ। ਓ.ਐੱਨ.ਸੀ.ਐੱਫ. ਰਾਸ਼ਟਰੀ ਰੇਲਵੇ ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਕੈਬਨਿਟ ਦੇ ਇਕ ਬਿਆਨ ਮੁਤਾਬਕ ਸ਼ਾਹ ਮੁਹੰਮਦ ਸ਼ਸ਼ਠਮ ਨੇ ਕਿਹਾ ਕਿ ਉਹ ਪੀੜਤਾਂ ਨੂੰ ਦਫਨਾਉਣ ਤੇ ਜ਼ਖਮੀਆਂ ਦੇ ਇਲਾਜ਼ 'ਚ ਆਉਣ ਵਾਲਾ ਖਰਚ ਚੁੱਕਣਗੇ।
ਚੀਨ ਦੀ ਕਮਿਊਨਿਸਟ ਪਾਰਟੀ ਨੇ ਕੱਢਿਆ 2 ਸਾਬਕਾ ਜਨਰਲਾਂ ਨੂੰ
NEXT STORY