ਕੰਪਾਲਾ - ਯੁਗਾਂਡਾ ਦੀ ਰਾਜਧਾਨੀ ਕੰਪਾਲਾ ’ਚ ਗੁੱਟ ਨਿਰਲੇਪ ਅੰਦੋਲਨ (ਐੱਨ. ਏ. ਐੱਮ.) ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਜੈਸ਼ੰਕਰ ਨੇ ‘ਵਸੁਧੈਵ ਕੁਟੁੰਬਕਮ’ ਤੋਂ ਪ੍ਰੇਰਿਤ ਭਾਰਤ ਦਾ ਦ੍ਰਿਸ਼ਟੀਕੋਣ ਪੇਸ਼ ਕੀਤਾ। ਉਨ੍ਹਾਂ ਨੇ ਵਿਸ਼ਵਵਿਆਪੀ ਏਕਤਾ ਅਤੇ ਸਹਿਯੋਗ ਲਈ ‘ਵਿਸ਼ਵ ਮਿੱਤਰ’ ਵਜੋਂ ਭਾਰਤ ਦੀ ਅਟੁੱਟ ਵਚਨਬੱਧਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ 2019 ’ਚ ਅਜ਼ਰਬੈਜ਼ਾਨ ਦੀ ਰਾਜਧਾਨੀ ਬਾਕੂ ’ਚ ਐੱਨ. ਏ. ਐੱਮ. ਦੀ ਮੀਟਿੰਗ ਤੋਂ ਬਾਅਦ ਦੁਨੀਆ ਪੂਰੀ ਤਰ੍ਹਾਂ ਬਦਲ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਜੰਨਤ ਜ਼ੁਬੈਰ ਦਾ ਬਲੈਕ ਸਾੜ੍ਹੀ 'ਚ ਐਥਨਿਕ ਲੁੱਕ, ਪਲਾਂ 'ਚ ਵਾਇਰਲ ਹੋ ਗਈਆਂ ਤਸਵੀਰਾਂ
ਕੋਵਿਡ-19 ਮਹਾਮਾਰੀ ਨੇ ਸਾਨੂੰ ਸਾਰਿਆਂ ਨੂੰ ਤਬਾਹ ਕਰ ਦਿੱਤਾ ਹੈ, ਜਿਸ ਦੇ ਜਖ਼ਮ ਭਰਨ ’ਚ ਪੀੜ੍ਹੀਆਂ ਲੱਗ ਜਾਣਗੀਆਂ। ਉਨ੍ਹਾਂ ਕਿਹਾ ਕਿ ਜਲਵਾਯੂ ਤਬਦੀਲੀ ਤੇਜ਼ੀ ਨਾਲ ਅਤੇ ਨਿਸ਼ਚਿਤ ਤੌਰ ’ਤੇ ਖ਼ਤਰਨਾਕ ਪੱਧਰ ’ਤੇ ਪਹੁੰਚਦਾ ਜਾ ਰਿਹਾ ਹੈ ਅਤੇ ਕੁੱਝ ਅਜਿਹੇ ਵੀ ਹਨ ਜਿਨ੍ਹਾਂ ਨੇ ਇਸ ਦਾ ਪ੍ਰਭਾਵ ਮਹਿਸੂਸ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਕਰਜ਼ਾ, ਮਹਿੰਗਾਈ ਅਤੇ ਵਿਕਾਸ ਦੀਆਂ ਚੁਣੌਤੀਆਂ ਨੇ ਵੀ ਵਿਕਾਸ ’ਤੇ ਬਹੁਤ ਪ੍ਰਭਾਵ ਪਾਇਆ ਹੈ। ਐੱਸ. ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ’ਚ ਸੁਧਾਰਾਂ ’ਤੇ ਜ਼ੋਰ ਦਿੰਦੇ ਹੋਏ ਬਹੁਧਰੁਵੀ ਸੰਸਾਰ ਦਾ ਸੱਦਾ ਦਿੱਤਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੇਤਨਯਾਹੂ ਨੇ ਕਿਹਾ-ਤੁਹਾਨੂੰ ਕਿਸ ਨੇ ਦੱਸਿਆ ਕਿ ਅਸੀਂ ਈਰਾਨ ’ਤੇ ਹਮਲਾ ਨਹੀਂ ਕਰ ਰਹੇ ਹਾਂ?
NEXT STORY