ਬੀਜਿੰਗ (ਬਿਊਰੋ): ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਦੇ ਨਾਂ 'ਤੇ ਚੀਨ ਆਪਣੇ ਹੀ ਦੇਸ਼ ਦੇ ਲੋਕਾਂ 'ਤੇ ਭਿਆਨਕ ਅੱਤਿਆਚਾਰ ਕਰ ਰਿਹਾ ਹੈ ਅਤੇ ਚੀਨ ਤੋਂ ਆ ਰਹੀਆਂ ਖ਼ਬਰਾਂ ਦਿਲ ਦਹਿਲਾ ਦੇਣ ਵਾਲੀਆਂ ਹਨ। ਡੇਲੀ ਮੇਲ ਦੀ ਰਿਪੋਰਟ ਮੁਤਾਬਕ ਚੀਨ 'ਚ ਕੋਰੋਨਾ ਸੰਕਰਮਿਤ ਲੋਕਾਂ ਨੂੰ ਸ਼ੀ ਜਿਨਪਿੰਗ ਦੇ ਅਧਿਕਾਰੀਆਂ ਨੇ ਲੋਹੇ ਦੇ ਬਕਸੇ 'ਚ ਬੰਦ ਕਰ ਕੇ ਰੱਖਿਆ ਹੋਇਆ ਹੈ ਅਤੇ ਚੀਨ 'ਚ 2 ਕਰੋੜ ਤੋਂ ਜ਼ਿਆਦਾ ਲੋਕ ਕੈਦ ਵਿਚ ਹਨ। ਸ਼ੀ ਜਿਨਪਿੰਗ ਨੇ ਜ਼ੀਰੋ ਕੋਵਿਡ ਨੀਤੀ ਦੇ ਨਾਂ 'ਤੇ ਲੋਕਾਂ 'ਤੇ ਅੱਤਿਆਚਾਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਲੋਹੇ ਦੇ ਬਕਸਿਆਂ ਵਿਚ ਬੰਦ ਕੀਤੇ ਜਾ ਰਹੇ ਲੋਕ
ਡੇਲੀ ਮੇਲ ਨੇ ਕਈ ਵੀਡੀਓ ਅਤੇ ਤਸਵੀਰਾਂ ਜਨਤਕ ਕੀਤੀਆਂ ਹਨ, ਜਿਹਨਾਂ ਵਿੱਚ ਲੋਕਾਂ ਨੂੰ ਕੈਦ ਵਿਚ ਦਿਖਾਇਆ ਗਿਆ ਹੈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਚੀਨ ਦੇ ਸ਼ਿਆਨ, ਅਨਯਾਂਗ ਅਤੇ ਯੁਝੂ ਸੂਬਿਆਂ 'ਚ ਕੋਰੋਨਾ ਸੰਕਰਮਿਤ ਮਰੀਜ਼ਾਂ ਨੂੰ ਲੋਹੇ ਦੇ ਬਕਸੇ 'ਚ ਬੰਦ ਰੱਖਿਆ ਜਾ ਰਿਹਾ ਹੈ ਅਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਗਰਭਵਤੀ ਔਰਤਾਂ ਨੂੰ ਵੀ ਲੋਹੇ ਦੇ ਬਕਸਿਆਂ 'ਚ ਬੰਦ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੋਰੋਨਾ ਸੰਕਰਮਿਤ ਮਰੀਜ਼ਾਂ ਦੇ ਸੰਪਰਕ ਵਿੱਚ ਆਏ ਲੋਕਾਂ ਨੂੰ ਵੀ ਵੱਖ-ਵੱਖ ਬਕਸਿਆਂ ਵਿੱਚ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਉਹ ਹੋਰ ਲੋਕਾਂ ਨੂੰ ਸੰਕਰਮਿਤ ਨਾ ਕਰ ਸਕਣ।
ਸ਼ੀਆਨ ਵਿਚ ਅੱਤਿਆਚਾਰ ਦੀ ਹੱਦ
ਡੇਲੀ ਮੇਲ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਸ਼ੀਆਨ ਸਮੇਤ ਕੁਝ ਹੋਰ ਸ਼ਹਿਰਾਂ ਵਿੱਚ ਕੁੱਲ ਮਿਲਾ ਕੇ ਘੱਟੋ-ਘੱਟ 2 ਕਰੋੜ ਤੋਂ ਵੱਧ ਲੋਕਾਂ ਨੂੰ ਕੈਦ ਕੀਤਾ ਗਿਆ ਹੈ। ਸ਼ਿਆਨ ਸ਼ਹਿਰ ਵਿੱਚ 13 ਮਿਲੀਅਨ ਲੋਕ ਕੁਆਰੰਟੀਨ ਦੇ ਨਾਮ 'ਤੇ ਆਪਣੇ ਘਰਾਂ ਵਿੱਚ ਕੈਦ ਹਨ ਅਤੇ ਉਨ੍ਹਾਂ ਨੂੰ ਕਿਸੇ ਵੀ ਸਥਿਤੀ ਵਿੱਚ ਆਪਣੇ ਘਰ ਛੱਡਣ ਦੀ ਆਗਿਆ ਨਹੀਂ ਹੈ। ਇਸ ਦੇ ਨਾਲ ਹੀ ਸੈਂਕੜੇ ਲੋਕਾਂ ਨੂੰ ਲੱਕੜ ਦੇ ਡੱਬਿਆਂ ਵਿੱਚ ਬੰਦ ਕਰ ਦਿੱਤਾ ਗਿਆ ਹੈ। ਇਨ੍ਹਾਂ ਲੋਕਾਂ ਨੂੰ ਲੱਕੜ ਦੇ ਬਕਸੇ ਵਾਲਾ ਟਾਇਲਟ ਦਿੱਤਾ ਜਾਂਦਾ ਹੈ ਅਤੇ ਦੋ ਹਫ਼ਤਿਆਂ ਤੱਕ ਲੋਹੇ ਦੇ ਬਕਸੇ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਡੇਲੀ ਮੇਲ ਮੁਤਾਬਕ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕੀਤੇ ਗਏ ਵੀਡੀਓਜ਼ ਵਿੱਚ ਲੋਕਾਂ ਨੂੰ ਬਕਸੇ ਵਿੱਚ ਦਿਖਾਇਆ ਗਿਆ ਹੈ।
ਲੱਖਾਂ ਲੋਕ ਕੈਂਪ ਵਿਚ ਬੰਦ
ਸ਼ੀਆਨ ਸ਼ਹਿਰ ਤੋਂ ਇਲਾਵਾ ਚੀਨ ਦੇ ਕਈ ਹੋਰ ਸ਼ਹਿਰਾਂ ਵਿਚ ਵੀ ਲੱਖਾਂ ਲੋਕਾਂ ਨੂੰ ਵੱਖ-ਵੱਖ ਕੁਆਰੰਟੀਨ ਕੈਂਪਾਂ ਵਿਚ ਰੱਖਿਆ ਗਿਆ ਹੈ ਅਤੇ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਹੈ। ਤਾਲਾਬੰਦੀ ਵਿੱਚ ਫਸੇ ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕਾਂ ਨੇ ਬੀਬੀਸੀ ਨੂੰ ਦੱਸਿਆ ਕਿ ਕੈਂਪਾਂ ਵਿੱਚ ਕੁਝ ਵੀ ਨਹੀਂ ਬਚਿਆ ਹੈ ਅਤੇ ਬੁਨਿਆਦੀ ਜ਼ਰੂਰਤਾਂ ਦੀਆਂ ਕੁਝ ਚੀਜ਼ਾਂ ਰੱਖੀਆਂ ਗਈਆਂ ਹਨ। ਜਾਂਚ ਕਰਨ ਵਾਲਾ ਕੋਈ ਨਹੀਂ ਹੈ ਅਤੇ ਪਤਾ ਨਹੀਂ ਇਹ ਕਿਹੋ ਜਿਹਾ ਕੁਆਰੰਟੀਨ ਸੈਂਟਰ ਹੈ? ਤੁਹਾਨੂੰ ਦੱਸ ਦੇਈਏ ਕਿ ਅਗਲੇ ਮਹੀਨੇ ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਵਿੰਟਰ ਓਲੰਪਿਕ ਖੇਡਾਂ ਹੋਣੀਆਂ ਹਨ ਅਤੇ ਇਸ ਨੂੰ ਸਫਲ ਬਣਾਉਣ ਲਈ ਸ਼ੀ ਜਿਨਪਿੰਗ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਚੀਨੀ ਸ਼ਖਸ ਨੇ ਦੱਸੀ ਹੱਡ ਬੀਤੀ
ਉੱਥੇ ਚੀਨੀ ਸੋਸ਼ਲ ਮੀਡੀਆ ਵੀਬੋ 'ਤੇ ਇਕ ਯੂਜ਼ਰ ਨੇ ਚੀਨੀ ਸਰਕਾਰ ਦੇ ਅੱਤਿਆਚਾਰਾਂ ਦੀ ਕਹਾਣੀ ਦੱਸੀ ਹੈ ਅਤੇ ਲਿਖਿਆ ਹੈ ਕਿ ਜਿਵੇਂ ਹੀ ਕੋਈ ਵਿਅਕਤੀ ਕੋਵਿਡ ਪਾਜ਼ੇਟਿਵ ਪਾਇਆ ਜਾਂਦਾ ਹੈ, ਉਸ ਦੌਰਾਨ ਉਸ ਖੇਤਰ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨੂੰ ਅਧਿਕਾਰੀ ਬਾਹਰ ਆਉਣ ਲਈ ਕਹਿੰਦੇ ਹਨ। ਉਨ੍ਹਾਂ ਨੂੰ ਘਰਾਂ 'ਚੋਂ ਨਿਕਲ ਕੇ ਬੱਸਾਂ ਵਿਚ ਬੈਠਣ ਲਈ ਕਿਹਾ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਲੋਹੇ ਦੇ ਬਕਸੇ ਵਾਂਗ ਬਣੇ ਕੁਆਰੰਟੀਨ ਸੈਂਟਰ 'ਚ ਲਿਜਾਇਆ ਜਾਂਦਾ ਹੈ ਅਤੇ ਉਥੇ ਉਨ੍ਹਾਂ ਨੂੰ ਤਾਲਾ ਲਗਾ ਦਿੱਤਾ ਜਾਂਦਾ ਹੈ। ਕੁਝ ਲੋਕਾਂ ਨੇ ਡੇਲੀ ਮੇਲ ਨੂੰ ਦੱਸਿਆ ਕਿ ਅੱਧੀ ਰਾਤ ਨੂੰ ਕਈ ਲੋਕਾਂ ਨੂੰ ਘਰੋਂ ਬਾਹਰ ਕੱਢਿਆ ਗਿਆ।
ਨਿਯਮ ਤੋੜਨ 'ਤੇ ਸਖ਼ਤ ਸਜ਼ਾ
ਚੀਨੀ ਮੀਡੀਆ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਕੋਵਿਡ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਤਿੰਨ ਲੋਕਾਂ ਨੂੰ ਚਾਰ ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿਸ ਕਾਰਨ ਬੰਦਰਗਾਹੀ ਸ਼ਹਿਰ ਡਾਲਿਅਨ ਦੇ ਲੋਕ ਬੁਰੀ ਤਰ੍ਹਾਂ ਡਰੇ ਹੋਏ ਹਨ। ਇਸ ਦੇ ਨਾਲ ਹੀ ਸਥਾਨਕ ਮੀਡੀਆ ਨੇ ਦੱਸਿਆ ਕਿ ਇਨ੍ਹਾਂ ਚਾਰ ਲੋਕਾਂ ਕਾਰਨ 83 ਲੋਕ ਕੋਰੋਨਾ ਸੰਕਰਮਿਤ ਹੋਏ ਹਨ। ਡਾਲੀਅਨ ਤੋਂ ਇਲਾਵਾ, ਤਿਆਨਜਿਨ ਵਿੱਚ ਵੀ 14 ਮਿਲੀਅਨ ਲੋਕ ਸਖਤ ਕੋਵਿਡ ਪਾਬੰਦੀਆਂ ਦੇ ਅਧੀਨ ਹਨ ਅਤੇ ਹੌਲੀ-ਹੌਲੀ ਉੱਥੇ ਸਖ਼ਤ ਕਦਮ ਚੁੱਕ ਰਹੇ ਹਨ। ਤਿਆਨਜਿਨ ਵਿੱਚ ਪਿਛਲੇ 24 ਘੰਟਿਆਂ ਵਿੱਚ 33 ਸਥਾਨਕ ਕੋਵਿਡ ਸੰਕਰਮਿਤ ਪਾਏ ਗਏ ਹਨ, ਜਿਸ ਤੋਂ ਬਾਅਦ ਸਖ਼ਤੀ ਹੋਰ ਵਧਾ ਦਿੱਤੀ ਗਈ ਹੈ।
ਹੇਨਾਨ ਵਿਚ ਵੀ ਪਾਬੰਦੀ
ਉੱਥੇ ਦੁਨੀਆ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਹੇਨਾਨ, ਜਿੱਥੇ 2019 ਦੇ ਅਖੀਰ ਵਿਚ ਪਹਿਲੀ ਵਾਰ ਕੋਰੋਨਾ ਵਾਇਰਸਦਾ ਪਤਾ ਚੱਲਿਆ ਸੀ ਉੱਥੇ ਜ਼ੀਰੋ ਕੋਵਿਡ ਰਣਨੀਤੀ ਦੇ ਮਾਧਿਅਮ ਨਾਲ ਵਾਇਰਸ ਦੇ ਪ੍ਰਸਾਰ ਨੂੰ ਹੌਲਾ ਕਰ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਦੀ ਸਖ਼ਤੀ ਅਜਿਹੀ ਹੈ ਕਿ ਕੋਰੋਨਾ ਵਾਇਰਸ ਨੂੰ ਚੀਨ ਦੇ ਸੁਰੱਖਿਆ ਚੱਕਰ ਨੂੰ ਤੋੜਨ ਲਈ ਇਕ ਮਹੀਨੇ ਤੋਂ ਵੱਧ ਦਾ ਸਮਾਂ ਲੱਗ ਗਿਆ ਹੈ, ਜਦੋਂ ਕਿ ਅਮਰੀਕਾ ਸਮੇਤ ਯੂਰਪੀਅਨ ਦੇਸ਼ਾਂ ਵਿਚ ਹਰ ਰੋਜ਼ 10 ਲੱਖ ਤੋਂ ਵੱਧ ਮਰੀਜ਼ ਸਾਹਮਣੇ ਆ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- WHO ਦੀ ਚਿਤਾਵਨੀ, ਡੈਲਟਾ ਦੇ ਮੁਕਾਬਲੇ ਤੇਜ਼ੀ ਨਾਲ ਫੈਲ ਰਿਹਾ 'ਓਮੀਕਰੋਨ'
ਗਲੋਬਲ ਟਾਈਮਜ਼ ਨੇ ਸਰਕਾਰ ਦੀ ਨਿੰਦਾ ਕਰਦੇ ਹੋਏ ਲਿਖਿਆ ਕਿ ਓਮੀਕਰੋਨ ਨਾਲ ਲੜਨ ਲਈ ਤਿਆਨਜਿਨ 'ਤੇ ਦਬਾਅ ਸਪੱਸ਼ਟ ਤੌਰ 'ਤੇ ਬਹੁਤ ਜ਼ਿਆਦਾ ਹੈ, ਕਿਉਂਕਿ ਪੂਰਾ ਦੇਸ਼, ਇੱਥੋਂ ਤੱਕ ਕਿ ਪੂਰੀ ਦੁਨੀਆ, ਇਸ ਸ਼ਹਿਰ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਸਭ ਤੋਂ ਘੱਟ ਕੀਮਤ 'ਤੇ ਘੱਟ ਤੋਂ ਘੱਟ ਸਮੇਂ ਵਿਚ ਮਹਾਮਾਰੀ ਨੂੰ ਕਿਵੇਂ ਕਾਬੂ ਵਿਚ ਲਿਆਂਦਾ ਜਾ ਸਕਦਾ ਹੈ? ਹਰ ਕੋਈ ਇਹ ਦੇਖ ਰਿਹਾ ਹੈ ਕਿ ਅਸੀਂ ਗੰਭੀਰ ਸਥਿਤੀਆਂ ਤੋਂ ਬਚਣ ਲਈ ਵਾਇਰਸ ਨਾਲ ਲੜ ਰਹੇ ਲੋਕਾਂ ਦੀਆਂ ਜੀਵਨ ਜ਼ਰੂਰਤਾਂ ਦੀ ਗਾਰੰਟੀ ਕਿਵੇਂ ਦੇ ਸਕਦੇ ਹਾਂ ਪਰ ਹਰ ਕਿਸੇ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਅਸੀਂ ਜੋ ਕੁਝ ਕਰ ਰਹੇ ਹਾਂ ਉਹ ਜਾਨਾਂ ਬਚਾਉਣ ਅਤੇ ਉਨ੍ਹਾਂ ਦੀ ਮਦਦ ਕਰਨ ਲਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ TV ਹੋਸਟ ਨੇ ਉਡਾਇਆ ਗੁਰਮੁਖੀ ਅੱਖਰਾਂ ਦਾ ਮਜ਼ਾਕ, ਹਰ ਪਾਸੇ ਸ਼ੋਅ ਦੀ ਹੋ ਰਹੀ ਨਿੰਦਿਆ (ਵੀਡੀਓ)
NEXT STORY