ਤਹਿਰਾਨ (ਏਜੰਸੀ)- ਈਰਾਨ ਦੀ ਰਾਜਧਾਨੀ ਤਹਿਰਾਨ ਵਿੱਚ ਇੱਕ ਹਮਲਾਵਰ ਨੇ ਸੁਪਰੀਮ ਕੋਰਟ ਦੇ 2 ਸੀਨੀਅਰ ਜੱਜਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਅਤੇ ਫਿਰ ਖੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਨਿਆਂਪਾਲਿਕਾ ਅਤੇ ਸਰਕਾਰੀ ਮੀਡੀਆ ਅਨੁਸਾਰ, ਈਰਾਨ ਦੀ ਸੁਪਰੀਮ ਕੋਰਟ ਦੇ 2 ਸੀਨੀਅਰ ਜੱਜਾਂ ਦੀ ਕੇਂਦਰੀ ਤਹਿਰਾਨ ਵਿੱਚ ਟ੍ਰਿਬਿਊਨਲ ਇਮਾਰਤ ਦੇ ਬਾਹਰ ਗੋਲੀਬਾਰੀ ਵਿੱਚ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ: ਭਾਰੀ ਬਰਫਬਾਰੀ ਕਾਰਨ ਇਹ ਹਾਈਵੇ ਬੰਦ, ਡਰਾਈਵਰਾਂ ਨੂੰ ਇਸ ਰੂਟ 'ਤੇ ਗੱਡੀ ਨਾ ਚਲਾਉਣ ਦੀ ਬੇਨਤੀ
ਨਿਆਂਪਾਲਿਕਾ ਦੇ ਮੀਡੀਆ ਕੇਂਦਰ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਸ਼ਨੀਵਾਰ ਤੜਕੇ ਸੁਪਰੀਮ ਕੋਰਟ ਦੇ ਬਾਹਰ ਹਥਿਆਰਬੰਦ ਵਿਅਕਤੀ ਨੇ ਦੋ ਸੀਨੀਅਰ ਜੱਜਾਂ, ਹੋਜਤ ਅਲ-ਇਸਲਾਮ ਰਜਨੀ ਅਤੇ ਹੋਜਤ ਅਲ-ਇਸਲਾਮ ਵਲ-ਮੁਸਲਿਮੀਨ ਮੋਕੀਸ਼ੇਹ ਨੂੰ ਗੋਲੀ ਮਾਰ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ, "ਇਹ (ਦੋਵੇਂ ਜੱਜ) ਰਾਸ਼ਟਰੀ ਸੁਰੱਖਿਆ, ਜਾਸੂਸੀ ਅਤੇ ਅੱਤਵਾਦ ਵਿਰੁੱਧ ਅਪਰਾਧਾਂ ਦੇ ਮਾਮਲਿਆਂ ਦੀ ਸੁਣਵਾਈ ਵਿੱਚ ਸਰਗਰਮੀ ਨਾਲ ਸ਼ਾਮਲ ਸਨ।"
ਇਹ ਵੀ ਪੜ੍ਹੋ: ਖ਼ਤਮ ਹੋਈ ਜੰਗ, ਇਜ਼ਰਾਈਲ-ਹਮਾਸ ਦੇ ਲੋਕਾਂ ਨੂੰ ਆਵੇਗਾ ਸਾਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰੀ ਬਰਫਬਾਰੀ ਕਾਰਨ ਇਹ ਹਾਈਵੇ ਬੰਦ, ਡਰਾਈਵਰਾਂ ਨੂੰ ਇਸ ਰੂਟ 'ਤੇ ਗੱਡੀ ਨਾ ਚਲਾਉਣ ਦੀ ਬੇਨਤੀ
NEXT STORY