ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਪਰਥ ਦੇ ਰੇਲਵੇ ਸਟੇਸ਼ਨ 'ਤੇ ਐਤਵਾਰ ਸ਼ਾਮ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ਵਿਚ ਪਾਇਆ ਗਿਆ। ਵਿਕਟੋਰੀਆ ਪਾਰਕ ਦੇ ਰੇਲਵੇ ਸਟੇਸ਼ਨ 'ਤੇ ਬੇਹੋਸ਼ ਪਾਏ ਗਏ ਵਿਅਕਤੀ ਦੀ ਉਮਰ 50 ਸਾਲ ਸੀ। ਜਿਸ ਸਮੇਂ ਵਿਅਕਤੀ ਨੂੰ ਪਲੇਟਫਾਰਮ 'ਤੇ ਦੇਖਿਆ ਗਿਆ ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਸੀ। ਪੁਲਸ ਨੇ ਦੱਸਿਆ ਕਿ ਉਸ ਨੂੰ ਤੁਰੰਤ ਰੋਇਲ ਪਰਥ ਹਸਪਤਾਲ ਲਿਜਾਇਆ ਗਿਆ ਜਿੱਥੇ ਪਹੁੰਚਣ ਦੇ ਥੋੜ੍ਹੀ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ।
ਇਕ ਸਮਾਚਾਰ ਏਜੰਸੀ ਦੀ ਜਾਣਕਾਰੀ ਮੁਤਾਬਕ ਇਹ ਸਮਝਿਆ ਜਾਂਦਾ ਹੈ ਕਿ ਦੋ ਵਿਅਕਤੀ ਅਤੇ ਇਕ ਔਰਤ ਨੂੰ ਟਰੇਨ ਸਟੇਸ਼ਨ ਦੇ ਨੇੜੇ ਕਾਰ ਪਾਰਕ ਏਰੀਆ ਵਿਚ ਝਗੜਦੇ ਹੋਏ ਦੇਖਿਆ ਗਿਆ ਸੀ। ਪਰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਵਿਅਕਤੀ ਦੀ ਮੌਤ ਕਿਵੇਂ ਹੋਈ। ਜਾਂਚ ਲਈ ਰੇਲਵੇ ਸਟੇਸ਼ਨ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ। ਜਾਸੂਸ ਹਾਦਸਾ ਸਥਲ ਦਾ ਨਿਰੀਖਣ ਕਰਨ ਅਤੇ ਸਬੂਤ ਇਕੱਠੇ ਕਰਨ ਵਿਚ ਜੁੱਟ ਗਏੇ ਹਨ।
ਫਰਾਂਸ 'ਚ ਹਿੰਸਕ ਹੋਇਆ ਪ੍ਰਦਰਸ਼ਨ, ਐਮਰਜੈਂਸੀ ਲਾਗੂ ਕਰਨ 'ਤੇ ਵਿਚਾਰ
NEXT STORY