ਸਿਡਨੀ (ਬਿਊਰੋ): ਕੋਰੋਨਾਵਾਇਰਸ ਮਹਾਮਾਰੀ ਨੇ ਆਸਟ੍ਰੇਲੀਆ ਦੀ ਅਰਥਵਿਵਸਥਾ ਨੂੰ ਵੀ ਪ੍ਰਭਾਵਿਤ ਕੀਤਾ ਹੈ। ਇੱਥੇ 210,000 ਤੋਂ ਵੱਧ ਨੌਕਰੀਆਂ ਦੇ ਵਾਧੇ ਦੇ ਬਾਵਜੂਦ ਬੇਰੁਜ਼ਗਾਰੀ ਦੀ ਦਰ ਜੂਨ ਵਿਚ 7.4 ਫੀਸਦੀ ਹੋ ਗਈ।ਆਸਟ੍ਰੇਲੀਆਈ ਅੰਕੜਾ ਬਿਊਰੋ ਦੇ ਮੁਤਾਬਕ ਬੇਰੁਜ਼ਗਾਰਾਂ ਦੀ ਗਿਣਤੀ ਜੂਨ ਮਹੀਨੇ ਵਿਚ 69,300 ਤੋਂ ਵੱਧ ਕੇ 992,300 ਹੋ ਗਈ। ਇਸ ਦਾ ਮਤਲਬ ਹੈ ਕਿ ਦੇਸ਼ ਦੀ ਬੇਰੁਜ਼ਗਾਰੀ ਦੀ ਦਰ ਮਈ ਮਹੀਨੇ ਵਿਚ 7.1 ਫੀਸਦੀ ਤੋਂ ਵਧ ਕੇ 7.4 ਫੀਸਦੀ ਹੋ ਗਈ ਹੈ।ਇਹ ਅੰਕੜਾ ਨਵੰਬਰ 1998 ਤੋਂ ਬਾਅਦ ਆਸਟ੍ਰੇਲੀਆ ਵਿਚ ਸਭ ਤੋਂ ਵੱਧ ਹੈ।
ਪਾਰਟ-ਟਾਈਮ ਰੁਜ਼ਗਾਰ ਵਿਚ ਵੱਡੇ ਵਾਧੇ ਦੇ ਨਾਲ ਰੋਜ਼ਗਾਰ ਵਿਚ 210,800 ਦਾ ਵਾਧਾ ਹੋਇਆ। ਕੁੱਲ ਮਿਲਾ ਕੇ ਰੋਜ਼ਗਾਰ 12,328,500 ਲੋਕਾਂ ਤੱਕ ਵਧਿਆ। ਪੂਰੇ ਸਮੇਂ ਦਾ ਰੁਜ਼ਗਾਰ 38,100 ਤੋਂ ਘੱਟ ਕੇ 8,489,100 ਲੋਕਾਂ ਤੱਕ ਅਤੇ ਪਾਰਟ-ਟਾਈਮ ਰੁਜ਼ਗਾਰ 249,000 ਤੋਂ ਵੱਧ ਕੇ 3,839,400 ਲੋਕਾਂ 'ਤੇ ਪਹੁੰਚ ਗਿਆ। ਏਬੀਐਸ ਦੇ ਲੇਬਰ ਅੰਕੜਿਆਂ ਦੇ ਮੁਖੀ ਬਜੋਰਨ ਜਾਰਵਿਸ ਨੇ ਕਿਹਾ,“ਜੂਨ ਵਿਚ ਕੋਵਿਡ-19 ਦੀਆਂ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਲੇਬਰ ਫੋਰਸ ਮਤਲਬ ਕਿਰਤ ਬਲ ਵਿਚ 280,000 ਤੋਂ ਵਧੇਰੇ ਲੋਕ ਵੇਖੇ ਗਏ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਰੁਜ਼ਗਾਰ ਵਿਚ ਹੋਏ ਵਾਧੇ ਨੇ ਦਰਸਾਇਆ ਕਿ ਆਸਟ੍ਰੇਲੀਆਈ ਆਰਥਿਕਤਾ ਲੜ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨੀ ਕੰਪਨੀ ਦਾ ਦਾਅਵਾ, ਕਰਮਚਾਰੀਆਂ 'ਤੇ ਕੋਰੋਨਾ ਵੈਕਸੀਨ ਦਾ ਕੀਤਾ ਪਰੀਖਣ
ਉਹਨਾਂ ਨੇ ਕਿਹਾ,"ਆਸਟ੍ਰੇਲੀਆਈ ਉਸ ਲੜਾਈ 'ਤੇ ਨਿਰਭਰ ਕਰਦੇ ਹਨ ਅਤੇ ਆਮਦਨੀ ਉਸ ਲੜਾਈ 'ਤੇ ਨਿਰਭਰ ਕਰਦੀ ਹੈ ਅਤੇ ਅਸੀਂ ਇਸ ਵਿਚ ਹਾਂ ਅਤੇ ਅਸੀਂ ਤਰੱਕੀ ਕਰ ਰਹੇ ਹਾਂ।" ਮੌਰੀਸਨ ਨੇ ਕਿਹਾ ਕਿ ਉਹਨਾਂ ਨੇ ਜੋਬਟਰੇਨਰ ਯੋਜਨਾ ਦੀ ਘੋਸ਼ਣਾ ਕੀਤੀ ਹੈ, ਜੋ ਉਨ੍ਹਾਂ ਖੇਤਰਾਂ ਵਿਚ ਆਸਟ੍ਰੇਲੀਆਈ ਲੋਕਾਂ ਦੀ ਮੁੜ ਵਾਪਸੀ ਕਰੇਗਾ ਜਿੱਥੇ ਹੁਨਰਾਂ ਦੀ ਲੋੜ ਹੈ। ਮੌਰੀਸਨ ਨੇ ਕਿਹਾ ਕਿ ਵਿਕਟੋਰੀਆ ਵਿਚ ਕੋਰੋਨਾਵਾਇਰਸ ਤਾਲਾਬੰਦੀ ਹੋਣ ਦਾ ਅਰਥ ਜੁਲਾਈ ਦੇ ਅੰਕੜੇ ਹੋਰ ਵੀ ਮਾੜੇ ਹੋਣਗੇ।
ਜੌਬਕੀਪਰ ਪ੍ਰੋਗਰਾਮ ਵੀ ਸਹੀ ਬੇਰੁਜ਼ਗਾਰੀ ਦੀ ਦਰ ਨੂੰ ਘੱਟ ਕਰ ਰਿਹਾ ਹੈ, ਜਿਸ ਦਾ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ 13 ਫੀਸਦੀ ਤੋਂ ਵੱਧ ਹੋਣ ਦਾ ਅਨੁਮਾਨ ਲਗਾਇਆ ਹੈ। ਜੌਬਕੀਪਰ ਦੀ ਮਿਆਦ ਸਤੰਬਰ ਵਿਚ ਖਤਮ ਹੋਣ ਵਾਲੀ ਹੈ ਪਰ ਪ੍ਰਧਾਨ ਮੰਤਰੀ ਨੇ ਆਉਣ ਵਾਲੇ ਮਹੀਨਿਆਂ ਵਿਚ ਵਾਧੂ ਸਮਰਥਨ ਦੇਣ ਦਾ ਸੰਕੇਤ ਦਿੱਤਾ ਹੈ। ਮੌਰੀਸਨ ਨੇ ਕਿਹਾ,“ਅਸੀਂ ਪਿਛਲੇ ਕੁਝ ਦਿਨਾਂ ਤੋਂ ਇਹ ਯਕੀਨੀ ਬਣਾਉਣ ਲਈ ਅਗਲੇਰੀ ਪਹਿਲ ਕਰ ਰਹੇ ਹਾਂ ਕਿ ਸਾਡੇ ਦੁਆਰਾ ਲਏ ਗਏ ਫੈਸਲਿਆਂ ਨੂੰ ਜਿੰਨਾ ਸੰਭਵ ਹੋ ਸਕੇ ਸਮੇਂ ਸਿਰ ਪੂਰੀ ਕੀਤਾ ਜਾਵੇ।” ਇਸ ਸਭ ਦੇ ਇਲਾਵਾ ਤੁਸੀਂ ਐਪ ਸਟੋਰ, ਗੂਗਲ ਪਲੇ ਅਤੇ ਸਰਕਾਰ ਦੇ ਵਟਸਐਪ ਚੈਨਲ 'ਤੇ ਉਪਲਬਧ ਫੈਡਰਲ ਸਰਕਾਰ ਦੇ ਕੋਰੋਨਾਵਾਇਰਸ ਆਸਟ੍ਰੇਲੀਆ ਐਪ ਤੋਂ ਤਾਜ਼ਾ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਅਫਗਾਨਿਸਤਾਨ 'ਚ ਗਨੀ ਦੇ ਸੰਬੋਧਨ ਤੋਂ ਪਹਿਲਾਂ ਰਾਕੇਟ ਹਮਲੇ ਵਿਚ 6 ਲੋਕ ਜ਼ਖਮੀ
NEXT STORY