ਸਿਡਨੀ (ਬਿਊਰੋ)— ਆਸਟ੍ਰੇਲੀਆ ਦੇ ਸ਼ਹਿਰ ਬ੍ਰਿਸਬੇਨ ਦੇ ਇਕ ਪ੍ਰਾਇਮਰੀ ਸਕੂਲ ਵਿਚ 'ਅਸਧਾਰਨ' ਫਲੂ ਫੈਲਣ ਕਾਰਨ ਦਹਿਸ਼ਤ ਦਾ ਮਾਹੌਲ ਹੈ। ਇਹ ਮਾਮਲਾ ਕੁਈਨਜ਼ਲੈਂਡ ਦੇ ਮਿਡਲ ਪਾਰਕ ਸਟੇਟ ਸਕੂਲ ਦਾ ਹੈ। ਇਸ ਫਲੂ ਕਾਰਨ ਹੁਣ ਤੱਕ ਤਕਰੀਬਨ 200 ਵਿਦਿਆਰਥੀ ਅਤੇ 15 ਸਕੂਲ ਦੇ ਕਰਮਚਾਰੀ ਪ੍ਰਭਾਵਿਤ ਹੋਏ ਹਨ। ਇੰਨੀ ਵੱਡੀ ਗਿਣਤੀ ਵਿਚ ਬੱਚਿਆਂ ਦੇ ਬੀਮਾਰ ਪੈਣ ਕਾਰਨ ਇੱਥੋਂ ਦੇ ਬਾਕੀ ਸਕੂਲਾਂ ਵਿਚ ਹੀ ਦਹਿਸ਼ਤ ਦਾ ਮਾਹੌਲ ਹੈ।
ਇਕ ਅਧਿਕਾਰਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਫਲੂ ਕਾਰਨ ਹੁਣ ਤੱਕ 200 ਵਿਦਿਆਰਥੀ ਅਤੇ 15 ਸਕੂਲ ਦੇ ਕਰਮਚਾਰੀ ਬੀਮਾਰ ਹੋਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੁਈਨਜ਼ਲੈਂਡ ਦੇ ਮਿਡਲ ਪਾਰਕ ਸਟੇਟ ਸਕੂਲ ਦੀਆਂ ਕਲਾਸਾਂ ਵਿਚ ਸਫਾਈ ਲਈ ਖਾਸ ਪ੍ਰਬੰਧ ਕੀਤੇ ਗਏ ਹਨ। ਸਕੂਲ ਵਿਚ ਸਫਾਈ ਮਾਹਰਾਂ ਦੀ ਇਕ ਟੀਮ ਵੀ ਬੁਲਾਈ ਗਈ ਹੈ। ਮਾਹਰਾਂ ਦਾ ਅਨੁਮਾਨ ਹੈ ਕਿ ਇਹ ਫਲੂ ਏ ਅਤੇ ਬੀ ਹੋ ਸਕਦਾ ਹੈ।
ਸਕੂਲ ਦੀ ਪ੍ਰਿੰਸੀਪਲ ਐਨੀ ਕਿਚਿਨ ਨੇ ਇਸ ਅਸਧਾਰਨ ਫਲੂ ਦੇ ਖਤਮ ਹੋਣ ਤੱਕ ਬੱਚਿਆਂ ਨੂੰ ਘਰ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ। ਇਸ ਸਬੰਧ ਵਿਚ ਕੁਈਨਜ਼ਲੈਂਡ ਦੇ ਸਿੱਖਿਆ ਵਿਭਾਗ ਨੇ ਇਕ ਬਿਆਨ ਜਾਰੀ ਕੀਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਅਸਧਾਰਨ ਫਲੂ ਤੋਂ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਬ੍ਰਿਟੇਨ 'ਚ ਅੰਗ ਟਰਾਂਸਪਲਾਂਟ ਦੀ ਸਮੱਸਿਆ ਨਾਲ ਨਜਿੱਠਣ ਲਈ ਕਾਨੂੰਨ 'ਚ ਬਦਲਾਅ
NEXT STORY