ਲੰਡਨ (ਭਾਸ਼ਾ)— ਦੇਸ਼ 'ਚ ਭਾਰਤੀ ਮੂਲ ਦੇ ਲੋਕਾਂ ਵਿਚ ਟਰਾਂਸਪਲਾਂਟੇਸ਼ਨ ਲਈ ਅੰਗਾਂ ਦੀ ਤੁਰੰਤ ਲੋੜ ਨੂੰ ਪੂਰਾ ਕਰਨ ਲਈ ਬ੍ਰਿਟੇਨ ਦੀ ਸਰਕਾਰ ਨੇ ਅੰਗ ਅਤੇ ਟਿਸ਼ੂ ਦਾਨ ਦੇਣ ਸਬੰਧੀ ਕਾਨੂੰਨ 'ਚ ਬਦਲਾਅ ਦੀਆਂ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ। ਅੰਗ ਅਤੇ ਟਿਸ਼ੂ ਦਾਨ ਕਰਨ ਵਿਚ ਸਹਿਮਤੀ ਨਾਲ ਜੁੜੀ ਨਵੀਂ ਪ੍ਰਣਾਲੀ ਦੇ ਇੰਗਲੈਂਡ 'ਚ 2020 ਤੋਂ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ। ਇਸ ਯੋਜਨਾ ਨੂੰ ਜੀਵਨ-ਰੱਖਿਅਕ ਟਰਾਂਸਪਲਾਂਟ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਗੈਰ-ਗੋਰੇ, ਏਸ਼ੀਆਈ ਅਤੇ ਘੱਟ ਗਿਣਤੀ ਜਾਤੀ ਸਮੂਹ ਦੇ ਲੋਕਾਂ ਨੂੰ ਮਦਦ ਪਹੁੰਚਾਉਣ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਇਸ ਨਵੀਂ ਪ੍ਰਸਤਾਵਤ ਸਹਿਮਤੀ ਪ੍ਰਣਾਲੀ ਤਹਿਤ ਉਹ ਲੋਕ ਵੀ ਸਰਕਾਰ ਵਲੋਂ ਰਾਸ਼ਟਰੀ ਸਿਹਤ ਸੇਵਾ (ਐੱਨ. ਐੱਚ. ਐੱਸ.) ਅੰਗ ਦਾਨ ਰਜਿਸਟਰ ਵਿਚ ਆਪਣਾ ਫੈਸਲਾ ਦਰਜ ਕਰਵਾ ਸਕਣਗੇ, ਜੋ ਅੰਗ ਦਾਨ ਨਹੀਂ ਕਰਨਾ ਚਾਹੁੰਦੇ ਹਨ। ਬ੍ਰਿਟੇਨ ਦੀ ਸੰਸਦੀ ਅਧੀਨ ਸਕੱਤਰ ਜੈਕੀ ਡੋਯਲ ਪ੍ਰਾਈਸ ਨੇ ਦੱਸਿਆ, ''ਬਿਨਾਂ ਕਿਸੇ ਸ਼ੱਕ ਦੇ ਅੰਗ ਦਾਨ ਬੇਹੱਦ ਨਿੱਜੀ ਇੱਛਾ ਦਾ ਮਾਮਲਾ ਹੈ ਅਤੇ ਕਈ ਲੋਕਾਂ ਵਿਚ ਇਸ ਤਰ੍ਹਾਂ ਦੇ ਫੈਸਲਿਆਂ 'ਚ ਉਨ੍ਹਾਂ ਦੀਆਂ ਮਾਨਤਾਵਾਂ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।''
ਉਨ੍ਹਾਂ ਨੇ ਕਿਹਾ, ''ਅਸੀਂ ਲੋਕਾਂ ਨੂੰ ਉਨ੍ਹਾਂ ਦਾ ਬਿਆਨ ਦਰਜ ਕਰਾਉਣ ਅਤੇ ਉਨ੍ਹਾਂ ਦੇ ਫੈਸਲੇ ਨੂੰ ਦੋਸਤਾਂ, ਪਰਿਵਾਰਾਂ ਅਤੇ ਰਾਸ਼ਟਰੀ ਸਿਹਤ ਸੇਵਾ ਕਰਮਚਾਰੀਆਂ ਨਾਲ ਸਾਂਝਾ ਕਰਨਾ ਬੇਹੱਦ ਆਸਾਨ ਬਣਾਉਣਾ ਚਾਹੁੰਦੇ ਹਾਂ, ਤਾਂਕਿ ਉਹ ਆਪਣੀਆਂ ਇੱਛਾਵਾਂ ਨੂੰ ਲੈ ਕੇ ਆਤਮਵਿਸ਼ਵਾਸੀ ਰਹਿ ਸਕਣ। ਕੋਈ ਅੰਗ ਦਾਨ ਕਰਨਾ ਚਾਹੁੰਦਾ ਹੈ ਜਾਂ ਨਹੀਂ ਉਸ ਦਾ ਹਮੇਸ਼ਾ ਸਨਮਾਨ ਕੀਤਾ ਜਾਵੇਗਾ।'' ਇਹ ਐਲਾਨ ਅਜਿਹੇ ਸਮੇਂ ਵਿਚ ਹੋਇਆ ਹੈ, ਜਦੋਂ ਹਾਲ ਹੀ ਵਿਚ ਇਕ ਰਿਪੋਰਟ 'ਚ ਰਾਸ਼ਟਰੀ ਸਿਹਤ ਸੇਵਾ ਨੂੰ ਕਿਹਾ ਗਿਆ ਸੀ ਕਿ ਉਹ ਬ੍ਰਿਟੇਨ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਵਿਚ ਅੰਗ ਦਾਨ ਦਾ ਪੱਧਰ ਘੱਟ ਹੋਣ ਦੀ ਵਜ੍ਹਾ ਨਾਲ ਹੋਈਆਂ ਮੌਤਾਂ 'ਤੇ ਸਹੀ ਢੰਗ ਨਾਲ ਫੈਸਲੇ ਲਵੇ।
ਨਿਊ ਸਾਊਥ ਵੇਲਜ਼ 'ਚ ਝਾੜੀਆਂ ਨੂੰ ਲੱਗੀ ਅੱਗ, ਲੋਕਾਂ ਨੂੰ ਦਿੱਤੀ ਗਈ ਚਿਤਾਵਨੀ
NEXT STORY