ਕੁਈਨਜ਼ਲੈਂਡ (ਭਾਸ਼ਾ): ਬੋਸਟਨ ਸਥਿਤ ਫਾਰਮਸੂਟੀਕਲ ਕੰਪਨੀ ਮੋਡਰਨਾ ਨੇ ਕੋਵਿਡ-19 ਦੇ ਆਪਣੇ ਟੀਕੇ ਦੀਆਂ 2.5 ਕਰੋੜਖੁ ਰਾਕਾਂ ਲਈ ਆਸਟ੍ਰੇਲੀਆ ਨਾਲ ਨਵੇਂ ਸਪਲਾਈ ਸਮਝੌਤੇ ਦੀ ਰਾਤੋ-ਰਾਤ ਘੋਸ਼ਣਾ ਕੀਤੀ ਹੈ। ਇਸ ਸਮਝੌਤੇ ਵਿਚ 1 ਕਰੋੜ ਖੁਰਾਕਾਂ ਕੋਰੋਨਾ ਵਾਇਰਸ ਦੇ ਮੂਲ ਵੈਰੀਐਂਟ ਦੇ ਖ਼ਿਲਾਫ਼ ਹਨ ਜਿਹਨਾਂ ਦੀ ਸਪਲਾਈ ਇਸ ਸਾਲ ਕੀਤੀ ਜਾਣੀ ਹੈ। ਕੈਨੇਡਾ, ਅਮਰੀਕਾ ਅਤੇ ਬ੍ਰਿਟੇਨ ਜਿਹੇ ਦੇਸ਼ਾਂ ਵਿਚ ਇਸ ਟੀਕ ਦੀ ਵੱਡੇ ਪੱਧਰ 'ਤੇ ਵਰਤੋਂ ਹੋ ਰਹੀ ਹੈ ਪਰ ਇਹ ਟੀਕਾ ਕੰਮ ਕਿਵੇਂ ਕਰਦਾ ਹੈ, ਕਿੰਨਾ ਸੁਰੱਖਿਅਤ ਹੈ ਅਤੇ ਕੋਰੋਨਾ ਵਾਇਰਸ ਦੇ ਬਦਲਦੇ ਰੂਪਾਂ 'ਤੇ ਕਾਰਗਰ ਹੈ ਜਾਂ ਨਹੀਂ, ਇਸ ਨੂੰ ਲੈ ਕੇ ਕਈ ਸਵਾਲ ਹਨ।
ਕਈ ਦੇਸ਼ਾਂ ਅਤੇ ਵਿਸ਼ਵ ਸਿਹਤ ਸੰਗਠਨ (ਡਬਲਊ.ਐੱਚ.ਓ.) ਨੇ ਐਮਰਜੈਂਸੀ ਵਰਤੋਂ ਲਈ ਇਸ ਨੂੰ ਪ੍ਰਵਾਨਗੀ ਦਿੱਤੀ ਹੈ। ਆਸਟ੍ਰੇਲੀਆ ਨਾਲ ਹੋਏ ਮੋਡਰਨਾ ਦੇ ਸਮਝੌਤੇ ਵਿਚ ਇਸ ਦੇ ਵੈਰੀਐਂਟ ਅਪਡੇਟ ਸੰਭਾਵਿਤ ਟੀਕੇ ਦੀਆਂ 1.5 ਕਰੋੜ ਖੁਰਾਕਾਂ ਵੀ ਸ਼ਾਮਲ ਹਨ ਜੋ 2022 ਤੱਕ ਉਪਲਬਧ ਕਰਾਈਆਂ ਜਾ ਸਕਦੀਆਂ ਹਨ। ਇਹ ਸਮਝੌਤਾ ਆਸਟ੍ਰੇਲੀਆ ਦੇ ਡਰੱਗ ਰੈਗੂਲੇਟਰ, ਥੈਰੇਪੈਟਿਕ ਗੁੱਡਜ਼ ਐਡਮਿਨਿਸਟ੍ਰੇਸ਼ਨ (ਟੀ.ਜੀ.ਏ.) ਦੀ ਮਨਜ਼ੂਰੀ ਦੇ ਅਧੀਨ ਹੈ। ਮੂਲ ਟੀਕੇ ਅਤੇ ਅਪਡੇਟ ਦੋਹਾਂ ਲਈ। ਮੋਡਰਨਾ ਵੱਲੋਂ ਜਲਦੀ ਹੀ ਇਸ ਸੰਬੰਧ ਵਿਚ ਟੀ.ਜੀ.ਏ. ਦੇ ਸਾਹਮਣੇ ਇਕ ਅਰਜ਼ੀ ਜਮਾਂ ਕੀਤੇ ਜਾਣ ਦੀ ਸੰਭਾਵਨਾ ਹੈ।
ਇੰਝ ਕੰਮ ਕਰਦਾ ਹੈ ਮੋਡਰਨਾ ਦਾ ਟੀਕਾ
ਮੂਲ ਪ੍ਰਕਾਰ ਦੇ ਖ਼ਿਲਾਫ਼ ਮੋਡਰਨਾ ਦਾ ਟੀਕਾ ਦੋ ਖੁਰਾਕਾਂ ਵਿਚ ਦਿੱਤਾ ਜਾਂਦਾ ਹੈ। ਦੋਵੇਂ ਟੀਕੇ ਅਤੇ ਇਸ ਦੇ ਵੈਰੀਐਂਟ ਅਪਡੇਟ ਟੀਕਾ ਐੱਮ.ਆਰ.ਐੱਨ.ਏ. ਟੀਕੇ ਹਨ (ਜਿਵੇਂ ਫਾਈਜ਼ਰ ਦਾ ਟੀਕਾ ਹੈ)। ਇਸ ਟੀਕੇ ਵਿਚ ਸਾਡੇ ਸੈੱਲਾਂ ਨੂੰ ਕੋਰੋਨਾ ਵਾਇਰਸ ਦਾ 'ਸਪਾਇਕ ਪ੍ਰੋਟੀਨ ਬਣਾਉਣ ਲਈ ਜੈਨੇਟਿਕ ਨਿਰਦੇਸ਼ ਹੁੰਦੇ ਹਨ। ਐੱਮ.ਆਰ.ਐੱਨ.ਏ. (mRNA) ਇਕ ਤੇਲ ਜਿਹੇ ਖੋਲ੍ਹ ਵਿਚ ਲਿਪਟਿਆ ਹੁੰਦਾ ਹੈ ਜੋ ਸਰੀਰ ਵਿਚ ਇਸ ਨੂੰ ਤੁਰੰਤ ਨਿਘਾਰ ਤੋਂ ਰੋਕਦਾ ਹੈ ਅਤੇ ਯਕੀਨੀ ਕਰਦਾ ਹੈ ਕਿ ਟੀਕਾ ਲੱਗਣ ਦੇ ਬਾਅਦ ਇਹ ਸੈੱਲਾਂ ਤੱਕ ਪਹੁੰਚੇ। ਇਕ ਵਾਰ ਐੱਮ.ਆਰ.ਐੱਨ.ਏ. ਸੈੱਲ ਵਿਚ ਪਹੁੰਚ ਜਾਵੇ ਤਾਂ ਇਹ ਸਪਾਇਕ ਪ੍ਰੋਟੀਨ ਵਿਚ ਬਦਲ ਜਾਂਦਾ ਹੈ ਜਿਸ ਨੂੰ ਸਾਡਾ ਇਮਿਊਨ ਸਿਸਟਮ ਪਛਾਣ ਲੈਂਦਾ ਹੈ। ਸਾਡਾ ਇਮਿਊਨ ਸਿਸਟਮ ਸਪਾਇਕ ਪ੍ਰੋਟੀਨ ਖ਼ਿਲਾਫ਼ ਪ੍ਰਤੀਰੋਧਕ ਸਮਰੱਥਾ ਵਿਕਸਿਤ ਕਰਦਾ ਹੈ। ਇਹ ਸਿੱਖਦਾ ਹੈ ਕਿ ਜੇਕਰ ਭਵਿੱਖ ਵਿਚ ਕਦੇ ਕੋਰੋਨਾ ਵਾਇਰਸ ਸਾਡੇ ਸਰੀਰ ਵਿਚ ਦਾਖਲ ਹੋਵੇ ਤਾਂ ਉਸ ਨਾਲ ਕਿਵੇਂ ਲੜਨਾ ਹੈ।
ਮੋਡਰਨਾ ਦਾ ਟੀਕਾ ਜ਼ੀਰੋ ਤੋਂ 20 ਡਿਗਰੀ ਸੈਲਸੀਅਸ ਘੱਟ ਦੇ ਤਾਪਮਾਨ 'ਤੇ 6 ਮਹੀਨੇ ਤੱਕ ਸਥਿਰ ਰਹਿ ਸਕਦਾ ਹੈ। ਇਸ ਨੂੰ 30 ਦਿਨ ਤੱਕ ਚਾਰ ਡਿਗਰੀ ਸੈਲਸੀਅਸ 'ਤੇ ਫਰਿਜ਼ ਵਿਚ ਰੱਖਿਆ ਜਾ ਸਕਦਾ ਹੈ। ਜ਼ਿਆਦਾਤਰ ਫਾਰਮਾਸੂਟੀਕਲ ਲੌਜੀਸਟਿਕ ਕੰਪਨੀਆਂ ਜ਼ੀਰੋ ਤੋਂ 20 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ 'ਤੇ ਉਤਪਾਦਾਂ ਦੇ ਭੰਡਾਰਨ ਅਤੇ ਆਵਾਜਾਈ ਵਿਚ ਸਮਰੱਥ ਹੁੰਦੀਆਂ ਹਨ। ਇਸ ਲਈ ਇਸ ਟੀਕੇ ਦਾ ਭੰਡਾਰਨ ਅਤੇ ਵੰਡ ਤੁਲਨਾਤਮਕ ਤੌਰ 'ਤੇ ਆਸਾਨ ਹੈ।ਉੱਥੇ ਫਾਈਜ਼ਰ ਦੇ ਐੱਮ.ਆਰ.ਐੱਨ.ਏ. ਆਧਾਰਿਤ ਕੋਵਿਡ-19 ਟੀਕੇ ਨੂੰ ਲੰਬੇਂ ਸਮੇਂ ਤੱਕ ਜ਼ੀਰੋ ਤੋਂ 60 ਡਿਗਰੀ ਸੈਲਸੀਅਸ ਹੇਠਾਂ ਦੇ ਤਾਪਮਾਨ 'ਤੇ ਭੰਡਾਰਨ ਦੀ ਲੋੜ ਹੁੰਦੀ ਹੈ। ਭਾਵੇਂਕਿ ਬਿਨਾਂ ਖੁੱਲ੍ਹੀਆਂ ਸ਼ੀਸ਼ੀਆਂ ਦੋ ਹਫ਼ਤੇ ਤੱਕ ਫ੍ਰੀਜ਼ਰ ਦੇ ਤਾਪਮਾਨ ਵਿਚ ਰੱਖੀਆਂ ਜਾ ਸਕਦੀਆਂ ਹਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ : ਬੱਚਿਆਂ 'ਚ 'ਟੀਕਾਕਰਨ' ਨੂੰ ਲੈ ਕੇ ਉਤਸ਼ਾਹ, ਆਜ਼ਾਦ ਹੋਣ ਵਾਂਗ ਕਰ ਰਿਹੈ ਮਹਿਸੂਸ
ਜਾਣੋ ਕੀ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵੀ ਹੈ
ਟੀਕੇ ਦੀ ਸੁਰੱਖਿਆ ਅਤੇ ਪ੍ਰਭਾਵਸ਼ੀਲਤਾ ਦੇ ਬਾਰੇ ਵਿਚ ਗੱਲ ਕਰੀਏ ਤਾਂ ਟੀਕੇ ਦੇ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਵਿਚ ਇਹ ਕੋਵਿਡ-19 ਤੋਂ ਬਚਾਅ ਵਿਚ 91 ਫੀਸਦੀ ਪ੍ਰਭਾਵੀ ਹੋਣ ਦੇ ਨਾਲ ਹੀ ਬੀਮਾਰੀ ਦੇ ਕਈ ਗੰਭੀਰ ਵੈਰੀਐਂਟਾਂ ਤੋਂ ਪੂਰੀ ਸੁਰੱਖਿਆ ਦੇਣ ਵਾਲਾ ਵੀ ਪਾਇਆ ਗਿਆ। ਖੋਜੀਆਂ ਨੂੰ ਸੁਰੱਖਿਆ ਸੰਬੰਧੀ ਕੋਈ ਚਿੰਤਾ ਨਜ਼ਰ ਨਹੀਂ ਆਈ ਅਤੇ ਸਧਾਰਨ ਮਾੜੇ ਪ੍ਰਭਾਵਾਂ ਵਿਚ ਟੀਕੇ ਲੱਗਣ ਵਾਲੀ ਜਗ੍ਹਾ 'ਤੇ ਥੋੜ੍ਹਾ ਦਰਦ ਅਤੇ ਤਿੰਨ ਦਿਨ ਤੱਕ ਸਿਰ ਦਰਦ ਜਾਂ ਥਕਾਵਟ ਦੇਖਣ ਨੂੰ ਮਿਲੀ।
ਭਾਵੇਂਕਿ ਕਲੀਨਿਕਲ ਪਰੀਖਣ, ਸਾਰਸ-ਕੋਵਿ2 ਦੇ ਚਿੰਤਾਜਨਕ ਪ੍ਰਕਾਰਾਂ ਦੇ ਸਾਹਮਣੇ ਆਉਣਤੋਂ ਪਹਿਲਾਂ ਦੇ ਹਨ। ਵਾਇਰਸ ਦੇ ਵਿਭਿੰਨ ਪ੍ਰਕਾਰਾਂ ਤੋਂ ਸੁਰੱਖਿਆ ਉਪਲਬਧ ਕਰਾਉਣ ਦੇ ਲਿਹਾਜ ਦੇ ਬਾਅਦ ਦੇ ਅਧਿਐਨਾਂ ਵਿਚ ਪਾਇਆ ਗਿਆ ਕਿ ਇਹਪ੍ਰਕਾਰ ਮੋਡਰਨਾ ਦੇ ਟੀਕੇ ਤੋਂ ਬਚ ਕੇ ਨਿਕਲ ਰਹੇ ਹਨ। ਸ਼ੁਰੂਆਤੀ ਅਧਿਐਨਾਂ ਵਿਚ ਵਾਇਰਸ ਦੇ ਬੀ.1.351 ਪ੍ਰਕਾਰ ਦੇ ਖ਼ਿਲਾਫ਼ ਥੋੜ੍ਹਾ ਜਿਹਾ ਘੱਟ ਪ੍ਰਭਾਵੀ ਪਾਇਆ ਗਿਆ।
ਜਾਣੋ ਕੀ ਇਹ ਵਾਇਰਸ ਦੇ ਵੱਖ-ਵੱਖ ਵੈਰੀਐਂਟਾਂ ਤੋਂ ਸੁਰੱਖਿਆ ਪ੍ਰਦਾਨ ਕਰਦਾ ਹੈ
ਇਹਨਾਂ ਅੰਕੜਿਆਂ ਦੇ ਜਵਾਬ ਵਿਚ ਮੋਡਰਨਾ ਨੇ ਬੀ.1.351 ਪ੍ਰਕਾਰ ਵਿਚ ਮੌਜੂਦ ਸਪਾਇਕ ਪ੍ਰੋਟੀਨ ਵਿਚ ਤਬਦੀਲੀ ਦੇ ਕਾਰਨ ਐੱਮ.ਆਰ.ਐੱਨ.ਏ. ਟੀਕੇ ਦੇ ਫਾਰਮੂਲੇ ਨੂੰ ਬੂਸਟਰ ਕੀਤਾ ਗਿਆ। ਇਸ ਸਾਲ ਮਾਰਚ ਵਿਚ ਉਸ ਨੇ ਇਮਿਊਨ ਪ੍ਰਤੀਕਿਰਿਆ ਪੈਦਾ ਕਰਨ ਵਿਚ ਵੈਰੀਐਂਟ ਟੀਕੇ ਦੀ ਸੁਰੱਖਿਆ ਅਤੇ ਸ਼ਕਤੀ ਦੀ ਜਾਂਚ ਕਰਨ ਲਈ ਪਹਿਲੇ ਅਤੇ ਦੂਜੇ ਪੜਾਅ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕੀਤਾ। ਸ਼ੁਰੂਆਤੀ ਅਧਿਐਨਾਂ ਵਿਚ ਇਹ ਬੀ.1.351 ਪ੍ਰਕਾਰ ਦੇ ਖ਼ਿਲਾਫ਼ ਐਂਟੀਬੌਡੀਜ਼ ਬਣਾਉਣ ਵਿਚ ਪ੍ਰਭਾਵੀ ਦਿਸਿਆ। ਇਹ ਸੰਭਵ ਹੈ ਕਿ ਮੋਡਰਨਾ ਕੋਰੋਨਾ ਵਾਇਰਸ ਦੇ ਭਵਿੱਖ ਵਿਚ ਸਾਹਮਣੇ ਆਉ ਵਾਲੇ ਵੈਰੀਐਂਟਾਂ ਦੇ ਖ਼ਿਲਾਫ਼ ਸੁਰੱਖਿਆ ਪ੍ਰਦਾਨ ਕਰਨ ਲਈ ਆਪਣੇ ਟੀਕੇ ਨੂੰ ਅਪਡੇਟ ਕਰਨ ਵਿਚ ਸਮਰੱਥ ਹੋਵੇਗੀ, ਜਿਸ ਨਾਲ ਅਸੀਂ ਉਭਰਦੇ ਵੈਰੀਐਂਟਾਂ ਤੋਂ ਲੋਕਾਂ ਨੂੰ ਤੇਜ਼ੀ ਨਾਲ ਸੁਰੱਖਿਆ ਪ੍ਰਦਾਨ ਕਰ ਸਕਦੇ ਹਾਂ।
ਨੋਟ-ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਲੱਗੀ ਪਾਬੰਦੀ 'ਚ ਦਿੱਤੀ ਢਿੱਲ
NEXT STORY