ਸਿਡਨੀ (ਬਿਊਰੋ): ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਦਾ ਅਜ਼ਗਰ ਨਾਲ ਸਬੰਧਤ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪਸ਼ੂ ਹਸਪਤਾਲ ਵਿਚ 3 ਮੀਟਰ ਲੰਬੇ ਅਜ਼ਗਰ ਦੇ ਪੇਟ ਵਿਚੋਂ ਤੌਲੀਆ ਕੱਢਿਆ ਗਿਆ। ਇਸ ਘਟਨਾ ਸੰਬੰਧੀ ਵੀਡੀਓ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਹਸਪਤਾਲ ਦੇ ਡਾਕਟਰਾਂ ਨੂੰ 18 ਸਾਲ ਦੇ 3 ਮੀਟਰ ਲੰਬੇ ਅਜ਼ਗਰ ਦੇ ਪੇਟ ਵਿਚੋਂ ਤੌਲੀਆ ਕੱਢਦੇ ਦੇਖਿਆ ਜਾ ਸਕਦਾ ਹੈ। ਵੀਡੀਓ ਪਿਛਲੇ ਹਫਤੇ ਦਾ ਹੈ।
ਅਸਲ ਵਿਚ ਅਜ਼ਗਰ ਨੇ ਤੌਲੀਆ ਨਿਗਲ ਲਿਆ ਸੀ। ਇਸ ਦੇ ਬਾਅਦ ਅਜ਼ਗਰ ਨੂੰ ਬਚਾਉਣ ਲਈ ਉਸ ਦੇ ਮਾਲਕ ਉਸ ਨੂੰ ਸਿਡਨੀ ਦੇ ਸਮਾਲ ਐਨੀਮਲ ਸਪੈਸ਼ਲਿਸਟ ਹਸਪਤਾਲ ਲੈ ਆਏ। ਹਸਪਤਾਲ ਵਿਚ ਡਾਕਟਰਾਂ ਨੇ ਅਜ਼ਗਰ ਦੇ ਗਲੇ ਵਿਚੋਂ ਤੌਲੀਆ ਕੱਢ ਕੇ ਉਸ ਨੂੰ ਉਸੇ ਦਿਨ ਡਿਸਚਾਰਜ ਕਰ ਦਿੱਤਾ। ਅਜ਼ਗਰ ਦਾ ਨਾਮ ਮੋਂਟੀ ਦੱਸਿਆ ਗਿਆ ਹੈ ਅਤੇ ਹੁਣ ਉਸ ਦੀ ਹਾਲਤ ਠੀਕ ਹੈ। ਪਰਿਵਾਰ ਨੇ ਦੱਸਿਆ,''ਉਹਨਾਂ ਨੂੰ ਆਸ ਨਹੀਂ ਸੀ ਕਿ ਅਜ਼ਗਰ ਬੀਚ ਤੌਲੀਏ ਨੂੰ ਨਿਗਲ ਲਵੇਗਾ।''
ਹਸਪਤਾਲ ਨੇ ਪੋਸਟ ਕੀਤਾ ਵੀਡੀਓ
ਹਸਪਤਾਲ ਨੇ ਇਸ ਘਟਨਾ ਸਬੰਧੀ ਵੀਡੀਓ ਫੇਸਬੁੱਕ 'ਤੇ ਪੋਸਟ ਕੀਤਾ ਅਤੇ ਲਿਖਿਆ,''ਸਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਬੀਚ ਤੌਲੀਆ ਅਤੇ ਅਜ਼ਗਰ ਦੋਵੇਂ ਅਗਲਾ ਦਿਨ ਦੇਖਣ ਲਈ ਰਹਿਣਗੇ। ਤੌਲੀਆ ਅਜ਼ਗਰ ਦੇ ਪੇਟ ਵਿਚ ਕਾਫੀ ਅੰਦਰ ਤੱਕ ਚਲਾ ਗਿਆ ਸੀ। ਇਹ ਅਜ਼ਗਰ ਦੇ ਮੂੰਹ ਤੋਂ ਮੀਟਰ ਅੰਦਰ ਤੱਕ ਸੀ। ਚੰਗੀ ਗੱਲ ਇਹ ਰਹੀ ਕਿ ਤੌਲੀਆ ਸਹੀ ਸਲਾਮਤ ਨਿਕਲ ਆਇਆ ਅਤੇ ਅਜ਼ਗਰ ਦੀ ਵੀ ਜਾਨ ਬਚ ਗਈ। ਗਲੇ ਵਿਚੋਂ ਤੌਲੀਆ ਕੱਢਣ ਲਈ ਐਂਡੋਸਕੋਪ ਦੀ ਮਦਦ ਅਤੇ ਗੇਸਟ੍ਰੋਇਨਟੇਸਟਿਨਲ ਟ੍ਰੈਕਟ ਨਾਲ ਤੌਲੀਏ ਨੂੰ ਖਿੱਚਿਆ ਗਿਆ।''
ਕੋਰੋਨਾਵਾਇਰਸ ਕਾਰਨ ਰੱਦ ਹੋਇਆ ਦੁਨੀਆ ਦਾ ਸਭ ਤੋਂ ਵੱਡਾ ਮੋਟਰ-ਸ਼ੋਅ
NEXT STORY