ਕੈਨਬਰਾ (ਭਾਸ਼ਾ): ਆਸਟ੍ਰੇਲੀਆ ਆਪਣੇ ਕੋਰੋਨਾ ਵਾਇਰਸ ਟੀਕਾਕਰਨ ਦੇ ਟੀਚੇ ਨੂੰ ਹਾਸਲ ਕਰਨ ਵਿਚ ਫਿਲਹਾਲ ਕਾਫੀ ਪਿੱਛੇ ਹੈ। ਇਕ ਸਿਹਤ ਮਾਹਿਰ ਨੇ ਮੰਗਲਵਾਰ ਨੂੰ ਚਿਤਾਵਨੀ ਦਿੱਤੀ। ਸਮਾਚਾਰ ਏਜੰਸ਼ੀ ਸ਼ਿਨਹੂਆ ਦੀ ਰਿਪੋਰਟ ਮੁਤਾਬਕ, ਥਿੰਕ ਟੈਂਕ ਦੀ ਗ੍ਰੈੱਟਨ ਇੰਸਟੀਚਿਊਟ ਦੇ ਸਿਹਤ ਅਰਥ ਸ਼ਾਸਤਰੀ ਸਟੀਫਨ ਡਕੇਟ ਨੇ ਕਿਹਾ ਕਿ ਸਿਹਤ ਅਧਿਕਾਰੀਆਂ ਨੂੰ ਸਰਕਾਰ ਦੇ ਟੀਚਿਆਂ ਦੀ ਪ੍ਰਾਪਤੀ ਲਈ ਟੀਕੇ ਦੀ ਸ਼ੁਰੂਆਤ ਦੇ ਪੜਾਅ ਦੀਆਂ ਅਸਫਲਤਾਵਾਂ ਤੋਂ ਸਬਕ ਲੈਣਾ ਚਾਹੀਦਾ ਹੈ।
ਸਰਕਾਰ ਨੇ ਸ਼ੁਰੂ ਵਿਚ ਵਾਅਦਾ ਕੀਤਾ ਸੀ ਕਿ ਮਾਰਚ ਦੇ ਅਖੀਰ ਤੱਕ 4 ਮਿਲੀਅਨ ਆਸਟ੍ਰੇਲੀਆਈ ਲੋਕਾਂ ਨੂੰ ਟੀਕੇ ਲੱਗ ਜਾਣਗੇ ਅਤੇ ਅਕਤੂਬਰ ਦੇ ਅਖੀਰ ਵਿਚ ਪੂਰੀ ਆਬਾਦੀ ਨੂੰ ਟੀਕਾ ਲੱਗ ਜਾਵੇਗਾ। ਜਦਕਿ ਸੋਮਵਾਰ ਤੱਕ 541,761 ਟੀਕੇ ਲਗਾਏ ਗਏ ਸਨ। ਡਕੇਟ ਨੇ ਆਸਟ੍ਰੇਲੀਆਈ ਪ੍ਰਸਾਰਣ ਨਿਗਮ (ਏ.ਬੀ.ਸੀ.) ਨੂੰ ਦੱਸਿਆ "ਅਸੀਂ 4 ਮਿਲੀਅਨ ਦਾ ਟੀਚਾ ਨਿਰਧਾਰਤ ਕੀਤਾ ਹੈ, ਸਾਨੂੰ ਹੁਣ ਤੱਕ 600,000 ਜਾਂ ਇਸ ਤੋਂ ਵੱਧ ਦਾ ਟੀਚਾ ਹਾਸਲ ਹੋਇਆ ਹੈ। ਇਹ ਸਾਡੇ ਟੀਚੇ ਤੋਂ ਬਹੁਤ ਘੱਟ ਹੈ। ਅਸੀਂ ਭਵਿੱਖ ਵਿਚ ਵੱਖਰੇ ਢੰਗ ਨਾਲ ਕੰਮ ਕਰਨ ਜਾ ਰਹੇ ਹਾਂ। ਮੇਰੀ ਇਹ ਵੀ ਆਸ ਹੈ ਕਿ ਅਸੀਂ ਅਪ੍ਰੈਲ ਅਤੇ ਮਈ ਵਿਚ ਬਹੁਤ ਵੱਖਰੇ ਢੰਗ ਨਾਲ ਕਰਾਂਗੇ, ਜਿਵੇਂ ਅਸੀਂ ਮਾਰਚ ਵਿਚ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ 55 ਸਾਲ ਤੋਂ ਘੱਟ ਉਮਰ ਦੇ ਬਾਲਗਾਂ ਨੂੰ ਐਸਟ੍ਰਾਜ਼ੇਨੇਕਾ ਵੈਕਸੀਨ ਦੇਣ ਸੰਬੰਧੀ ਲਿਆ ਅਹਿਮ ਫ਼ੈਸਲਾ
ਟੀਕਾਕਰਨ ਦੇ ਪਹਿਲੇ ਪੜਾਅ 1 ਬੀ ਦੇ ਪਹਿਲੇ ਹਫ਼ਤੇ, ਜਿਸ ਦੇ ਤਹਿਤ ਛੇ ਮਿਲੀਅਨ ਆਸਟ੍ਰੇਲੀਆਈ ਜੈਬਾਂ ਲਈ ਯੋਗ ਹਨ, ਲਗਭਗ 259,000 ਲੋਕਾਂ ਨੂੰ ਟੀਕਾ ਲਗਾਇਆ ਗਿਆ ਸੀ।ਪ੍ਰੋਗਰਾਮ ਦੀ ਹੌਲੀ ਸ਼ੁਰੂਆਤ ਦੇ ਬਾਵਜੂਦ, ਸਿਹਤ ਮੰਤਰੀ ਗ੍ਰੇਗ ਹੰਟ ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਇਹ ਰਾਹ 'ਤੇ ਹੈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ,“ਮੇਰੇ ਕੋਲ ਨਵੀਨਤਮ ਮਾਰਗ ਦਰਸ਼ਨ ਹੈ ਕਿ ਅਸੀਂ ਅਕਤੂਬਰ ਦੇ ਅੰਤ ਤੋਂ ਪਹਿਲਾਂ ਸਾਰੀਆਂ ਖੁਰਾਕਾਂ ਲਈ ਟਰੈਕ ‘ਤੇ ਹਾਂ। ਲਗਭਗ 1000 ਜਨਰਲ ਪ੍ਰੈਕਟੀਸ਼ਨਰ (GPs) ਟੀਕੇ ਲਗਾਉਣੇ ਸ਼ੁਰੂ ਕਰ ਚੁੱਕੇ ਹਨ ਅਤੇ ਡਕੇਟ ਨੇ ਕਿਹਾ ਕਿ ਲੌਜਿਸਟਿਕ ਚੁਣੌਤੀਆਂ ਸਨ। ਉਹਨਾਂ ਨੇ ਕਿਹਾ,“ਜੀ.ਪੀ. ਨਹੀਂ ਜਾਣਦੇ ਕਿ ਉਹ ਕਿੰਨੇ ਟੀਕੇ ਲਗਾਉਣ ਜਾ ਰਹੇ ਹਨ, ਉਨ੍ਹਾਂ ਨੇ ਮਰੀਜ਼ ਬੁੱਕ ਕਰਵਾਏ ਹਨ, ਫਿਰ ਉਨ੍ਹਾਂ ਨੇ ਮਰੀਜ਼ਾਂ ਨੂੰ ਅਨਬੁੱਕ ਕਰਨਾ ਹੈ।” ਇੱਥੇ ਦੱਸ ਦਈਏ ਕਿ ਆਸਟ੍ਰੇਲੀਆ ਵਿਚ ਹੁਣ ਤੱਕ 29,278 ਕੋਵਿਡ-19 ਕੇਸ ਅਤੇ 909 ਮੌਤਾਂ ਦੀ ਪੁਸ਼ਟੀ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜਾਰਜ ਫਲਾਇਡ ਦੀ ਮੌਤ ਦੇ ਮਾਮਲੇ ’ਚ ਪੁਲਸ ਅਧਿਕਾਰੀ ’ਤੇ ਚੱਲਿਆ ਮੁਕੱਦਮਾ, ਘਟਨਾ ਦੀ ਦਿਖਾਈ ਵੀਡੀਓ
NEXT STORY