ਸਿਡਨੀ- ਕਈ ਭਾਰਤੀ ਵਿਦਿਆਰਥੀਆਂ ਨੂੰ ਇਸ ਸਾਲ ਆਪਣਾ ਵਿਦਿਆਰਥੀ ਵੀਜ਼ਾ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ਵਿਚ ਆਸਟਰੇਲੀਆਈ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਅਨੁਸਾਰ, ਭਾਰਤ, ਪਾਕਿਸਤਾਨ ਅਤੇ ਨੇਪਾਲ ਤੋਂ ਅਪਲਾਈ ਕਰਨ ਵਾਲੇ ਲਗਭਗ 50 ਫ਼ੀਸਦੀ ਵਿਦਿਆਰਥੀਆਂ ਦਾ Student Visa ਰਿਜੈਕਟ ਹੋਇਆ ਹੈ। ਉਥੇ ਹੀ 2022 ਦੇ ਸਬੰਧ ਵਿੱਚ, ਆਸਟ੍ਰੇਲੀਆਈ ਅਧਿਕਾਰੀਆਂ ਨੇ ਸੁਝਾਅ ਦਿੱਤਾ ਕਿ ਅੰਤਰਰਾਸ਼ਟਰੀ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਵੱਡੀ ਕਮੀ ਆਈ ਹੈ। ਜੇਕਰ ਚਾਰ ਵਿਦਿਆਰਥੀ ਦਾਖ਼ਲੇ ਲਈ ਅਪਲਾਈ ਕਰ ਰਹੇ ਹਨ, ਤਾਂ ਉਸ ਵਿੱਚੋਂ ਸਿਰਫ਼ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਹੈ। ਇਸ ਦੇ ਨਾਲ ਹੀ ਭਾਰਤ, ਪਾਕਿਸਤਾਨ ਅਤੇ ਨੇਪਾਲ ਤੋਂ ਵੋਕੇਸ਼ਨਲ ਸਿੱਖਿਆ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 50 ਫ਼ੀਸਦੀ ਤੋਂ ਵੀ ਘੱਟ ਹੈ। ਇਨ੍ਹਾਂ ਕੋਰਸਾਂ ਲਈ ਸਿਰਫ਼ 3.8 ਵਿਦਿਆਰਥੀਆਂ ਦੀਆਂ ਅਰਜ਼ੀਆਂ ਹੀ ਮਨਜ਼ੂਰ ਹੋਈਆਂ ਹਨ। ਕੁੱਲ ਮਿਲਾ ਕੇ 900 ਵਿਦਿਆਰਥੀਆਂ ਵਿੱਚੋਂ ਸਿਰਫ਼ 34 ਨੂੰ ਵਿਦਿਆਰਥੀ ਵੀਜ਼ਾ ਮਿਲਿਆ ਹੈ।
ਇਹ ਵੀ ਪੜ੍ਹੋ: ਬੰਗਲਾਦੇਸ਼ 'ਚ ਰੂਹ ਕੰਬਾਊ ਵਾਰਦਾਤ, ਮੁਸਲਿਮ ਪ੍ਰੇਮੀ ਵੱਲੋੋਂ ਹਿੰਦੂ ਕੁੜੀ ਦਾ ਕਤਲ, ਨਾਲੇ 'ਚ ਸੁੱਟੇ ਲਾਸ਼ ਦੇ ਟੁਕੜੇ
ਮੀਡੀਆ ਰਿਪੋਰਟਾਂ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਜੁਲਾਈ 2022 ਤੱਕ, ਭਾਰਤ ਦੇ ਲਗਭਗ 96,000 ਵਿਦਿਆਰਥੀ ਆਸਟ੍ਰੇਲੀਆ ਵਿੱਚ ਪੜ੍ਹ ਰਹੇ ਹਨ ਜਾਂ ਉਹਨਾਂ ਨੇ ਪੜ੍ਹਾਈ ਲਈ ਅਪਲਾਈ ਕੀਤਾ ਹੈ। ਚੀਨ ਤੋਂ ਬਾਅਦ ਆਸਟ੍ਰੇਲੀਆ ਵਿੱਚ ਪੜ੍ਹਾਈ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਦੀ ਸਭ ਤੋਂ ਵੱਧ ਸੰਖਿਆ ਭਾਰਤ ਤੋਂ ਹੀ ਹੈ। ਜੇਕਰ ਅਸੀਂ ਉੱਚ ਸਿੱਖਿਆ ਦੀ ਗੱਲ ਕਰੀਏ ਤਾਂ ਭਾਰਤੀ ਵਿਦਿਆਰਥੀਆਂ ਲਈ ਵੀਜ਼ਾ ਪ੍ਰਾਪਤ ਕਰਨ ਦੀ ਸਫਲਤਾ ਦਰ ਜਾਂ ਕਹਿ ਲਓ ਵੀਜ਼ਾ ਮਨਜ਼ੂਰੀ ਦੀ ਦਰ 56 ਪ੍ਰਤੀਸ਼ਤ ਤੱਕ ਘੱਟ ਗਈ ਹੈ। ਪਾਕਿਸਤਾਨੀ ਵਿਦਿਆਰਥੀਆਂ ਲਈ ਇਹ 57 ਫ਼ੀਸਦੀ ਹੈ, ਜਦੋਂ ਕਿ ਨੇਪਾਲੀ ਵਿਦਿਆਰਥੀਆਂ ਲਈ ਇਹ ਸੰਖਿਆ 33 ਫ਼ੀਸਦੀ ਹੈ। ਆਸਟ੍ਰੇਲੀਆ ਦੇ ਗ੍ਰਹਿ ਮੰਤਰੀ ਕਲੇਰ ਓ'ਨੀਲ ਨੇ ਕਿਹਾ ਕਿ ਰਾਸ਼ਟਰਮੰਡਲ ਦੇਸ਼ਾਂ ਲਈ ਇਮੀਗ੍ਰੇਸ਼ਨ ਪ੍ਰਣਾਲੀ ਉੱਤੇ ਮੁੜ ਤੋਂ ਕੰਮ ਕਰਨ ਲਈ ਗੱਲ ਕਹੀ ਹੈ। ਹਾਲਾਂਕਿ, ਮੀਡੀਆ ਰਿਪੋਰਟਾਂ ਦੱਸਦੀਆਂ ਹਨ ਕਿ ਵਿਦਿਆਰਥੀ ਵੀਜ਼ਾ ਰੱਦ ਹੋਣ ਦੇ ਕਈ ਕਾਰਨ ਹਨ। ਇਸ ਵਿੱਚ ਫਰਜ਼ੀ ਏਜੰਟ ਅਤੇ ਤੀਜੀ ਧਿਰ ਦੀਆਂ ਏਜੰਸੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ: ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਟੱਕਰ ਮਗਰੋਂ ਮਚੇ ਅੱਗ ਦੇ ਭਾਂਬੜ, 102 ਯਾਤਰੀ ਸਨ ਸਵਾਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪੰਜਾਬ ਦੀ ਧੀ ਪਰਮਜੀਤ ਕੌਰ ਦੀ ਇਟਲੀ 'ਚ ਵੱਡੀ ਪ੍ਰਾਪਤੀ, ਜਾਣ ਤੁਹਾਨੂੰ ਵੀ ਹੋਵੇਗਾ ਮਾਣ
NEXT STORY