ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਵਿੱਤ ਮੰਤਰੀ ਮਾਥਿਯਾਸ ਕੋਰਮਾਨ ਨੇ ਕਿਹਾ ਹੈ ਕਿ ਉਹ 2020 ਦੇ ਅਖੀਰ ਤੱਕ ਰਾਜਨੀਤੀ ਛੱਡ ਦੇਣਗੇ। ਕੋਰਮਾਨ ਨੇ ਐਤਵਾਰ ਨੂੰ ਇਹ ਐਲਾਨ ਕੀਤਾ। ਆਸਟ੍ਰੇਲੀਆ ਵਿਚ ਮੌਜੂਦਾ ਸੱਤਾਧਾਰੀ ਗਠਜੋੜ ਦੇ ਸੀਨੀਅਰ ਨੇਤਾਵਾਂ ਵਿਚੋਂ ਇਕ ਕੋਰਮਾਨ ਨੇ ਆਪਣੇ ਰਾਜਨੀਤਕ ਜੀਵਨ ਨੂੰ ਸ਼ਾਨਦਾਰ ਦੱਸਦਿਆਂ ਕਿਹਾ,''ਇਹ ਮੇਰੇ ਜੀਵਨ ਦੇ ਸਭ ਤੋਂ ਮਹੱਤਵਪੂਰਨ ਮੌਕਿਆਂ ਵਿਚ ਇਕ ਸੀ।''
ਕੋਰਮਾਨ ਸਾਲ 2007 ਵਿਚ ਪੱਛਮੀ ਆਸਟ੍ਰੇਲੀਆ ਤੋਂ ਸੈਨੇਟਰ ਚੁਣੇ ਗਏ ਸਨ। ਸਾਲ 2013 ਤੋਂ ਲੈ ਕੇ ਹੁਣ ਤੱਕ ਉਹ 3 ਪ੍ਰਧਾਨ ਮੰਤਰੀਆਂ ਦੇ ਨਾਲ ਵਿੱਤ ਮੰਤਰੀ ਦੇ ਰੂਪ ਵਿਚ ਕੰਮ ਕਰ ਚੁੱਕੇ ਹਨ। ਕੋਰਮਾਨ ਨੇ ਕਿਹਾ ਕਿ ਉਹ ਸੰਘੀ ਬਜਟ ਦੇ ਡਰਾਫਟ ਨੂੰ ਤਿਆਰ ਕਰਨਾ ਦਾ ਕੰਮ ਪੂਰਾ ਕਰਨਗੇ। ਗੌਰਤਲਬ ਹੈ ਕਿ ਗਲੋਬਾਲ ਮਹਾਮਾਰੀ ਕੋਰੋਨਾਵਾਇਰਸ ਦੇ ਕਾਰਨ ਆਸਟ੍ਰੇਲੀਆ ਦੇ ਸੰਘੀ ਬਜਟ ਨੂੰ ਅਕਤੂਬਰ ਤੱਕ ਦੇ ਲਈ ਟਾਲ ਦਿੱਤਾ ਗਿਆ ਹੈ। ਆਸਟ੍ਰੇਲੀਆਈ ਵਿੱਤ ਮੰਤਰੀ ਨੇ ਕਿਹਾ,''ਮੈਨੂੰ ਆਪਣਾ ਕੰਮ ਬਹੁਤ ਪਸੰਦ ਹੈ। ਰੋਜ਼ਾਨਾ ਮੈਂ ਚੰਗਾ ਕਰਨ ਅਤੇ ਸਭ ਤੋਂ ਵਧੀਆ ਦੇਣ ਦੀ ਕੋਸ਼ਿਸ਼ ਕਰਦਾ ਹਾਂ। ਇਸ ਸਾਲ ਦੇ ਅਖੀਰ ਤੱਕ ਮੌਜੂਦਾ ਸਰਕਾਰ ਦਾ ਅੱਧਾ ਕਾਰਜਕਾਲ ਖਤਮ ਹੋ ਚੁੱਕਿਆ ਹੋਵੇਗਾ।''
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦੇ 3 ਨਵੇਂ ਮਾਮਲੇ ਦਰਜ
ਕੋਰਮਾਨ ਨੇ ਅਗਲੀਆਂ ਚੋਣਾਂ ਨਾ ਲੜਨ ਦਾ ਫੈਸਾਲਾ ਕੀਤਾ ਹੈ। ਉਹਨਾਂ ਦਾ ਅਸਤੀਫਾ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਕੋਵਿਡ-19 ਮਹਾਮਾਰੀ ਦੇ ਕਾਰਨ ਆਸਟ੍ਰੇਲੀਆ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਹਨਾਂ ਦੇ ਅਸਤੀਫਾ ਦੇਣ ਦੇ ਐਲਾਨ ਦੇ ਬਾਅਦ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਕੈਬਨਿਟ ਵਿਚ ਫੇਰਬਦਲ ਹੋਣ ਦੇ ਕਿਆਸ ਲਗਾਏ ਜਾ ਰਹੇ ਹਨ।
ਸਿੰਗਾਪੁਰ 'ਚ ਕੋਵਿਡ-19 ਦੇ 136 ਨਵੇਂ ਮਾਮਲੇ, ਕੁੱਲ ਗਿਣਤੀ 44,800 ਹੋਈ
NEXT STORY