ਕੈਨਬਰਾ (ਵਾਰਤਾ): ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਰ ਨੇ ਕੋਵਿਡ-19 ਦੇ ਪ੍ਰਕੋਪ ਕਾਰਨ ਦੇਸ਼ ਵਿਆਪੀ ਅਧਿਆਪਕਾਂ ਦੀ ਘਾਟ ਨੂੰ ਹੱਲ ਕਰਨ ਲਈ ਸੂਬਾਈ ਅਤੇ ਖੇਤਰੀ ਸਿੱਖਿਆ ਮੰਤਰੀਆਂ ਦੀ ਮੀਟਿੰਗ ਬੁਲਾਈ। ਕਲੇਰ ਨੇ ਕਿਹਾ ਕਿ ਇਹ ਅਨੁਮਾਨ ਹੈ ਕਿ ਅਗਲੇ ਤਿੰਨ ਸਾਲਾਂ ਵਿੱਚ 4,000 ਸੈਕੰਡਰੀ ਅਧਿਆਪਕਾਂ ਦੀ ਘਾਟ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟਿਸ਼ PM ਦੀ ਦੌੜ 'ਚ ਸੁਨਕ ਨੂੰ ਝਟਕਾ, ਟਰਸ ਨੂੰ 28 ਫੀਸਦੀ ਬੜਤ
ਉਹਨਾਂ ਨੇ ਕਿਹਾ ਕਿ ਦੇਸ਼ ਭਰ ਵਿਚ ਅਧਿਆਪਕਾਂ ਦੀ ਕਮੀ ਹੈ।ਅਸੀਂ ਇਸ ਨਾਲ ਨਜਿੱਠਣ ਦੀ ਯੋਜਨਾ 'ਤੇ ਕੰਮ ਕਰਨ ਜਾ ਰਹੇ ਹਾਂ ਅਤੇ ਇਸ ਹਫ਼ਤੇ ਸਿੱਖਿਆ ਮੰਤਰੀਆਂ ਅਤੇ ਉਦਯੋਗ ਮਾਹਰਾਂ ਦੀ ਮੀਟਿੰਗ ਬੁਲਾਈ ਗਈ ਹੈ।ਆਸਟ੍ਰੇਲੀਆ ਦੇ ਸਿੱਖਿਆ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਬਿਆਨ ਵਿਚ ਕਿਹਾ ਗਿਆ ਕਿ ਅਧਿਆਪਕਾਂ ਦੀ ਕਮੀ ਪ੍ਰਣਾਲੀਗਤ ਸਮੱਸਿਆ ਹੈ ਅਤੇ ਇਹ ਕੋਰੋਨਾ ਮਹਾਮਾਰੀ 'ਚ ਵਧ ਗਈ ਹੈ। ਦੂਜੇ ਪਾਸੇ ਨਵੇਂ ਗ੍ਰੈਜੂਏਟ ਅਧਿਆਪਕਾਂ ਦੀ ਘਟਦੀ ਗਿਣਤੀ, ਵਿਦਿਆਰਥੀਆਂ ਦੀ ਵਧਦੀ ਆਬਾਦੀ ਅਤੇ ਉਨ੍ਹਾਂ ਦੀ ਵਧਦੀ ਮੰਗ ਅਤੇ ਅਧਿਆਪਕਾਂ ਦੀ ਅਗਵਾਈ ਵਾਲੇ ਕਾਰਜਬਲ ਵਿੱਚ ਕਮੀ ਇਸ ਦੇ ਮੁੱਖ ਕਾਰਨ ਹਨ।
ਹੌਂਸਲੇ ਨੂੰ ਸਲਾਮ! 93 ਸਾਲਾ ਔਰਤ ਨੇ ਉੱਡਦੇ ਜਹਾਜ਼ ਦੇ ਪਰ 'ਤੇ ਖੜ੍ਹ ਕੀਤਾ ਇਹ ਕਾਰਨਾਮਾ (ਵੀਡੀਓ)
NEXT STORY