ਕੈਨਬਰਾ (ਏਪੀ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਦੇਸ਼ 2030 ਤੱਕ 2005 ਦੇ ਪੱਧਰ ਤੋਂ 35 ਫੀਸਦੀ ਤੱਕ ਨਿਕਾਸੀ ਘਟਾਉਣ ਲਈ ਤਿਆਰ ਹੈ ਪਰ ਉਹ ਸਕਾਟਲੈਂਡ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਸੰਮੇਲਨ ਵਿੱਚ ਅਜਿਹੇ ਟੀਚੇ 'ਤੇ ਬੋਲਣ ਲਈ ਵਚਨਬੱਧ ਨਹੀਂ ਹੋਵੇਗਾ। ਮੌਰੀਸਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ 2030 ਲਈ ਆਸਟ੍ਰੇਲੀਆ ਦੇ ਮੌਜੂਦਾ ਟੀਚੇ 'ਤੇ ਕਾਇਮ ਹੈ ਮਤਲਬ 2005 ਦੇ ਪੱਧਰ 26 ਤੋਂ 28 ਪ੍ਰਤੀਸ਼ਤ ਤੋਂ ਵੀ ਹੇਠਾਂ ਤੱਕ ਨਿਕਾਸੀ ਘਟਾਉਣ ਲਈ। ਇਹ ਟੀਚੇ 2015 ਪੈਰਿਸ ਜਲਵਾਯੂ ਕਾਨਫਰੰਸ ਵਿੱਚ ਸਵੀਕਾਰ ਕੀਤੇ ਗਏ ਸਨ ਅਤੇ ਦੂਜੇ ਅਮੀਰ ਦੇਸ਼ਾਂ ਦੇ ਮੁਕਾਬਲੇ ਮੁਕਾਬਲਤਨ ਮਾਮੂਲੀ ਹਨ।
2030 ਦੇ ਟੀਚੇ ਦਾ ਜ਼ਿਕਰ ਕਰਦੇ ਹੋਏ ਮੌਰੀਸਨ ਨੇ ਕਿਹਾ,''ਅਸੀਂ ਇਸ ਨੂੰ ਪੂਰਾ ਕਰਾਂਗੇ ਅਤੇ ਇਸ ਚੁਣੌਤੀ ਦਾ ਸਾਹਮਣਾ ਕਰਾਂਗੇ। ਅਸੀਂ ਨਿਕਾਸੀ ਘਟਾ ਕੇ ਇਸ ਨੂੰ ਹਰਾ ਦੇਵਾਂਗੇ, ਸਾਡਾ ਵਿਸ਼ਵਾਸ ਹੈ ਕਿ ਅਸੀਂ ਨਿਕਾਸੀ ਨੂੰ 35 ਪ੍ਰਤੀਸ਼ਤ ਤੱਕ ਘਟਾ ਸਕਦੇ ਹਾਂ ਅਤੇ ਸੰਭਵ ਤੌਰ 'ਤੇ ਹੋਰ ਵੀ ਬਿਹਤਰ ਹੋ ਸਕਦੇ ਹਾਂ।” ਉਹਨਾਂ ਨੇ ਅੱਗੇ ਕਿਹਾ ਕਿ ਆਸਟ੍ਰੇਲੀਆ ਪਹਿਲਾਂ ਹੀ 2005 ਦੇ ਮੁਕਾਬਲੇ 20 ਪ੍ਰਤੀਸ਼ਤ ਤੱਕ ਨਿਕਾਸੀ ਘਟਾ ਚੁੱਕਾ ਹੈ। ਆਸਟ੍ਰੇਲੀਆ ਗਲਾਸਗੋ ਕਾਨਫਰੰਸ ਵਿੱਚ 2050 ਤੱਕ ਜ਼ੀਰੋ ਕਾਰਬਨ ਨਿਕਾਸੀ ਦਾ ਟੀਚਾ ਤੈਅ ਕਰੇਗਾ। ਮੌਰੀਸਨ ਦੀ ਕੰਜ਼ਰਵੇਟਿਵ ਲਿਬਰਲ ਪਾਰਟੀ ਦੀ ਅਗਵਾਈ ਵਾਲੀ ਜਲਵਾਯੂ ਪਰਿਵਰਤਨ ਨੀਤੀ ਵਾਲੀ ਸਰਕਾਰ 2019 ਵਿੱਚ ਇੱਕ ਛੋਟੇ ਫਰਕ ਨਾਲ ਦੁਬਾਰਾ ਚੁਣੀ ਗਈ ਸੀ। ਨੀਤੀ ਨੇ ਵਿਰੋਧੀ ਲੇਬਰ ਪਾਰਟੀ ਦੁਆਰਾ ਅਪਣਾਏ ਗਏ 2050 ਤੱਕ ਜ਼ੀਰੋ ਨਿਕਾਸੀ ਦੇ ਟੀਚੇ ਦਾ ਵਿਰੋਧ ਕੀਤਾ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਨੇ 2050 ਤੱਕ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਦਿੱਤੀ ਪ੍ਰਵਾਨਗੀ
ਇਸ ਦੌਰਾਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਆਸਟ੍ਰੇਲੀਆ ਨੂੰ ਜ਼ੀਰੋ ਨਿਕਾਸੀ ਦੀ ਉਸ ਦੀ ਇੱਛਾ 'ਤੇ ਵਧਾਈ ਦਿੱਤੀ। ਜਾਨਸਨ ਗਲਾਸਗੋ ਵਿੱਚ ਆਗਾਮੀ ਸਿਖਰ ਸੰਮੇਲਨ ਦੀ ਮੇਜ਼ਬਾਨੀ ਕਰਨਗੇ। ਇਸ ਸੰਮੇਲਨ ਨੂੰ COP2 ਵਜੋਂ ਜਾਣਿਆ ਜਾਂਦਾ ਹੈ। ਜਾਨਸਨ ਨੇ 2050 ਦੇ ਟੀਚੇ ਦਾ ਜ਼ਿਕਰ ਕਰਦੇ ਹੋਏ ਕਿਹਾ,''ਆਸਟ੍ਰੇਲੀਆ ਲਈ ਇਹ ਬਹੁਤ ਮੁਸ਼ਕਲ ਹੈ ਕਿਉਂਕਿ ਆਸਟ੍ਰੇਲੀਆ ਕੋਲੇ, ਕਾਰਬਨ ਪੈਦਾ ਕਰਨ ਵਾਲੇ ਉਦਯੋਗਾਂ 'ਤੇ ਬਹੁਤ ਜ਼ਿਆਦਾ ਨਿਰਭਰ ਹੈ ਅਤੇ ਉਨ੍ਹਾਂ ਨੇ ਇਕ ਦਲੇਰੀ ਵਾਲਾ ਕੰਮ ਕੀਤਾ ਹੈ।'' ਫਿਲਹਾਲ 2030 ਦੇ ਕਮਜ਼ੋਰ ਟੀਚੇ ਲਈ ਗਲਾਸਗੋ 'ਚ ਆਸਟ੍ਰੇਲੀਆ ਦੀ ਆਲੋਚਨਾ ਹੋ ਸਕਦੀ ਹੈ। ਅਮਰੀਕਾ ਨੇ ਵੀ 2005 ਦੇ ਟੀਚੇ ਤੋਂ ਘੱਟ 50 ਤੋਂ 52 ਫੀਸਦੀ ਨਿਕਾਸੀ ਵਿੱਚ ਕਮੀ ਦਾ ਟੀਚਾ ਰੱਖਿਆ ਹੈ। ਯੂਕੇ ਨੇ 1990 ਦੇ ਟੀਚੇ ਦੇ ਮੁਕਾਬਲੇ 68 ਫੀਸਦੀ ਨਿਕਾਸੀ ਘਟਾਉਣ ਦਾ ਟੀਚਾ ਰੱਖਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨਾਈਜੀਰੀਆ ਦੀ ਇਕ ਮਸਜਿਦ 'ਚ ਬੰਦੂਕਧਾਰੀਆਂ ਨੇ ਕੀਤੀ ਅੰਨ੍ਹੇਵਾਹ ਗੋਲੀਬਾਰੀ, 18 ਨਮਾਜ਼ੀਆਂ ਦੀ ਮੌਤ
NEXT STORY