ਬਰਲਿਨ-ਆਸਟ੍ਰੀਆ ਦੇ ਸਿਹਤ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਕਿਹਾ ਕਿ ਵਧੇਰੇ ਕੰਮਕਾਜ਼ ਕਾਰਣ ਉਨ੍ਹਾਂ ਨੂੰ ਲਗਾਤਾਰ ਸਿਹਤ ਸੰਬੰਧੀ ਸਮੱਸਿਆ ਰਹਿਣ ਦੇ ਚੱਲਦੇ ਉਹ ਕੋਰੋਨਾ ਵਾਇਰਸ ਮਹਾਮਾਰੀ ਤੋਂ ਹਾਰਦੇ 'ਚ ਦੇਸ਼ ਦੀ ਮਦਦ ਕਰਨਾ ਜਾਰੀ ਨਹੀਂ ਰੱਖ ਸਕਦੇ ਹਨ। ਰੂਡੋਲਫ ਐਂਸ਼ੋਬਰ (60) ਜਨਵਰੀ 2020 ਤੋਂ ਸਿਹਤ ਮੰਤਰੀ ਸਨ। ਉਨ੍ਹਾਂ ਨੇ ਐਸਟ੍ਰੀਆ 'ਚ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ 'ਚ ਮੁੱਖ ਰਣਨੀਤਿਕਾਰ ਦੀ ਭੂਮਿਕਾ ਨਿਭਾਈ ਹੈ।
ਇਹ ਵੀ ਪੜ੍ਹੋ-ਚੀਨ ਕਰੇਗਾ ਕੋਵਿਡ ਵੈਕਸੀਨ 'ਚ 'ਮਿਲਾਵਟ'
ਇਸ ਦਰਮਿਆਨ, ਵਿਯਨਾ ਦੇ ਡਾਕਟਰ ਵੁਲਫਗੈਂਗ ਮਿਊਕੇਸਟੇਨ ਨੂੰ ਉਨ੍ਹਾਂ ਦਾ ਉੱਤਰਾਧਿਕਾਰੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹਾਲ ਦੇ ਮਹੀਨਿਆਂ 'ਚ ਦੋ ਵਾਰ ਉਨ੍ਹਾਂ ਨੂੰ ਕਾਫੀ ਥਕਾਵਟ ਮਹਿਸੂਸ ਹੋਈ ਅਤੇ ਉਨ੍ਹਾਂ ਬਲੱਡ ਪ੍ਰੈਸ਼ਰ ਵੀ ਵਧ ਗਿਆ। ਉਨ੍ਹਾਂ ਨੇ ਕਿਹਾ ਕਿ ਦਹਾਕਿਆਂ 'ਚ ਆਏ ਇਸ ਸਭ ਤੋਂ ਵੱਡੇ ਸਿਹਤ ਸੰਕਟ 'ਚੋਂ ਇਕ ਸਿਹਤ ਮੰਤਰੀ ਦੀ ਲੋੜ ਹੈ ਜੋ ਪੂਰੀ ਤਰ੍ਹਾਂ ਨਾਲ ਤੰਦਰੂਸਤ ਹੋਵੇ।
ਇਹ ਵੀ ਪੜ੍ਹੋ-ਮੋਟਾਪਾ ਘਟਾਉਣੈ ਤਾਂ ਜਾਣੋਂ ਕਦੋਂ ਪੀਣੀ ਚਾਹੀਦੀ ਹੈ ਕੌਫੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਦਾ UK ਵੈਰੀਐਂਟ ਆਖਿਰ ਕਿੰਨਾ ਖ਼ਤਰਨਾਕ, ਰਿਪੋਰਟ ’ਚ ਆਇਆ ਸਾਹਮਣੇ
NEXT STORY