ਨਵੀਂ ਦਿੱਲੀ (ਭਾਸ਼ਾ): ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਬੀਮਾਰੀ ਦੇ ਮਾਮਲੇ ਵਿਚ ਮੂਲ ਰੂਪ ਨਾਲ ਜ਼ਿਆਦਾ ਗੰਭੀਰ ਨਹੀਂ ਹੈ ਪਰ ਇਹ ਤੁਲਨਾਤਮਕ ਤੌਰ ’ਤੇ ਵਧੇਰੇ ਛੂਤਕਾਰੀ ਹੈ। ‘ਦਿ ਲਾਂਸੇਟ ਇੰਫੈਕਸ਼ਨ ਡਿਸੀਜਜ’ ਅਤੇ ਦਿ ਲਾਂਸੇਟ ਪਬਲਿਕ ਹੈਲਥ’ ਵਿਚ ਪ੍ਰਕਾਸ਼ਿਤ ਅਧਿਐਨਾਂ ਵਿਚ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਬੀ. 1.1.7. ਵੈਰੀਐਂਟ ਨਾਲ ਪੀੜਤ ਲੋਕਾਂ ਵਿਚ ਗੰਭੀਰ ਲੱਛਣ ਹਨ ਜਾਂ ਉਨ੍ਹਾਂ ’ਤੇ ਕਿਸੇ ਹੋਰ ਰੂਪ ਨਾਲ ਪੀੜਤ ਮਰੀਜ਼ਾਂ ਦੀ ਤੁਲਨਾ ਵਿਚ ਜ਼ਿਆਦਾ ਸਮੇਂ ਤੱਕ ਇੰਫੈਕਟਡ ਹੋਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ : ਹੁਣ ਊਠਾਂ ਨੂੰ ਵੀ ਕਰਨੀ ਪਵੇਗੀ ਟਰੈਫਿਕ ਨਿਯਮਾਂ ਦੀ ਪਾਲਣਾ
ਅਧਿਐਨ ਮੁਤਾਬਕ ਬੀ.1.1.7. ਸਬੰਧੀ ਸ਼ੁਰੂਆਤੀ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਇਸ ਵਾਇਰਸ ਨਾਲ ਪੀੜਤ ਲੋਕਾਂ ਵਿਚ ਵਾਇਰਲ ਲੋਡ (ਸਰੀਰ ਵਿਚ ਵਾਇਰਸ ਦੀ ਮਾਤਰਾ) ਜ਼ਿਆਦਾ ਹੋਣ ਕਾਰਨ ਇਹ ਵਧੇਰੇ ਛੂਤਕਾਰੀ ਹੈ। ਕੁੱਝ ਸਬੂਤਾਂ ਵਿਚ ਸੰਕੇਤ ਮਿਲਿਆ ਹੈ ਕਿ ਵਾਇਰਲ ਲੋਡ ਜ਼ਿਆਦਾ ਹੋਣ ਕਾਰਨ ਲੋਕਾਂ ਨੂੰ ਹਸਪਤਾਲ ਵਿਚ ਭਰਤੀ ਕਰਾਉਣ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਅਤੇ ਉਨ੍ਹਾਂ ਦੇ ਮਰਨ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਹਾਲਾਂਕਿ ਇਸ ਵੈਰੀਐਂਟ ਦੀ ਹਾਲ ਹੀ ਵਿਚ ਪਛਾਣ ਹੋਈ ਹੈ, ਇਸ ਲਈ ਇਹ ਅਧਿਐਨ ਉਪਲੱਬਧ ਡਾਟਾ ਦੇ ਆਧਾਰ ’ਤੇ ਹੀ ਕੀਤੇ ਗਏ ਹਨ। ਸਤੰਬਰ ਅਤੇ ਦਸੰਬਰ 2020 ਦੇ ਦਰਮਿਆਨ ਦੀ ਮਿਆਦ ਦੇ ਡਾਟਾ ਸਬੰਧੀ ਨਵੇਂ ਅਧਿਐਨ ਨਾਲ ਜਨ ਸਿਹਤ, ਕਲੀਨਿਕਲ ਅਤੇ ਖੋਜ ਦੇ ਖੇਤਰ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ : ਸਾਵਧਾਨ! WHO ਦੀ ਚਿਤਾਵਨੀ, ਕੋਰੋਨਾ ਮਹਾਮਾਰੀ ਦਾ ਅੰਤ ਅਜੇ ਵੀ ਕਾਫ਼ੀ ਦੂਰ
‘ਦਿ ਲਾਂਸੇਂਟ ਪਬਲਿਕ ਹੈਲਥ’ ਪਤਰਿਕਾ ਵਿਚ ਪ੍ਰਕਾਸ਼ਿਤ ਅਧਿਐਨ ਵਿਚ ‘ਕੋਵਿਡ ਸਿਸਟਮ ਸਟਡੀ’ ਐਪ ਦਾ ਇਸਤੇਮਾਲ ਕਰਨ ਵਾਲੇ 36,920 ਲੋਕਾਂ ਦੇ ਡਾਟਾ ਦਾ ਅਧਿਐਨ ਕੀਤਾ ਗਿਆ ਹੈ, ਜੋ ਸਤੰਬਰ ਅਤੇ ਦਸੰਬਰ ਦਰਮਿਆਨ ਇੰਫੈਕਟਡ ਪਾਏ ਗਏ ਸਨ। ਅਧਿਐਨ ਦੀ ਅਗਵਾਈ ਕਰਨ ਵਾਲੇ ਕਲੇਅਰ ਸਟੀਵ ਨੇ ਕਿਹਾ, ‘ਅਸੀਂ ਇਸ ਦੇ ਵਧੇਰੇ ਛੂਤਕਾਰੀ ਹੋਣ ਦੀ ਪੁਸ਼ਟੀ ਕਰਦੇ ਹਾਂ ਪਰ ਅਸੀਂ ਨਾਲ ਹੀ ਦਿਖਾਇਆ ਕਿ ਬੀ.1.1.7. ’ਤੇ ਤਾਲਾਬੰਦੀ ਦਾ ਸਪਸ਼ਟ ਰੂਪ ਨਾਲ ਅਸਰ ਹੁੰਦਾ ਹੈ ਅਤੇ ਇਹ ਮੂਲ ਵਾਇਰਸ ਤੋਂ ਇੰਫੈਕਟਡ ਹੋਣ ਦੇ ਬਾਅਦ ਪੈਦਾ ਹੋਈ ਇਮਿਊਨਿਟੀ ਦੇ ਅੱਗੇ ਬੇਅਸਰ ਪ੍ਰਤੀਤ ਹੁੰਦਾ ਹੈ।
ਇਹ ਵੀ ਪੜ੍ਹੋ : ਕੋਰੋਨਾ ਤੋਂ ਬਚਾਅ ਲਈ ਘੋੜਿਆਂ ਨੂੰ ਦਿੱਤੀ ਜਾਣ ਵਾਲੀ ਦਵਾਈ ਖਾ ਰਹੇ ਹਨ ਇਸ ਦੇਸ਼ ਦੇ ਲੋਕ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਵਿਦੇਸ਼ਾਂ ’ਚ ਬਣੇ ਕੋਵਿਡ-19 ਟੀਕਿਆਂ ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ
NEXT STORY