ਇੰਟਰਨੈਸ਼ਨਲ ਡੈਸਕ : ਯੂ. ਕੇ. ’ਚ ਖ਼ਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐੱਲ.ਐੱਫ਼.) ਦੇ ਮੁਖੀ ਅਵਤਾਰ ਸਿੰਘ ਖੰਡਾ ਦਾ ਸਸਕਾਰ ਕਰ ਦਿੱਤਾ ਗਿਆ। ਇਸ ਮੌਕੇ ਉਸ ਦੇ ਕਰੀਬੀਆਂ ਨੂੰ ਸਸਕਾਰ ਦੌਰਾਨ 25 ਤੋਂ 30 ਹਜ਼ਾਰ ਲੋਕਾਂ ਦੇ ਆਉਣ ਦੀ ਉਮੀਦ ਸੀ ਪਰ ਲੋਕਾਂ ਦੇ ਬਹੁਤ ਘੱਟ ਗਿਣਤੀ ’ਚ ਆਉਣ ਕਾਰਨ ਉਸ ਦੇ ਕਰੀਬੀ ਪ੍ਰੇਸ਼ਾਨ ਵੇਖੇ ਗਏ। ਖੰਡਾ ਦੇ ਸਸਕਾਰ ’ਚ 1000 ਤੋਂ 1200 ਦੇ ਲੱਗਭਗ ਲੋਕ ਹੀ ਪਹੁੰਚੇ।
ਇਹ ਵੀ ਪੜ੍ਹੋ : ਕੈਨੇਡਾ : ਓਂਟਾਰੀਓ ਵਿਖੇ 30ਵੇਂ ਕਬੱਡੀ ਵਿਸ਼ਵ ਕੱਪ ਦਾ ਸ਼ਾਨਦਾਰ ਆਗਾਜ਼
ਜ਼ਿਕਰਯੋਗ ਹੈ ਕਿ ਖਾਲਿਸਤਾਨੀ ਅੱਤਵਾਦੀ ਅਵਤਾਰ ਸਿੰਘ ਖੰਡਾ, ਜੋ ਅੰਮ੍ਰਿਤਪਾਲ ਦਾ ਕਰੀਬੀ ਸੀ, ਦੀ ਬੀਤੇ ਜੂਨ ਮਹੀਨੇ ਯੂ. ਕੇ. ’ਚ ਸ਼ੱਕੀ ਹਾਲਾਤ ’ਚ ਮੌਤ ਹੋ ਗਈ ਸੀ। ਖੰਡਾ ਉਹੀ ਅੱਤਵਾਦੀ ਹੈ, ਜਿਸ ਨੇ ਅੰਮ੍ਰਿਤਪਾਲ ਨੂੰ 37 ਦਿਨਾਂ ਤੱਕ ਲੁਕਣ ਵਿਚ ਮਦਦ ਕੀਤੀ ਸੀ। ਖੰਡਾ ਅੰਮ੍ਰਿਤਪਾਲ ਦਾ ਕਾਫੀ ਕਰੀਬੀ ਰਿਹਾ। ਅਵਤਾਰ ਸਿੰਘ ਖੰਡਾ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ਵਿਚ ਵੀ ਭੰਨ-ਤੋੜ ਕੀਤੀ ਸੀ। ਲੰਡਨ ਸਥਿਤ ਭਾਰਤੀ ਦੂਤਘਰ ਦੇ ਬਾਹਰ ਤਿਰੰਗਾ ਉਤਾਰਨ ਦੇ ਦੋਸ਼ ’ਚ ਵੀ ਖੰਡਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੂਸ ਖਿਲਾਫ਼ ਯੂਕ੍ਰੇਨ ਲਈ ਜੰਗ ਦੇ ਮੈਦਾਨ ’ਚ ਲੜ ਰਹੇ 3 ਭਾਰਤੀ ਵਿਦਿਆਰਥੀ
NEXT STORY