ਵਾਸ਼ਿੰਗਟਨ (ਭਾਸ਼ਾ): ਕੋਰੋਨਾਵਾਇਰਸ ਦਾ ਹਵਾ ਦੇ ਜ਼ਰੀਏ ਹੋਣ ਵਾਲਾ ਪ੍ਰਸਾਰ ਬਹੁਤ ਜ਼ਿਆਦਾ ਛੂਤਕਾਰੀ ਅਤੇ ਇਸ ਬੀਮਾਰੀ ਦੇ ਫੈਲਣ ਦਾ ਸਰੋਤ ਹੋ ਸਕਦਾ ਹੈ। ਇਕ ਅਧਿਐਨ ਵਿਚ ਦੁਨੀਆ ਭਰ ਵਿਚ ਇਸ ਮਹਾਮਾਰੀ ਦੇ 3 ਪ੍ਰਮੁੱਖ ਕੇਂਦਰਾਂ ਵਿਚ ਵਾਇਰਸ ਦੇ ਪ੍ਰਕੋਪ ਦਾ ਮੁਲਾਂਕਣ ਕੀਤਾ ਗਿਆ ਹੈ। ਰਸਾਇਣ ਵਿਗਿਆਨ ਵਿਚ 1995 ਦਾ ਨੋਬਲ ਪੁਰਸਕਾਰ ਜਿੱਤਣ ਵਾਲੇ ਮਾਰਿਓ ਨੇ ਮੋਲਿਨਾ ਸਮੇਤ ਵਿਗਿਆਨੀਆਂ ਨੇ ਮਹਾਮਾਰੀ ਦੇ ਤਿੰਨ ਕੇਂਦਰਾਂ ਚੀਨ ਦੇ ਵੁਹਾਨ, ਅਮਰੀਕਾ ਵਿਚ ਨਿਊਯਾਰਕ ਸ਼ਹਿਰ ਅਤੇ ਇਟਲੀ ਵਿਚ ਇਸ ਇਨਫੈਕਸ਼ਨ ਦੇ ਰੁਝਾਨ ਅਤੇ ਕੰਟਰੋਲ ਦੇ ਕਦਮਾਂ ਦਾ ਮੁਲਾਂਕਣ ਕਰ ਕੇ ਕੋਵਿਡ-19 ਦੇ ਫੈਲਣ ਦੇ ਰਸਤਿਆਂ ਦਾ ਮੁਲਾਂਕਣ ਕੀਤਾ।
ਸ਼ੋਧ ਕਰਤਾਵਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਵਿਸ਼ਵ ਸਿਹਤ ਸੰਗਠਨ ਲੰਬੇ ਸਮੇਂ ਤੋਂ ਸਿਰਫ ਸੰਪਰਕ ਵਿਚ ਆਉਣ ਵਾਲ ਹੋਣ ਵਾਲੇ ਇਨਫੈਕਸ਼ਨ ਨੂੰ ਰੋਕਣ 'ਤੇ ਜ਼ੋਰ ਦਿੰਦਾ ਰਿਹਾ ਹੈ ਅਤੇ ਕੋਰੋਨਾਵਾਇਰਸ ਦੇ ਹਵਾ ਦੇ ਜ਼ਰੀਏ ਫੈਲਣ ਦੇ ਤੱਥ ਨੂੰ ਨਜ਼ਰ ਅੰਦਾਜ਼ ਕਰਦਾ ਰਿਹਾ ਹੈ। ਪੱਤਰਿਕਾ 'ਪੀ.ਐੱਨ.ਏ.ਐੱਸ.'' ਵਿਚ ਪ੍ਰਕਾਸ਼ਿਤ ਅਧਿਐਨ ਦੇ ਆਧਾਰ 'ਤੇ ਉਹਨਾਂ ਨੇ ਕਿਹਾ ਕਿ ਹਵਾ ਤੋਂ ਹੋਣ ਵਾਲਾ ਪ੍ਰਸਾਰ ਜ਼ਿਆਦਾ ਛੂਤਕਾਰੀ ਹੈ ਅਤੇ ਇਹ ਬੀਮਾਰੀ ਦੇ ਪ੍ਰਸਾਰ ਦਾ ਪ੍ਰਮੁੱਖ ਜ਼ਰੀਆ ਹੈ।
ਪੜ੍ਹੋ ਇਹ ਅਹਿਮ ਖਬਰ- ਮਨੋਰੰਜਨ ਲਈ ਸ਼ਖਸ ਨੇ ਬੇਘਰੇ ਲੋਕਾਂ ਨੂੰ ਖਵਾਇਆ ਜ਼ਹਿਰੀਲਾ ਖਾਣਾ, ਗ੍ਰਿਫਤਾਰ
ਉਹਨਾਂ ਨੇ ਕਿਹਾ,''ਸਧਾਰਨ ਤੌਰ 'ਤੇ ਨੱਕ ਜ਼ਰੀਏ ਸਾਹ ਲੈਣ ਵਾਇਰਸ ਵਾਲੇ ਏਰੋਸੋਲ ਸਾਹ ਲੈਣ ਦੇ ਜ਼ਰੀਏ ਸਰੀਰ ਵਿਚ ਦਾਖਲ ਹੋ ਸਕਦੇ ਹਨ।'' ਸੂਖਮ ਠੋਸ ਕਣਾਂ ਜਾਂ ਤਰਲ ਬੂੰਦਾਂ ਦੇ ਹਵਾ ਜਾਂ ਕਿਸੇ ਹੋਰ ਗੈਸ ਵਿਚ ਕੋਲਾਈਡ ਨੂੰ ਏਰੇਸੋਲ ਕਿਹਾ ਜਾਂਦਾ ਹੈ। ਕਿਸੇ ਪੀੜਤ ਵਿਅਕਤੀ ਦੇ ਖੰਘਣ ਜਾਂ ਛਿੱਕਣ ਨਾਲ ਪੈਦਾ ਹੋਣ ਵਾਲੇ ਅਤੇ ਮਨੁੱਖ ਦੇ ਵਾਲ ਦੀ ਮੋਟਾਈ ਜਿੰਨੇ ਆਕਾਰ ਦੇ ਏਰੋਸੋਲਸ ਵਿਚ ਕਈ ਵਾਇਰਸ ਹੋਣ ਦਾ ਖਦਸ਼ਾ ਰਹਿੰਦਾ ਹੈ। ਸ਼ੋਧ ਕਰਤਾਵਾਂ ਦੇ ਮੁਤਾਬਕ ਅਮਰੀਕਾ ਵਿਚ ਲਾਗੂ ਸਮਾਜਿਕ ਦੂਰੀ ਦੇ ਨਿਯਮ ਜਿਵੇਂ ਹੋਰ ਰੋਕਥਾਮ ਉਪਾਅ ਕਾਫੀ ਨਹੀਂ ਹਨ। ਉਹਨਾਂ ਨੇ ਕਿਹਾ,''ਸਾਡੇ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਗਲੋਬਲ ਮਹਾਮਾਰੀ ਨੂੰ ਰੋਕਣ ਵਿਚ ਵਿਸ਼ਵ ਇਸ ਲਈ ਅਸਫਲ ਹੋਇਆ ਕਿਉਂਕਿ ਉਸ ਨੇ ਹਵਾ ਦੇ ਜ਼ਰੀਏ ਵਾਇਰਸ ਦੇ ਫੈਲਣ ਦੀ ਗੰਭੀਰਤਾ ਨੂੰ ਪਛਾਣਿਆ ਨਹੀਂ।'' ਉਹਨਾਂ ਨੇ ਨਤੀਜਾ ਕੱਢਿਆ ਕਿ ਜਨਤਕ ਸਥਲਾਂ 'ਤੇ ਚਿਹਰੇ 'ਤੇ ਮਾਸਕ ਲਗਾ ਕੇ ਬੀਮਾਰੀ ਨੂੰ ਫੈਲਣ ਤੋਂ ਰੋਕਣ ਵਿਚ ਕਾਫੀ ਮਦਦ ਮਿਲ ਸਕਦੀ ਹੈ।
ਦੁਨੀਆ ਭਰ 'ਚ ਕੋਰੋਨਾ ਨਾਲ 76.51 ਲੱਖ ਲੋਕ ਪੀੜਤ, 4.26 ਲੱਖ ਦੀ ਮੌਤ
NEXT STORY