ਦੋਹਾ- ਬਹਿਰੀਨ ਦੇ ਕਿੰਗ ਹਾਮਦ ਬਿਨ ਈਸਾ ਬਿਨ ਸਲਮਾਨ ਅਲ ਖਲੀਫਾ ਕੋਰੋਨਾ ਵਾਇਰਸ ਦਾ ਟੀਕਾ ਲੈਣ ਵਾਲੇ ਦੇਸ਼ ਦੇ ਪਹਿਲੇ ਨਾਗਰਿਕ ਬਣ ਗਏ ਹਨ। ਬਹਿਰੀਨ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।
ਰਿਪਰੋਟ ਮੁਤਾਬਕ ਕਿੰਗ ਸਲਮਾਨ ਅਲ ਖਲੀਫਾ ਨੇ ਕੋਵਿਡ-19 ਦੇ ਪ੍ਰਸਾਰ ਨੂੰ ਸੀਮਤ ਕਰਨ ਲਈ ਤੈਅ ਮੈਡੀਕਲ ਦਿਸ਼ਾ-ਨਿਰਦੇਸ਼ਾਂ ਅਤੇ ਸਾਵਧਾਨੀ ਦੇ ਉਪਾਵਾਂ ਨੂੰ ਲੈ ਕੇ ਦੇਸ਼ ਦੀ ਵਚਨਬੱਧਤਾ ਨੂੰ ਪ੍ਰਗਟ ਕੀਤਾ ਹੈ। ਬਹਿਰੀਨ ਪ੍ਰਸ਼ਾਸਨ ਨੇ ਇਸ ਮਹੀਨੇ ਦੀ ਸ਼ੁਰੂਆਤ ਵਿਚ ਅਮਰੀਕੀ ਕੰਪਨੀ ਫਾਈਜ਼ਰ ਅਤੇ ਇਸ ਦੀ ਜਰਮਨ ਸਾਂਝੇਦਾਰ ਬਾਇਓਐਨਟੈਕ ਵਲੋਂ ਵਿਕਸਿਤ ਵੈਕਸੀਨ ਦੀ ਵਰਤੋਂ ਨੂੰ ਇਜਾਜ਼ਤ ਦਿੱਤੀ ਸੀ। ਬਹਿਰੀਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਲਗਭਗ 90 ਹਜ਼ਾਰ ਮਾਮਲੇ ਸਾਹਮਣੇ ਆਏ ਹਨ ਜਦਕਿ ਤਕਰੀਬਨ 350 ਮਰੀਜ਼ਾਂ ਦੀ ਜਾਨ ਜਾ ਚੁੱਕੀ ਹੈ।
2022 ਤਕ ਦੁਨੀਆ ਦੀ ਇਕ ਚੌਥਾਈ ਆਬਾਦੀ ਨੂੰ ਨਹੀਂ ਮਿਲ ਸਕੇਗਾ ਕੋਰੋਨਾ ਟੀਕਾ
NEXT STORY