ਵਾਸ਼ਿੰਗਟਨ, (ਭਾਸ਼ਾ)- ਦੁਨੀਆ ਦੀ ਲਗਭਗ ਇਕ ਚੌਥਾਈ ਆਬਾਦੀ ਨੂੰ 2022 ਤਕ ਕੋਵਿਡ-19 ਦਾ ਟੀਕਾ ਨਹੀਂ ਮਿਲ ਸਕੇਗਾ। ‘ਦਿ ਬੀ. ਐੱਮ. ਜੇ. ਰਸਾਲੇ ਵਿਚ ਬੁੱਧਵਾਰ ਨੂੰ ਪ੍ਰਕਾਸ਼ਤ ਅਧਿਐਨ ’ਚ ਇਹ ਦੱਸਿਆ ਗਿਆ ਅਤੇ ਸੁਚੇਤ ਕੀਤਾ ਗਿਆ ਹੈ ਕਿ ਟੀਕਾ ਵੰਡਣਾ ਉਸਨੂੰ ਵਿਕਸਤ ਕਰਨ ਜਿੰਨਾਂ ਚੁਣੌਤੀਪੂਰਨ ਹੋਵੇਗਾ। ਇਸੇ ਰਸਾਲੇ ’ਚ ਪ੍ਰਕਾਸ਼ਤ ਇਕ ਅਧਿਐਨ ’ਚ ਅਨੁਮਾਨ ਪ੍ਰਗਟਾਇਆ ਗਿਆ ਹੈ ਕਿ ਦੁਨੀਆਭਰ ’ਚ 3.7 ਅਰਬ ਬਾਲਗ ਕੋਵਿਡ-19 ਦਾ ਟੀਕਾ ਲਗਵਾਉਣਾ ਚਾਹੁੰਦੇ ਹਨ।
ਇਹ ਅਧਿਐਨ ਦਰਸਾਉਂਦਾ ਹੈ ਕਿ ਸੰਸਾਰਕ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੀ ਸੰਚਾਲਨਾਤਮਕ ਚੁਣੌਤੀਆਂ ਟੀਕਾ ਵਿਕਸਤ ਕਰਨ ਨਾਲ ਜੁੜੀਆਂ ਵਿਗਿਆਨਕ ਚੁਣੌਤੀਆਂ ਜਿੰਨਾ ਹੀ ਮੁਸ਼ਕਲ ਹੋਵੇਗਾ। ਅਮਰੀਕਾ ’ਚ ਜੌਹਨ ਹੌਪਿੰਕਸ ਬਲੂਮਬਰਗ ਸਕੂਲ ਆਫ਼ ਪਬਲਿਕ ਹੈਲਥ ਦੇ ਖੋਜਕਾਰਾਂ ਨੇ ਕਿਹਾ ਕਿ ਇਹ ਅਧਿਐਨ ਦੱਸਦਾ ਹੈ ਕਿ ਜ਼ਿਆਦਾ ਆਮਦਨ ਵਾਲੇ ਦੇਸ਼ਾਂ ਨੇ ਕਿਸ ਤਰ੍ਹਾਂ ਕੋਵਿਡ-19 ਟੀਕਿਆਂ ਦੀ ਭਵਿੱਖ ’ਚ ਸਪਲਾਈ ਯਕੀਨੀ ਬਣਾ ਲਈ ਹੈ, ਪਰ ਬਾਕੀ ਦੁਨੀਆ ’ਚ ਇਨ੍ਹਾਂ ਦੀ ਪਹੁੰਚ ਬੇਕਯਕੀਨੀ ਹੈ।
ਉਨ੍ਹਾਂ ਨੇ ਕਿਹਾ ਕਿ ਟੀਕਿਆਂ ਦੀਆਂ ਅੱਧੀਆਂ ਤੋਂ ਜ਼ਿਆਦਾ ਖੁਰਾਕਾਂ (51 ਫੀਸਦੀ) ਜ਼ਿਆਦਾ ਆਮਦਨ ਵਾਲੇ ਦੇਸ਼ਾਂ ਨੂੰ ਮਿਲਣਗੀਆਂ ਜੋ ਦੁਨੀਆ ਦੀ ਆਬਾਦੀ ਦਾ 14 ਫ਼ੀਸਦੀ ਹੈ ਅਤੇ ਬਾਕੀ ਬਚੀ ਖੁਰਾਕ ਘੱਟ ਅਤੇ ਠੀਕ-ਠਾਕ ਆਮਦਨ ਵਾਲੇ ਦੇਸ਼ਾਂ ਨੂੰ ਮਿਲੇਗੀ, ਜਦਕਿ ਉਹ ਦੁਨੀਆ ਦੀ ਆਬਾਦੀ ਦਾ 85 ਫ਼ੀਸਦੀ ਤੋਂ ਜ਼ਿਆਦਾ ਹੈ। ਖੋਜਕਾਰਾਂ ਨੇ ਕਿਹਾ ਕਿ ਦੁਨੀਆ ਦੀ ਲਗਭਗ ਇਕ ਚੌਥਾਈ ਆਬਾਦੀ ਨੂੰ 2022 ਤਕ ਕੋਵਿਡ-19 ਦਾ ਟੀਕਾ ਨਹੀਂ ਮਿਲ ਸਕੇਗਾ ਅਤੇ ਜੇਕਰ ਸਾਰੇ ਟੀਕਾ ਨਿਰਮਾਤਾ ਜ਼ਿਆਦਾ ਨਿਰਮਾਣ ਸਮਰੱਥਾ ਤਕ ਪਹੁੰਚਣ ’ਚ ਸਫ਼ਲ ਹੋ ਜਾਏ, ਤਾਂ ਵੀ 2022 ਤਕ ਦੁਨੀਆ ਦੇ ਘੱਟ ਤੋਂ ਘੱਟ 5ਵੇਂ ਹਿੱਸੇ ਤਕ ਹੀ ਟੀਕਾ ਨਹੀਂ ਪਹੁੰਚ ਸਕੇਗਾ।
ਫਰਾਂਸ : ਸ਼ਾਰਲੀ ਐਬਦੋ ਦਫਤਰ ਹਮਲੇ 'ਚ 14 ਲੋਕ ਦੋਸ਼ੀ ਕਰਾਰ, ਹੋਈ 30-30 ਸਾਲ ਦੀ ਸਜ਼ਾ
NEXT STORY