ਟੋਰਾਂਟੋ— ਕੈਨੇਡਾ ਦੇ ਓਨਟਾਰੀਓ ਸੂਬੇ 'ਚ ਗੁਰਦੁਆਰਿਆਂ 'ਚ ਹੁਣ ਭਾਰਤੀ ਅਫਸਰ ਦਾਖਲ ਨਹੀਂ ਹੋ ਸਕਣਗੇ, ਕਿਉਂਕਿ ਉਨ੍ਹਾਂ ਦੇ ਦਾਖਲੇ 'ਤੇ ਸਿੱਖ ਜੱਥੇਬੰਦੀਆਂ ਵਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਕੈਨੇਡਾ ਦੇ 15 ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਲਿਆ ਹੈ।
ਇਸ 'ਚ ਕਿਹਾ ਗਿਆ ਹੈ ਕਿ ਸਿਰਫ ਵਿਅਕਤੀਗਤ ਕਾਰਨਾਂ ਕਾਰਨ ਆਉਣ ਵਾਲਿਆਂ ਨੂੰ ਹੀ ਗੁਰਦੁਆਰਿਆਂ 'ਚ ਦਾਖਲੇ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਪਾਬੰਦੀ ਵਾਲੀ ਸੂਚੀ 'ਚ ਭਾਰਤ ਦੇ ਡਿਪਲੋਮੈਟ ਵੀ ਸ਼ਾਮਲ ਹਨ। ਇਸ ਪਾਬੰਦੀ ਦੇ ਸਬੰਧ 'ਚ 30 ਦਸੰਬਰ ਨੂੰ ਫੈਸਲਾ ਲਿਆ ਗਿਆ ਸੀ ਤੇ ਟੋਰਾਂਟੋ 'ਚ ਬਰੈਂਪਟਨ ਦੇ ਇਕ ਗੁਰਦੁਆਰੇ 'ਚ ਬੈਠਕ ਵੀ ਕੀਤੀ ਗਈ। ਇਸ ਤੋਂ ਬਾਅਦ ਓਨਟਾਰੀਓ ਦੇ 15 ਗੁਰਦੁਆਰਿਆਂ ਨੇ ਇਕੱਠੇ ਹੋ ਕੇ ਇਸ ਫੈਸਲੇ 'ਤੇ ਮੁਹਰ ਲਗਾਈ। ਇਸ ਪਾਬੰਦੀ 'ਤੇ ਸਹਿਮਤੀ ਦੌਰਾਨ ਭਾਰਤੀ ਦੂਤਘਰ ਤੇ ਭਾਰਤੀ ਸਰਕਾਰੀ ਅਧਿਕਾਰੀਆਂ ਦੀ ਕੈਨੇਡਾ ਦੇ ਸਿੱਖਾਂ ਦੀ ਜ਼ਿੰਦਗੀ 'ਚ ਦਖਲ ਦੇਣ ਦੀ ਗੱਲ ਦਾ ਹਵਾਲਾ ਦਿੱਤਾ ਗਿਆ। ਇਸ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਭਾਰਤੀ ਹਾਈ ਕਮਿਸ਼ਨ ਕੈਨੇਡਾ 'ਚ ਸਿੱਖ ਭਾਈਚਾਰੇ ਦੇ ਮਾਮਲਿਆਂ 'ਚ ਸਿੱਧੇ ਤੌਰ 'ਤੇ ਦਖਲ ਦੇ ਰਿਹਾ ਹੈ।
ਅਮਰੀਕਾ 'ਚ ਹੱਡ ਚੀਰਵੀਂ ਠੰਡ, 2 ਦੀ ਮੌਤ
NEXT STORY