ਢਾਕਾ- ਬੰਗਲਾਦੇਸ਼ ਨੇ ਚੀਨੀ ਨਾਗਰਿਕਾਂ ਦੇ ਲਈ 'ਵੀਜ਼ਾ ਆਨ ਅਰਾਈਵਲ' ਸੇਵਾ ਨੂੰ ਅਸਥਾਈ ਰੂਪ ਵਿਚ ਰੋਕ ਦਿੱਤਾ ਹੈ ਤੇ ਨਿਰਦੇਸ਼ ਜਾਰੀ ਕੀਤਾ ਹੈ ਕਿ ਦੇਸ਼ ਵਿਚ ਚੱਲ ਰਹੀ ਪਰਿਯੋਜਨਾ ਦੇ ਲਈ ਚੀਨੀ ਨਾਗਰਿਕਾਂ ਦੀ ਭਰਤੀ ਨਾ ਕੀਤੀ ਜਾਵੇ। ਚੀਨ ਵਿਚ ਘਾਤਕ ਕੋਰੋਨਾਵਾਇਰਸ ਫੈਲਣ ਤੋਂ ਬਾਅਦ ਬੰਗਲਾਦੇਸ਼ ਨੇ ਇਥੇ ਇਹ ਫੈਸਲਾ ਲਿਆ ਹੈ, ਜਿਸ ਦੇ ਕਾਰਨ 300 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਗਈ ਹੈ ਤੇ 14 ਹਜ਼ਾਰ ਤੋਂ ਵਧੇਰੇ ਲੋਕ ਇਸ ਨਾਲ ਪੀੜਤ ਹਨ।
ਬੀਡੀ ਨਿਊਜ਼ ਨੇ ਖਬਰ ਦਿੱਤੀ ਹੈ ਕਿ ਬੰਗਲਾਦੇਸ਼ ਦੇ ਵਿਦੇਸ਼ ਮੰਤਰੀ ਏਕੇ ਅਬਦੁਲ ਮੇਮਿਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਐਤਵਾਰ ਨੂੰ ਦੱਸਿਆ ਕਿ ਸਰਕਾਰ ਨੇ ਬੰਗਲਾਦੇਸ਼ ਵਿਚ ਰਹਿ ਰਹੇ ਚੀਨੀ ਨਾਗਰਿਕਾਂ ਨੂੰ ਇਕ ਮਹੀਨੇ ਤੱਕ ਛੁੱਟੀ 'ਤੇ ਨਾ ਜਾਣ ਦੀ ਅਪੀਲ ਕੀਤੀ ਹੈ ਜਦੋਂ ਤੱਕ ਗਲੋਬਲ ਸਿਹਤ ਐਮਰਜੰਸੀ ਲਾਗੂ ਹੈ। ਵਿਦੇਸ਼ ਮੰਤਰੀ ਨੇ ਇਸ ਦੌਰਾਨ ਕਿਹਾ ਗਿਆ ਕਿ ਅਸੀਂ ਇਹ ਵੀ ਅਪੀਲ ਕੀਤੀ ਹੈ ਕਿ ਬੰਗਲਾਦੇਸ਼ ਵਿਚ ਚੱਲ ਰਹੀਆਂ ਮੌਜੂਦਾ ਪਰਿਯੋਜਨਾਵਾਂ ਵਿਚ ਕਿਸੇ ਵੀ ਚੀਨੀ ਨਾਗਰਿਕ ਦੀ ਭਰਤੀ ਨਾ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਹਾਲਾਂਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਚੀਨੀ ਨਾਗਰਿਕਾਂ ਨੂੰ ਬੰਗਲਾਦੇਸ਼ ਦੇ ਲਈ ਵੀਜ਼ਾ ਅਪਲਾਈ ਕਰਨ ਤੋਂ ਰੋਕ ਦਿੱਤਾ ਗਿਆ ਹੈ ਪਰ ਉਹਨਾਂ ਨੂੰ ਵੀਜ਼ਾ ਅਪਲਾਈ ਕਰਨ ਦੌਰਾਨ ਸਿਹਤ ਪ੍ਰਮਾਣ ਪੱਤਰ ਵੀ ਜਮਾਂ ਕਰਵਾਉਣਾ ਪਵੇਗਾ। ਮੰਤਰੀ ਨੇ ਕਿਹਾ ਕਿ ਇਹ ਅਸਥਾਈ ਕਦਮ ਹੋਵੇਗਾ। ਚੀਨ ਵਿਚ ਫੈਲੇ ਕੋਰੋਨਾਵਾਇਰਸ ਦੇ ਕਾਰਨ ਕਈ ਦੇਸ਼ਾਂ ਨੇ ਅਸਥਾਈ ਤੌਰ 'ਤੇ ਚੀਨੀ ਨਾਗਰਿਕਾਂ ਨੂੰ ਵੀਜ਼ਾ ਦੇਣ ਬੰਦ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਭਾਰਤ ਨੇ ਵੀ ਘਾਤਕ ਕੋਰੋਨਾਵਾਇਰਸ ਦੇ ਕਾਰਨ ਐਤਵਾਰ ਨੂੰ ਚੀਨੀ ਯਾਤਰੀਆਂ ਤੇ ਚੀਨ ਵਿਚ ਰਹਿਣ ਵਾਲੇ ਵਿਦੇਸ਼ੀਆਂ ਦੇ ਲਈ ਈ-ਵੀਜ਼ਾ ਸੁਵਿਧਾ ਅਸਥਾਈ ਤੌਰ 'ਤੇ ਮੁਅੱਤਲ ਕਰ ਦਿੱਤੀ ਹੈ।
ਚੀਨ ਨੇ ਪਾਕਿਸਤਾਨ ਨੂੰ ਮੁਹੱਈਆ ਕਰਾਈਆਂ ਕੋਰੋਨਾਵਾਇਰਸ ਦੀਆਂ ਜਾਂਚ ਕਿੱਟਾਂ
NEXT STORY