ਇਸਲਾਮਾਬਾਦ - ਪਾਕਿਸਤਾਨ ਨੇ ਐਤਵਾਰ ਨੂੰ ਦੱਸਿਆ ਕਿ ਕੋਰੋਨਾਵਾਇਰਸ ਦੀ ਜਾਂਚ ਲਈ ਉਸ ਦੇ ਮਿੱਤਰ ਦੇ ਚੀਨ ਤੋਂ 1,000 ਕਿੱਟਾਂ ਮਿਲੀਆਂ ਹਨ, ਜਿਸ ਨਾਲ ਇਸ ਬੀਮਾਰੀ ਨਾਲ ਨਜਿੱਠਣ ਵਿਚ ਉਸ ਦੀ ਸਮਰੱਥਾ ਸੁਧਰੇਗੀ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਿਹਤ ਮਾਮਲਿਆਂ ਦੇ ਵਿਸ਼ੇਸ਼ ਸਲਾਹਕਾਰ ਜ਼ਫਰ ਮੀਰਜ਼ਾ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ। ਮਿਰਜ਼ਾ ਨੇ ਟਵੀਟ ਕੀਤਾ ਕਿ ਹੁਣ ਸਾਡੇ ਨੇਡ਼ੇ ਪਾਕਿਸਤਾਨ ਵਿਚ ਕੋਰੋਨਾਵਾਇਰਸ ਦੀ ਜਾਂਚ ਕਰਨ ਦੀ ਸਮਰਥਾ ਹੈ। ਮੈਂ ਆਪਣੇ ਐਨ. ਆਈ. ਐਚ. (ਨੈਸ਼ਨਲ ਇੰਸਟੀਚਿਊਟ ਆਫ ਹੈਲਥ) ਅਤੇ ਆਪਣੀ ਟੀਮ ਦੀ ਜਾਂਚ ਦੇ ਇਨ੍ਹਾਂ ਉਪਕਰਣਾਂ ਨੂੰ ਹਾਸਲ ਕਰਨ ਲਈ ਕੀਤੀ ਗਈ ਮਿਹਨਤ ਦੀ ਤਰੀਫ ਕਰਨਾ ਚਾਹੁੰਦਾ ਹਾਂ।
ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਚੀਨ ਵੱਲੋਂ ਘਟੋਂ-ਘੱਟ 1,000 ਪ੍ਰੀਖਣ ਕਿੱਟਾਂ ਇਥੇ ਪਹੁੰਚਾਈਆਂ ਹਨ, ਜਿਸ ਨਾਲ ਪਾਕਿਸਤਾਨ ਦੀ ਵਾਇਰਸ ਨਾਲ ਮੁਕਾਬਲਾ ਕਰਨ ਦੀ ਕੋਸ਼ਿਸ਼ ਨੂੰ ਬਲ ਮਿਲੇਗਾ। ਉਨ੍ਹਾਂ ਦੱਸਿਆ ਕਿ ਅਜੇ ਤੱਕ ਕੋਈ ਵੀ ਪਾਕਿਸਤਾਨੀ ਨਾਗਰਿਕ ਇਸ ਵਾਇਰਸ ਤੋਂ ਪੀਡ਼ਤ ਨਹੀਂ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸ਼ੁਰੂਆਤ ਵਿਚ ਸ਼ੱਕੀ ਦੀ ਜਾਂਚ ਦੀ ਸੁਵਿਧਾ ਇਸਲਾਮਾਬਾਦ ਸਥਿਤ ਐਨ. ਆਈ. ਐਚ. ਵਿਚ ਹੋਵੇਗੀ ਅਤੇ ਬਾਅਦ ਵਿਚ ਦੇਸ਼ ਦੇ ਹੋਰ ਹਿੱਸਿਆਂ ਤੱਕ ਵਿਸਤਾਰ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚੀਨ ਵਿਚ 28,000 ਤੋਂ ਜ਼ਿਆਦਾ ਪਾਕਿਸਤਾਨੀ ਵਿਦਿਆਰਥੀ ਮੌਜੂਦ ਹਨ, ਜਿਨ੍ਹਾਂ ਵਿਚੋਂ 500 ਵਿਦਿਆਰਥੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਵੁਹਾਨ ਸ਼ਹਿਰ ਵਿਚ ਹਨ।
ਕਰਜ਼ ਦੇ ਜਾਲ 'ਚ ਫਸਿਆ ਪਾਕਿ, ਹਰੇਕ ਪਾਕਿਸਤਾਨੀ ਹੈ 1.53 ਲੱਖ ਰੁਪਏ ਦਾ ਦੇਣਦਾਰ
NEXT STORY