ਢਾਕਾ- ਬੰਗਲਾਦੇਸ਼ ਦੇ ਹਾਲਾਤ ਬੇਹੱਦ ਤਣਾਅਪੂਰਨ ਹੁੰਦੇ ਜਾ ਰਹੇ ਹਨ। ਕ੍ਰਿਸਮਸ ਤੋਂ ਠੀਕ ਪਹਿਲਾਂ ਰਾਜਧਾਨੀ ਢਾਕਾ ਦੇ ਮਾਗ ਬਾਜ਼ਾਰ 'ਚ ਸ਼ਰਾਰਤੀ ਅਨਸਰਾਂ ਨੇ ਪੈਟਰੋਲ ਬੰਦ ਨਾਲ ਧਮਾਕਾ ਕਰ ਦਿੱਤਾ, ਜਿਸ ਵਿਚ ਇਕ ਸ਼ਖ਼ਸ ਦੀ ਮੌਤ ਹੋ ਗਈ ਜਦੋਂਕਿ ਇਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ।
ਇਹ ਘਟਨਾ ਰਾਤ ਨੂੰ ਕਰੀਬ 7 ਵਜੇ ਦੀ ਦੱਸੀ ਜਾ ਰਹੀ ਹੈ। ਸ਼ਰਾਰਤੀ ਅਨਸਰਾਂ ਨੇ ਫਾਲਈਓਵਰ ਤੋਂ ਬੰਗਲਾਦੇਸ਼ ਫਰੀਡਮ ਫਾਈਟਰਸ ਕਾਊਂਸਿਲ ਦੇ ਗੇਟ ਦੇ ਸਾਹਮਣੇ ਸੜਕ 'ਤੇ ਪੈਟਰੋਲ ਬੰਬ ਸੁੱਟਿਆ। ਜਿਸ ਥਾਂ ਇਹ ਧਮਾਕਾ ਕੀਤਾ ਗਿਆ, ਉਸਦੇ ਨੇੜੇ ਹੀ ਚਰਚ ਹੈ।
ਇਹ ਪੈਟਰੋਲ ਬੰਬ ਉੱਥੋਂ ਲੰਘ ਰਹੇ ਇਕ ਸ਼ਖ਼ਸ ਦੇ ਸਿਰ 'ਤੇ ਜਾ ਕੇ ਫੱਟ ਗਿਆ ਜਿਸ ਕਾਰਨ ਉਸਦੇ ਸਿਰ ਦੇ ਚਿਥੜੇ ਉਡ ਗਏ।
ਅਪਰਾਧ ਕਰ ਯੂਰਪ 'ਚ ਸ਼ਰਣ ਲੈਣ ਵਾਲਿਆਂ ਦੀ ਖੈਰ ਨਹੀਂ! ਹੋ ਸਕਦੀ ਹੈ ਭਾਰਤ ਵਾਪਸੀ
NEXT STORY