ਢਾਕਾ (ਏਜੰਸੀ)- ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਹਨ। ਇਸ ਦੌਰਾਨ ਬੰਗਲਾਦੇਸ਼ ਨੇ ਪਿਛਲੇ ਹਫਤੇ ਅਗਰਤਲਾ ਅਤੇ ਕੋਲਕਾਤਾ ਸਥਿਤ ਆਪਣੇ ਡਿਪਲੋਮੈਟਿਕ ਮਿਸ਼ਨ ਦਫਤਰਾਂ 'ਤੇ ਹੋਏ ਕਥਿਤ ਹਮਲੇ ਤੋਂ ਬਾਅਦ ਉਥੇ ਤਾਇਨਾਤ 2 ਡਿਪਲੋਮੈਟਾਂ ਨੂੰ ਵਾਪਸ ਸੱਦ ਲਿਆ ਹੈ। ਸਥਾਨਕ ਅਖਬਾਰ ਪ੍ਰਥਮ ਆਲੋ ਨੇ ਵਿਦੇਸ਼ ਮੰਤਰਾਲਾ ਦੇ ਇਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਕੋਲਕਾਤਾ ਮਿਸ਼ਨ ਦੇ ਮੁਖੀ ਵੀਰਵਾਰ ਨੂੰ ਦੇਸ਼ ਪਰਤ ਆਏ ਹਨ ਅਤੇ ਤ੍ਰਿਪੁਰਾ 'ਚ ਤਾਇਨਾਤ ਸਹਾਇਕ ਹਾਈ ਕਮਿਸ਼ਨਰ ਦੇ ਵੀ ਢਾਕਾ ਪਰਤਣ ਦੀ ਉਮੀਦ ਹੈ।
ਇਹ ਵੀ ਪੜ੍ਹੋ: ਬੰਗਲਾਦੇਸ਼ ਛਾਪੇਗਾ ਨਵੇਂ ਨੋਟ, ‘ਸ਼ੇਖ ਮੁਜੀਬੁਰ ਰਹਿਮਾਨ’ ਦੀ ਤਸਵੀਰ ਹਟਾਉਣ ਦੀ ਤਿਆਰੀ
ਮੁਹੰਮਦ ਯੂਨਸ ਦੀ ਅਗਵਾਈ ਵਾਲੀ ਬੰਗਲਾਦੇਸ਼ ਸਰਕਾਰ ਨੇ ਕੋਲਕਾਤਾ ਵਿੱਚ ਕਾਰਜਕਾਰੀ ਡਿਪਟੀ ਹਾਈ ਕਮਿਸ਼ਨਰ ਸ਼ਿਕਦਾਰ ਮੁਹੰਮਦ ਅਸ਼ਰਫੁਲ ਰਹਿਮਾਨ ਅਤੇ ਅਗਰਤਲਾ ਵਿੱਚ ਸਹਾਇਕ ਹਾਈ ਕਮਿਸ਼ਨਰ ਆਰਿਫ਼ ਮੁਹੰਮਦ ਨੂੰ ਮੰਗਲਵਾਰ ਨੂੰ ਤੁਰੰਤ ਢਾਕਾ ਪਰਤਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਰਹਿਮਾਨ ਕੋਲਕਾਤਾ ਤੋਂ ਢਾਕਾ ਪਰਤੇ ਅਤੇ ਵਿਦੇਸ਼ ਮੰਤਰਾਲਾ ਦੇ ਸਲਾਹਕਾਰ ਮੁਹੰਮਦ ਤੌਹੀਦ ਹੁਸੈਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਕੋਲਕਾਤਾ ਦੀ ਸਥਿਤੀ ਬਾਰੇ ਚਰਚਾ ਕੀਤੀ।
ਇਹ ਵੀ ਪੜ੍ਹੋ: ਕ੍ਰਿਪਟੋ ਮਾਰਕੀਟ ’ਤੇ ਚੱਲਿਆ ‘ਟਰੰਪ ਕਾਰਡ’, ਬਿਟ ਕੁਆਇਨ ਪਹਿਲੀ ਵਾਰ ਇਕ ਲੱਖ ਡਾਲਰ ਤੋਂ ਪਾਰ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਹਿੰਦੂ ਸੰਘਰਸ਼ ਕਮੇਟੀ ਸਮੇਤ ਕਈ ਹਿੰਦੂਤਵੀ ਸੰਗਠਨਾਂ ਦੇ ਸਮਰਥਕਾਂ ਨੇ ਬੰਗਲਾਦੇਸ਼ 'ਚ ਗ੍ਰਿਫਤਾਰ ਹਿੰਦੂ ਸੰਤ ਚਿਨਮਯ ਕ੍ਰਿਸ਼ਨ ਦਾਸ ਦੀ ਰਿਹਾਈ ਦੀ ਮੰਗ ਕੀਤੀ ਅਤੇ ਬੰਗਲਾਦੇਸ਼ ਦੇ ਸਹਾਇਕ ਹਾਈ ਕਮਿਸ਼ਨ 'ਤੇ ਹਮਲਾ ਕੀਤਾ ਸੀ। ਭਾਰਤ ਨੇ ਅਗਰਤਲਾ ਦੀ ਘਟਨਾ 'ਤੇ ਡੂੰਘਾ ਅਫਸੋਸ ਪ੍ਰਗਟ ਕੀਤਾ ਹੈ ਅਤੇ ਭਾਰਤ 'ਚ ਬੰਗਲਾਦੇਸ਼ ਦੇ ਸਾਰੇ ਮਿਸ਼ਨ ਦਫਤਰਾਂ 'ਤੇ ਸੁਰੱਖਿਆ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ: ਫਰਾਂਸ ਦੇ 62 ਸਾਲਾਂ ਦੇ ਇਤਿਹਾਸ 'ਚ ਪਹਿਲੀ ਵਾਰ, 3 ਮਹੀਨਿਆਂ 'ਚ ਡਿੱਗੀ PM ਬਾਰਨੀਅਰ ਦੀ ਸਰਕਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਈਰਾਨ 'ਚ 5.6 ਤੀਬਰਤਾ ਦਾ ਭੂਚਾਲ, 29 ਲੋਕ ਜ਼ਖਮੀ
NEXT STORY