ਵਾਸ਼ਿੰਗਟਨ (ਭਾਸ਼ਾ)- ਅਧਿਆਤਮਿਕ ਅਤੇ ਮਾਨਵਤਾਵਾਦੀ ਸਹਾਇਤਾ ਸੰਸਥਾ ‘ਬੋਚਾਸਨਵਾਸੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ’ (BAPS) ਦੇ ਵਾਲੰਟੀਅਰ ਯੁੱਧ ਪ੍ਰਭਾਵਿਤ ਯੂਕ੍ਰੇਨ ਵਿਚ ਹਜ਼ਾਰਾਂ ਸ਼ਰਨਾਰਥੀਆਂ ਦੀ ਮਦਦ ਲਈ ਅੱਗੇ ਆਏ ਹਨ। ਬੀ.ਏ.ਪੀ.ਐਸ. ਨੇ ਪੋਲੈਂਡ ਦੇ ਦੱਖਣ-ਪੂਰਬੀ ਸ਼ਹਿਰ ਜੇਜੂ ਵਿੱਚ ਇੱਕ ਅਸਥਾਈ ਰਸੋਈ ਦੀ ਸਥਾਪਨਾ ਕੀਤੀ ਹੈ, ਜਿਸ ਨੇ ਹਰ ਧਰਮ ਅਤੇ ਕੌਮੀਅਤ ਦੇ ਲਗਭਗ 1,000 ਸ਼ਰਨਾਰਥੀਆਂ ਨੂੰ ਰੋਜ਼ਾਨਾ ਗਰਮ ਸ਼ਾਕਾਹਾਰੀ ਭੋਜਨ ਪਰੋਸਣਾ ਸ਼ੁਰੂ ਕਰ ਦਿੱਤਾ ਹੈ।ਪ੍ਰੈਸ ਰਿਲੀਜ਼ ਅਨੁਸਾਰ ਬੀ.ਏ.ਪੀ.ਐਸ. ਰਿਹਾਇਸ਼ ਦੀਆਂ ਸਹੂਲਤਾਂ ਦਾ ਪ੍ਰਬੰਧ ਕਰ ਰਿਹਾ ਹੈ ਅਤੇ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ ਤਾਲਮੇਲ ਕਰ ਰਿਹਾ ਹੈ। ਉਹ ਭਾਰਤ ਸਰਕਾਰ ਅਤੇ ਸਥਾਨਕ ਭਾਈਵਾਲਾਂ ਨਾਲ ਵੀ ਮਿਲ ਕੇ ਕੰਮ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਡਿਊਟੀ ਦੌਰਾਨ ਯੂਕ੍ਰੇਨੀ ਫ਼ੌਜੀ ਨੇ ਪ੍ਰੇਮਿਕਾ ਨੂੰ ਕੀਤਾ ਪ੍ਰਪੋਜ਼, ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ
ਵਾਲੰਟੀਅਰਾਂ ਨੇ ਯੂਕ੍ਰੇਨ ਦੀ ਸਰਹੱਦ 'ਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੋਰਾਂ ਨੂੰ ਮਾਨਵਤਾਵਾਦੀ ਸਪਲਾਈ ਵੰਡਣ ਵਿੱਚ ਮਦਦ ਕਰਨ ਲਈ ਰੋਬਿਨਸਵਿਲੇ, ਨਿਊ ਜਰਸੀ ਤੋਂ ਜੇਜੋ ਅਤੇ ਬੁਡੋਮੀਅਰਜ਼ ਤੱਕ ਯਾਤਰਾ ਕੀਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕ੍ਰੇਨ ਤੋਂ ਭਾਰਤੀ ਨਾਗਰਿਕਾਂ ਦੀ ਨਿਕਾਸੀ ਲਈ ਇੱਕ ਸੁਰੱਖਿਅਤ ਗਲਿਆਰਾ ਬਣਾਉਣ ਦੀਆਂ ਕੋਸ਼ਿਸ਼ਾਂ ਵਿੱਚ ਸਰਕਾਰ ਦੀ ਮਦਦ ਕਰਨ ਲਈ ਬੀ.ਏ.ਪੀ.ਐਸ. ਨੂੰ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਪੁਤਿਨ ਦੀਆਂ ਵਧਣਗੀਆਂ ਮੁਸ਼ਕਲਾਂ, ਆਸਟ੍ਰੇਲੀਆ ਨੇ ਰੂਸ 'ਤੇ ਲਗਾਈਆਂ ਨਵੀਆਂ ਪਾਬੰਦੀਆਂ
ਰੋਬਿਨਸਵਿਲੇ ਵਿੱਚ ਬੀ.ਏ.ਪੀ.ਐਸ. ਸ਼੍ਰੀ ਸਵਾਮੀਨਾਰਾਇਣ ਮੰਦਰ ਦੇ ਮੁਖੀ ਸਵਾਮੀ ਨੀਲਕੰਠ ਸੇਵਾਦਾਸ ਸਵਾਮੀ ਨੇ ਕਿਹਾ ਕਿ ਉਹ ਯੂਕ੍ਰੇਨੀ ਭਾਈਚਾਰੇ ਦੇ ਸਥਾਨਕ ਮੈਂਬਰਾਂ ਅਤੇ ਪੋਲੈਂਡ ਵਿੱਚ ਉਹਨਾਂ ਦੀਆਂ ਸਵੈਸੇਵੀ ਬਲਾਂ ਨਾਲ ਲੋੜੀਂਦੀ ਮਾਨਵਤਾਵਾਦੀ ਸਹਾਇਤਾ ਭੇਜਣ ਲਈ ਕੰਮ ਕਰ ਰਹੇ ਹਨ। ਇਸ ਦੌਰਾਨ ਇੱਥੇ ਇੱਕ ਭਾਰਤੀ-ਅਮਰੀਕੀ ਫਾਊਂਡੇਸ਼ਨ ਨੇ ਯੁੱਧ ਪ੍ਰਭਾਵਿਤ ਯੂਕ੍ਰੇਨ ਵਿੱਚ ਜ਼ਖਮੀ ਨਾਗਰਿਕਾਂ ਦੇ ਇਲਾਜ ਲਈ 10 ਲੱਖ ਡਾਲਰ ਦੀ ਮੈਡੀਕਲ ਸਪਲਾਈ ਭੇਜੀ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਦੇ ਦੂਤਘਰ ਨੇ ਅਮਰੀਕਾ ਨੂੰ ਇਸ ਮਦਦ ਲਈ ਬੇਨਤੀ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਰਾਚੀ 'ਚ ਮਾਰਿਆ ਗਿਆ IC-814 ਜਹਾਜ਼ ਅਗਵਾ ਕਾਂਡ 'ਚ ਸ਼ਾਮਲ ਅੱਤਵਾਦੀ ਜ਼ਹੂਰ ਮਿਸਤਰੀ
NEXT STORY