ਵਾਸ਼ਿੰਗਟਨ— ਅਮਰੀਕਾ ਦੀ ਸਾਬਕਾ ਪਹਿਲੀ ਮਹਿਲਾ ਬਾਰਬਰਾ ਬੁਸ਼ ਨੂੰ ਅੰਤਿਮ ਵਿਦਾਈ ਦੇਣ ਲਈ ਹਜ਼ਾਰਾਂ ਲੋਕ ਇਕੱਠੇ ਹੋਏ। ਬਾਰਬਰਾ ਬੁਸ਼ ਦਾ ਇਸ ਹਫਤੇ ਦਿਹਾਂਤ ਹੋ ਗਿਆ ਸੀ। ਸਾਬਕਾ ਰਾਸ਼ਟਰਪਤੀ ਜਾਰਜ ਐੱਚ. ਡਬਲਿਊ ਬੁਸ਼ ਨੇ ਉਨ੍ਹਾਂ ਦੀ ਪਤਨੀ ਦੀ ਆਖਰੀ ਝਲਕ ਦੇਖਣ ਪੁੱਜੇ ਰਿਸ਼ਤੇਦਾਰਾਂ ਅਤੇ ਦੋਸਤਾਂ ਦਾ ਧੰਨਵਾਦ ਕੀਤਾ। ਬੁਸ਼ ਸੈਂਟ ਮਾਰਟਿਨ ਦੀ ਐਪਿਸਕੋਪਲ ਚਰਚ 'ਚ ਆਪਣੀ ਧੀ ਦੋਰੋ ਨਾਲ ਅੱਗੇ ਬੈਠੇ ਸਨ ਅਤੇ ਉਹ ਗੁਲਾਬਾਂ ਨਾਲ ਸਜੇ ਤਾਬੂਤ 'ਚ ਰੱਖੀ ਪਤਨੀ ਦੀ ਲਾਸ਼ ਵੱਲ ਦੇਖ ਰਹੇ ਸਨ। ਬਾਰਬਰਾ ਬੁਸ਼ ਨੂੰ ਸ਼ਰਧਾਂਜਲੀ ਦੇਣ ਲਈ ਆਏ ਲੋਕਾਂ ਨੇ ਉਨ੍ਹਾਂ ਦੀ ਪਸੰਦ ਦਾ ਰੰਗ ਨੀਲਾ ਅਤੇ ਉਨ੍ਹਾਂ ਦੀ ਪਛਾਣ ਬਣ ਚੁੱਕੇ ਮੋਤੀ ਪਾਏ ਹੋਏ ਸਨ। ਬਹੁਤ ਸਾਰੇ ਲੋਕ ਰੋ ਰਹੇ ਸਨ ਅਤੇ ਬਾਰਬਰਾ ਵੱਲੋਂ ਕੀਤੇ ਗਏ ਭਲਾਈ ਦੇ ਕੰਮਾਂ ਨੂੰ ਸਭ ਯਾਦ ਕਰਦੇ ਹੋਏ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੇ ਸਨ।
ਤੁਹਾਨੂੰ ਦੱਸ ਦਈਏ ਕਿ ਬਾਰਬਰਾ ਦਾ ਮੰਗਲਵਾਰ ਨੂੰ ਹਿਊਸਟਨ 'ਚ ਉਨ੍ਹਾਂ ਦੇ ਘਰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 92 ਸਾਲ ਸੀ। ਉਹ ਕੁੱਝ ਸਮੇਂ ਤੋਂ ਬੀਮਾਰ ਸਨ ਅਤੇ ਇਸ ਮਹੀਨੇ ਕਈ ਵਾਰ ਹਸਪਤਾਲ 'ਚ ਭਰਤੀ ਕਰਵਾਏ ਗਏ ਸਨ। ਦਿਹਾਂਤ ਤੋਂ ਪਹਿਲਾਂ ਉਨ੍ਹਾਂ ਨੇ ਹਸਪਤਾਲ 'ਚ ਭਰਤੀ ਹੋਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਉਨ੍ਹਾਂ ਦਾ ਘਰ 'ਚ ਹੀ ਇਲਾਜ ਚੱਲ ਰਿਹਾ ਸੀ। ਬਾਰਬਰਾ ਇਕੱਲੀ ਅਜਿਹੀ ਅਮਰੀਕੀ ਮਹਿਲਾ ਸਨ ਜਿਨ੍ਹਾਂ ਦੇ ਪਤੀ ਅਤੇ ਪੁੱਤ ਦੋਵੇਂ ਰਾਸ਼ਟਰਪਤੀ ਰਹਿ ਚੁੱਕੇ ਹਨ।
ਅਮਰੀਕੀ ਵਿਦਿਆਰਥੀਆਂ ਨੇ ਹਥਿਆਰ ਕਾਨੂੰਨ ਨੂੰ ਲੈ ਕੇ ਕਲਾਸਾਂ ਦਾ ਕੀਤਾ ਬਾਇਕਾਟ
NEXT STORY