ਬਾਰਸੀਲੋਨਾ (ਭਾਸ਼ਾ) : ਸਪੇਨ ਦੇ ਬਾਰਸੀਲੋਨਾ ਵਿਚ ਮੰਗਲਵਾਰ ਨੂੰ ਇਕ ਇਮਾਰਤ ਵਿਚ ਅੱਗ ਲੱਗਣ ਨਾਲ 1 ਅਤੇ 3 ਸਾਲ ਦੇ 2 ਬੱਚਿਆਂ ਸਮੇਤ ਇਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋ ਗਈ ਹੈ। ਬਾਰਸੀਲੋਨਾ ਸਿਟੀ ਹਾਲ ਦੀ ਮਹਿਲਾ ਬੁਲਾਰੇ ਨੇ ਕਿਹਾ ਕਿ 4 ਲੋਕਾਂ ਨੂੰ ਬਚਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿ ਦੀ ਦਾਦਾਗਿਰੀ, ਅਫ਼ਗਾਨਿਸਤਾਨ ਨੂੰ ਕਣਕ ਤੇ ਦਵਾਈਆਂ ਭੇਜਣ ਲਈ ਭਾਰਤ ਅੱਗੇ ਰੱਖੀ ਇਹ ਸ਼ਰਤ
ਫਾਇਰ ਫਾਈਟਰਜ਼ ਨੇ ਅੱਗ ’ਤੇ ਕਾਬੂ ਪਾ ਲਿਆ ਹੈ। ਮਹਿਲਾ ਬੁਲਾਰਾ ਨੇ ਕਿਹਾ ਕਿ ਹੁਣ ਕਿਸੇ ਦੇ ਅੰਦਰ ਫਸੇ ਹੋਣ ਦਾ ਖ਼ਦਸ਼ਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਸੂਚਨਾ ਮੰਗਲਵਾਰ ਸਵੇਰੇ 6 ਵਜੇ ਮਿਲੀ। ਖੇਤਰੀ ਪੁਲਸ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਰਾਗ ਅਗਰਵਾਲ ਕਰਨਗੇ ਟਵਿਟਰ ਦੀ ਅਗਵਾਈ, ਜਾਣੋ ਅਮਰੀਕੀ ਕੰਪਨੀਆਂ ਦੀ ਅਗਵਾਈ ਕਰਨ ਵਾਲੇ 'ਭਾਰਤੀਆਂ' ਬਾਰੇ
ਸਕਾਟਲੈਂਡ: ਤੂਫਾਨ ਅਰਵੇਨ ਨੇ ਮਚਾਈ ਤਬਾਹੀ, ਚੌਥੇ ਦਿਨ ਵੀ ਹਜ਼ਾਰਾਂ ਘਰ ਬਿਜਲੀ ਤੋਂ ਵਾਂਝੇ
NEXT STORY