ਓਹੀਓ— ਜਿਨ੍ਹਾਂ ਲੋਕਾਂ ਦਾ ਜ਼ਿਆਦਾਤਰ ਸਮਾਂ ਬਾਹਰ ਗੁਜਰਦਾ ਹੈ, ਉਹ ਆਪਣੀ ਜ਼ਿੰਦਗੀ ਵਿਚ ਕਈ ਸਾਰੀਆਂ ਨਵੀਆਂ ਚੀਜ਼ਾਂ ਐਕਸਪਲੋਰ ਕਰਦੇ ਹਨ । ਕਈ ਵਾਰ ਤਾਂ ਉਨ੍ਹਾਂ ਦੇ ਹੱਥ ਕੁੱਝ ਅਜਿਹਾ ਲੱਗ ਜਾਂਦਾ ਹੈ, ਜੋ ਕਲਪਨਾ ਤੋਂ ਪਰੇ ਹੁੰਦਾ ਹੈ । ਅਜਿਹਾ ਹੀ ਕੁੱਝ ਹੋਇਆ ਓਹੀਓ ਦੇ ਤਿੰਨ ਦੋਸਤਾਂ ਨਾਲ । ਜਦੋਂ ਇਕ ਸ਼ਾਂਤ ਸਵੇਰੇ ਤਿੰਨੋਂ ਕਿਸ਼ਤੀ ਲੈ ਕੇ ਨਦੀ ਵਿਚ ਘੁੰਮਣ ਨਿਕਲੇ, ਉਦੋਂ ਉਨ੍ਹਾਂ ਦੀ ਨਜ਼ਰ ਕੁੱਝ ਅਜਿਹੀ ਜਗ੍ਹਾ ਪਈ, ਜਿਸ ਦੇ ਬਾਰੇ ਵਿਚ ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਹੋਵੇਗਾ ।
ਜ਼ਿਕਰਯੋਗ ਹੈ ਕਿ ਓਹੀਓ ਨਦੀ ਵਿਚ ਕਿਸ਼ਤੀ ਲੈ ਕੇ ਘੁੰਮਣ ਨਿਕਲੇ ਸਨ ਤਿੰਨੋਂ ਦੋਸਤ । ਅਚਾਨਕ ਤਿੰਨਾਂ ਨੇ ਫੈਸਲਾ ਕੀਤਾ ਕਿ ਉਹ ਮੁੱਖ ਨਦੀ ਦੇ ਰਸਤੇ ਜਾਣ ਦੀ ਜਗ੍ਹਾ ਕੰਢੇ ਤੋਂ ਵਹਿ ਰਹੀ ਇਕ ਭਿੜੀ ਗਲੀ ਵਿਚੋਂ ਕਿਸ਼ਤੀ ਮੋੜ ਲੈਣਗੇ । ਆਲੇ-ਦੁਆਲੇ ਦੀ ਖੂਬਸੂਰਤੀ ਨੂੰ ਦੇਖਦੇ ਹੋਏ ਤਿੰਨੋਂ ਦੋਸਤ ਅੱਗੇ ਹੀ ਵਧ ਰਹੇ ਸਨ ਕਿ ਉਦੋਂ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਇਕ ਵਿਸ਼ਾਲ ਸਮੁੰਦਰੀ ਬੇੜਾ ਆ ਗਿਆ । ਇਹ ਉਜੜਿਆ ਸਮੁੰਦਰੀ ਬੇੜਾ ਪਾਣੀ ਦੇ ਵਿਚਾਲੇ ਖੜ੍ਹਾ ਸੀ । ਇਹ ਬੇੜਾ ਉਸ ਜਗ੍ਹਾ ਕਿਵੇਂ ਪਹੁੰਚਿਆ, ਇਸ ਬਾਰੇ ਵਿਚ ਕੋਈ ਜਾਣਕਾਰੀ ਮੌਜੂਦ ਨਹੀਂ ਹੈ । ਬੇੜਾ ਕਾਫੀ ਚੰਗੀ ਹਾਲਤ ਵਿਚ ਸੀ ਪਰ ਤਿੰਨੋਂ ਦੋਸਤ ਇਸ ਦੇ ਅੰਦਰ ਜਾ ਕੇ ਦੇਖਣਾ ਚਾਹੁੰਦੇ ਸਨ ਕਿ ਕਿਤੇ ਉੱਥੇ ਕੋਈ ਖਜਾਨਾ ਤਾਂ ਮੌਜੂਦ ਨਹੀਂ ਹੈ? ਕਿਸੇ ਤਰ੍ਹਾਂ ਤਿੰਨੋਂ ਦੋਸਤ ਬੇੜੇ ਅੰਦਰ ਜਾਣ ਵਿਚ ਕਾਮਯਾਬ ਹੋ ਗਏ ।
ਅੰਦਰ ਸੀ ਅਜਿਹਾ ਨਜ਼ਾਰਾ
ਉਂਝ ਇਨ੍ਹਾਂ ਦੋਸਤਾਂ ਦੀ ਕਿਸਮਤ ਇੰਨੀ ਤੇਜ਼ ਨਹੀਂ ਸੀ ਕਿ ਉਨ੍ਹਾਂ ਨੂੰ ਕੋਈ ਖਜਾਨਾ ਮਿਲਦਾ ਪਰ ਅੰਦਰੋਂ ਦੇਖਣ ਉੱਤੇ ਪਤਾ ਲੱਗਾ ਕਿ ਬੇੜਾ ਕਾਫੀ ਪੁਰਾਣਾ ਸੀ । ਇਨ੍ਹੇ ਸਾਲਾਂ ਬਾਅਦ ਅੰਦਰ ਮੌਜੂਦ ਸਾਰੀਆਂ ਮਸ਼ੀਨਾਂ ਅਤੇ ਇੰਜਣ ਵਿਚ ਜੰਗ ਲੱਗ ਚੁੱਕਿਆ ਸੀ । ਨਾਲ ਹੀ ਅਜੇ ਵੀ ਇਹ ਬੇੜਾ ਇਕ ਪੁਰਾਣੇ ਦਰਖਤ ਵਿਚ ਬੱਝੀ ਰੱਸੀ ਸਹਾਰੇ ਨਦੀ ਵਿਚ ਖੜ੍ਹਾ ਸੀ ।
ਪਤਾ ਲਗਾਉਣ ਉੱਤੇ ਸਾਹਮਣੇ ਆਈ ਇਹ ਸੱਚਾਈ
ਘਰ ਵਾਪਸ ਜਾਣ ਉੱਤੇ ਉਨ੍ਹਾਂ ਨੇ ਉਸ ਬੇੜੇ ਦੀ ਪੜਤਾਲ ਕੀਤੀ । ਉਦੋਂ ਪਤਾ ਲੱਗਿਆ ਕਿ ਇਹ ਬੇੜਾ ਨਿਊਯਾਰਕ ਸਿਟੀ ਤੋਂ ਚੱਲਿਆ ਸੀ । ਇਸ ਨੇ ਦੋਨੋ ਵਿਸ਼ਵ ਯੁੱਧ ਵਿਚ ਹਿੱਸਾ ਲਿਆ ਸੀ ।
ਥਾਈਲੈਂਡ ਦੇ ਇਸ ਬੌਧ ਭਿਕਸ਼ੂ ਦੀ ਜ਼ਿੰਦਗੀ ਤੋਂ ਉੱਠਿਆ ਪਰਦਾ, ਸੱਚ ਜਾਣ ਕੇ ਪੂਰੀ ਦੁਨੀਆ ਰਹਿ ਗਈ ਦੰਗ
NEXT STORY