ਵੈੱਬ ਡੈਸਕ- ਸਾਡੀ ਜ਼ਿੰਦਗੀ 'ਚ ਕਈ ਵਾਰ ਅਚਾਨਕ ਹੀ ਕੋਈ ਨਾ ਕੋਈ ਘਟਨਾ ਵਾਪਰ ਜਾਂਦੀ ਹੈ, ਜਿਸ ਦੀ ਸਾਨੂੰ ਕਲਪਨਾ ਵੀ ਨਹੀਂ ਹੁੰਦੀ ਤਾਂ ਉਹ ਘਟਨਾ ਸਾਡੀ ਪੂਰੀ ਜ਼ਿੰਦਗੀ ਨੂੰ ਇਕੋਂ ਮਿੰਟ 'ਚ ਬਦਲ ਕੇ ਰੱਖ ਦਿੰਦੀ ਹੈ। ਜੇਕਰ ਇਹ ਘਟਨਾ ਨਕਾਰਾਤਮਕ, ਦਰਦਨਾਕ ਅਤੇ ਹੈਰਾਨ ਕਰਨ ਵਾਲੀ ਹੋਵੇ ਤਾਂ ਇਨਸਾਨ ਦੀ ਜ਼ਿੰਦਗੀ ਬਰਬਾਦ ਹੀ ਹੋ ਜਾਂਦੀ ਹੈ। ਇੱਕ ਅਜਿਹੀ ਹੀ ਘਟਨਾ ਇੱਕ ਵਿਅਕਤੀ ਦੀ ਜ਼ਿੰਦਗੀ ਵਿੱਚ ਵਾਪਰੀ, ਜਦੋਂ ਉਸਦੀ ਪਤਨੀ ਅਚਾਨਕ ਘਰ 'ਚੋਂ ਹੀ ਗਾਇਬ ਹੋ ਗਈ। ਦੱਸ ਦੇਈਏ ਕਿ ਬੈਲਜੀਅਮ ਵਿੱਚ ਰਹਿਣ ਵਾਲਾ ਇਹ ਸਖਸ਼ ਇੱਕ ਦਿਨ ਆਪਣੇ ਘਰ ਦੇ ਬਾਹਰ ਕੱਪੜੇ ਸੁਕਾਉਣ ਗਿਆ ਸੀ, ਜਦਕਿ ਉਸਦੀ ਪਤਨੀ ਅੰਦਰ ਟੀ.ਵੀ. ਦੇਖ ਰਹੀ ਸੀ। ਪਰ ਜਦੋਂ ਉਹ ਵਿਅਕਤੀ ਘਰ ਦੇ ਅੰਦਰ ਆਇਆ ਤਾਂ ਉਸਨੂੰ ਆਪਣੀ ਪਤਨੀ ਕਿਤੇ ਵੀ ਨਜ਼ਰ ਨਹੀਂ ਆਈ, ਜਿਸ ਤੋਂ ਬਾਅਦ ਉਸ ਨੂੰ ਆਪਣੀ ਪਤਨੀ 2 ਸਾਲ ਬਾਅਦ ਮਿਲੀ। ਜਿਸ ਤਰੀਕੇ ਨਾਲ ਪਤਨੀ ਦਾ ਪਤਾ ਲਗਾਇਆ ਗਿਆ ਅਤੇ ਔਰਤ ਦਾ ਜੋ ਅੰਜ਼ਾਮ ਹੋਇਆ, ਉਸ ਨੇ ਹਰ ਇਕ ਦੇ ਹੋਸ਼ ਹੀ ਉਡਾ ਦਿੱਤੇ।
ਇਹ ਵੀ ਪੜ੍ਹੋ- ਇਕੱਲੀ ਕੁੜੀ 6 ਮੰਡਿਆਂ ਨਾਲ ਮਿਲ ਕੇ ਕਰਦੀ ਸੀ ਅਜਿਹਾ ਕੰਮ ਕਿ...
ਦੱਸੇ ਬਿਨਾਂ ਘਰੋਂ ਚਲੀ ਜਾਂਦੀ ਸੀ ਔਰਤ
ਇਕ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਬੈਲਜੀਅਮ ਦੇ ਅੰਡੇਨੇ ਸ਼ਹਿਰ ਦੀ ਰਹਿਣ ਵਾਲੀ ਪੌਲੇਟ ਲੈਂਡਰੀਅਕਸ ਦੀ ਉਮਰ 83 ਸਾਲ ਸੀ ਅਤੇ ਉਹ ਅਲਜ਼ਾਈਮਰ ਦੀ ਮਰੀਜ਼ ਸੀ। ਇਸ ਬਿਮਾਰੀ ਵਿੱਚ ਵਿਅਕਤੀ ਰੋਜ਼ਾਨਾ ਦੀਆਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਦਾ ਹੈ। ਪੌਲੇਟ ਨੂੰ ਦਵਾਈ ਜਾਂ ਹੋਰ ਚੀਜ਼ਾਂ ਲੈਣਾ ਵੀ ਯਾਦ ਨਹੀਂ ਰਹਿੰਦਾ ਸੀ। ਉਸਦੀ ਦੇਖਭਾਲ ਉਸਦਾ ਪਤੀ ਮਾਰਸੇਲ ਟੈਰੇਟ ਕਰਦਾ ਸੀ। ਕਈ ਵਾਰ ਉਹ ਮਾਰਸੇਲ ਨੂੰ ਦੱਸੇ ਬਿਨਾਂ ਘਰੋਂ ਚਲੀ ਜਾਂਦੀ ਸੀ। ਫਿਰ ਉਨ੍ਹਾਂ ਨੂੰ ਪੌਲੇਟ ਦੇ ਪਿੱਛੇ ਜਾਣਾ ਪੈਂਦਾ ਸੀ ਅਤੇ ਉਸਨੂੰ ਘਰ ਲਿਆਉਣਾ ਪੈਂਦਾ ਸੀ।
ਇਹ ਵੀ ਪੜ੍ਹੋ- ਬਾਲੀਵੁੱਡ ਦੇ ਇਸ ਮਸ਼ਹੂਰ ਡਾਇਰੈਕਟਰ ਨੇ ਕੀਤਾ ਇੰਡਸਟਰੀ ਛੱਡਣ ਦਾ ਫ਼ੈਸਲਾ
ਕੱਪੜੇ ਸੁਕਾਉਣੇ ਪਏ ਵਿਅਕਤੀ ਨੂੰ ਭਾਰੀ
2 ਨਵੰਬਰ 2020 ਨੂੰ ਕੁਝ ਅਜਿਹਾ ਹੋਇਆ ਜਿਸਦੀ ਮਾਰਸੇਲ ਨੂੰ ਉਮੀਦ ਨਹੀਂ ਸੀ। ਉਹ ਕੱਪੜੇ ਧੋ ਕੇ ਘਰ ਦੇ ਪਿੱਛੇ ਬਣੇ ਬਗੀਚੇ ਵਿਚ ਸੁਕਾਉਣ ਲਈ ਚਲਾ ਗਿਆ। ਉਸਨੇ ਪੌਲੇਟ ਲਈ ਟੀ.ਵੀ. ਚਲਾਇਆ ਅਤੇ ਉਸਨੂੰ ਖਾਣ ਲਈ ਕੁਝ ਦਿੱਤਾ। ਉਸ ਨੇ ਸੋਚਿਆ ਕਿ ਉਸ ਦੀ ਪਤਨੀ ਆਰਾਮ ਨਾਲ ਅੰਦਰ ਟੀ.ਵੀ. ਦੇਖ ਰਹੀ ਹੈ ਪਰ ਜਦੋਂ ਉਹ ਕੱਪੜੇ ਫੈਲਾ ਕੇ ਘਰ ਦੇ ਅੰਦਰ ਵਾਪਸ ਆਇਆ ਤਾਂ ਉਸ ਨੂੰ ਪੌਲੇਟ ਕਿਤੇ ਵੀ ਨਜ਼ਰ ਨਹੀਂ ਆਈ। ਉਨ੍ਹਾਂ ਨੇ ਪੂਰੇ ਘਰ ਦੀ ਤਲਾਸ਼ੀ ਲਈ, ਗੁਆਂਢੀਆਂ ਨੂੰ ਪੁੱਛਿਆ, ਪਰ ਕਿਸੇ ਨੂੰ ਪੌਲੇਟ ਬਾਰੇ ਕੁਝ ਪਤਾ ਨਹੀਂ ਸੀ। ਉਨ੍ਹਾਂ ਨੇ ਪੁਲਸ ਨੂੰ ਵੀ ਬੁਲਾਇਆ, ਉਨ੍ਹਾਂ ਨੇ ਹੈਲੀਕਾਪਟਰ ਨਾਲ ਖੋਜ ਕੀਤੀ, ਪਰ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ।
ਇਹ ਵੀ ਪੜ੍ਹੋ- 10 ਸਾਲ ਰਿਲੇਸ਼ਨਸ਼ਿਪ 'ਚ ਰਹਿਣ ਦੇ ਬਾਵਜੂਦ ਵੀ ਕੁਆਰੀ ਹੈ ਇਹ 53 ਸਾਲਾਂ ਮਸ਼ਹੂਰ ਅਦਾਕਾਰਾ
ਪੌਲੇਟ 2 ਸਾਲਾਂ ਬਾਅਦ ਇੰਝ ਮਿਲੀ
ਪੌਲੇਟ ਦਾ 2 ਸਾਲਾਂ ਤੋਂ ਕੋਈ ਪਤਾ ਨਹੀਂ ਲੱਗਾ। ਮਾਰਸੇਲ ਨੇ ਸੋਚਿਆ ਕਿ ਉਹ ਕਦੇ ਵੀ ਆਪਣੀ ਪਤਨੀ ਨੂੰ ਨਹੀਂ ਦੇਖ ਸਕੇਗਾ ਅਤੇ ਨਾ ਹੀ ਉਸ ਨੂੰ ਪਤਾ ਹੋਵੇਗਾ ਕਿ ਉਸ ਨਾਲ ਕੀ ਹੋਇਆ ਹੈ। ਪਰ ਅਚਾਨਕ 2022 ਵਿੱਚ, ਮਾਰਸੇਲ ਦੇ ਇੱਕ ਗੁਆਂਢੀ ਨੇ ਗੂਗਲ ਦੀ ਸਟ੍ਰੀਟ ਵਿਊ ਸਰਵਿਸ ਦੀ ਮਦਦ ਨਾਲ ਕੁਝ ਅਜਿਹਾ ਦੇਖਿਆ ਜਿਸਦੀ ਕਿਸੇ ਨੂੰ ਉਮੀਦ ਨਹੀਂ ਸੀ। ਘਰ ਦੇ ਸਾਹਮਣੇ ਸੜਕ ਦੇ ਦ੍ਰਿਸ਼ ਵਿਚ, ਪੌਲੇਟ ਫੋਟੋ ਵਿਚ ਦਿਖਾਈ ਦੇ ਰਹੀ ਸੀ, ਜੋ ਘਰ ਛੱਡ ਕੇ ਸਾਹਮਣੇ ਫੁੱਟਪਾਥ ਰਾਹੀਂ ਝਾੜੀਆਂ ਵਿਚ ਜਾ ਰਹੀ ਸੀ। ਜਦੋਂ ਪੁਲਸ ਨੇ ਇਹ ਤਸਵੀਰ ਦੇਖੀ ਤਾਂ ਉਹ ਉਨ੍ਹਾਂ ਦੇ ਪਿੱਛੇ ਚਲੀ ਗਈ। ਅੱਗੇ ਇੱਕ ਟੋਆ ਸੀ, ਜਿਸ ਵਿੱਚ ਬਹੁਤ ਸਾਰੀਆਂ ਝਾੜੀਆਂ ਸਨ। ਜਦੋਂ ਉੱਥੇ ਜਾਂਚ ਕੀਤੀ ਗਈ ਤਾਂ ਮਾਰਸੇਲ ਦੀ ਲਾਸ਼ ਬਰਾਮਦ ਹੋਈ। ਮੰਨਿਆ ਜਾ ਰਿਹਾ ਹੈ ਕਿ ਝਾੜੀਆਂ ਵਿੱਚ ਫਸਣ ਕਾਰਨ ਉਸਦੀ ਮੌਤ ਹੋ ਸਕਦੀ ਹੈ।
ਇਹ ਵੀ ਪੜ੍ਹੋ- ਭਿਆਨਕ ਬਿਮਾਰੀ ਦੀ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਗਰਭ ਅਵਸਥਾ ਦੌਰਾਨ ਝੱਲਿਆ ਦਰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Trump ਦੇ ਅਹੁਦਾ ਸੰਭਾਲਣ ਤੋਂ ਪਹਿਲਾਂ H1B ਵੀਜ਼ਾ 'ਤੇ ਬਹਿਸ ਤੇਜ਼
NEXT STORY