ਰਾਵਲਪਿੰਡੀ (ਏਜੰਸੀ)-ਪਾਕਿਸਤਾਨ ਦੀ ਦਹਿਸ਼ਤਗਰਦੀ ਵਿਰੋਧੀ ਵਿਸ਼ੇਸ਼ ਅਦਾਲਤ ਨੇ ਬੇਨਜ਼ੀਰ ਕਤਲ ਕਾਂਡ ਦੇ ਇਸ਼ਤਿਹਾਰੀ ਮੁਲਜ਼ਮ ਅਤੇ ਪਾਕਿਸਤਾਨ ਦੇ ਸਾਬਕਾ ਫੌਜੀ ਤਾਨਾਸ਼ਾਹ ਪ੍ਰਵੇਜ਼ ਮੁਸ਼ਰਫ ਦੀ ਸਾਰੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ ਹੈ। ਇਹ ਹੁਕਮ ਅਦਾਲਤ ਦੇ ਜੱਜ ਸ਼ੌਕਤ ਕਮਾਲ ਡਾਰ ਵਲੋਂ ਦਿੱਤਾ ਗਿਆ ਹੈ। ਜ਼ਬਤ ਕੀਤੀ ਗਈ ਜਾਇਦਾਦ ਵਿਚ ਮੁਸ਼ਰਫ ਦੇ ਦੋ ਕੀਮਤੀ ਪਲਾਟ, ਦੋ ਮਹਿੰਗੀਆਂ ਕਾਰਾਂ ਅਤੇ ਵੱਖ-ਵੱਖ 19 ਬੈਂਕਾਂ ਵਿਚ ਮੌਜੂਦ ਵੱਡੀ ਰਕਮ ਸ਼ਾਮਿਲ ਹੈ। ਮੁਸ਼ਰਫ ਦੇ ਭਗੌੜਾ ਹੋ ਜਾਣ ਕਾਰਨ ਉਸ ਦੀਆਂ 10-10 ਲੱਖਾਂ ਦੀਆਂ ਦੋ ਜ਼ਮਾਨਤਾਂ ਵੀ ਸ਼ਾਮਿਲ ਹਨ।
ਚੀਨ ਨੂੰ ਪਸੰਦ ਹੈ ਪਾਕਿਸਤਾਨ ਦੀ ਦਹਿਸ਼ਤਗਰਦੀ
NEXT STORY