ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵਾਸ਼ਿੰਗਟਨ ਵਿਚ ਡੈਮੋਕ੍ਰੇਟਿਕ ਪ੍ਰਾਇਮਰੀ ਚੋਣ ਜਿੱਤ ਲਈ ਹੈ, ਜਦਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਰਿਪਬਲਿਕਨ ਪ੍ਰਾਇਮਰੀ ਚੋਣ ਜਿੱਤ ਕੇ ਆਪਣੀਆਂ ਪਾਰਟੀਆਂ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਵੱਲ ਕਦਮ ਵਧਾਏ ਹਨ। ਰਾਸ਼ਟਰਪਤੀ ਬਾਈਡੇਨ (81) ਨੇ ਜਾਰਜੀਆ ਵਿੱਚ ਪਾਰਟੀ ਦੀ ਪ੍ਰਾਇਮਰੀ ਚੋਣ ਆਸਾਨੀ ਨਾਲ ਜਿੱਤ ਲਈ ਅਤੇ ਹੁਣ ਰਾਸ਼ਟਰਪਤੀ ਚੋਣ ਲਈ ਪਾਰਟੀ ਦੇ ਸੰਭਾਵੀ ਉਮੀਦਵਾਰ ਬਣ ਗਏ ਹਨ।
ਬਾਈਡੇਨ ਨੂੰ ਕੁੱਲ 3,933 ਡੈਲੀਗੇਟਾਂ (ਵੋਟਰਾਂ ਦੀ ਨੁਮਾਇੰਦਗੀ ਕਰਨ ਵਾਲੇ ਪਾਰਟੀ ਮੈਂਬਰ) ਵਿੱਚੋਂ ਅੱਧੇ ਤੋਂ ਵੱਧ ਦਾ ਸਮਰਥਨ ਪ੍ਰਾਪਤ ਹੋਇਆ ਹੈ। ਡੈਮੋਕਰੇਟਿਕ ਉਮੀਦਵਾਰ ਬਣਨ ਲਈ 1,968 ਡੈਲੀਗੇਟਾਂ ਦੀ ਲੋੜ ਹੈ। ਬਾਈਡੇਨ ਨੂੰ ਅਗਸਤ 'ਚ ਸ਼ਿਕਾਗੋ 'ਚ ਹੋਣ ਵਾਲੀ 'ਡੈਮੋਕ੍ਰੇਟਿਕ ਨੈਸ਼ਨਲ ਕਨਵੈਨਸ਼ਨ' ਦੌਰਾਨ ਪਾਰਟੀ ਦੇ ਉਮੀਦਵਾਰ ਦਾ ਰਸਮੀ ਐਲਾਨ ਕੀਤਾ ਜਾਵੇਗਾ। ਟਰੰਪ (77) ਨੂੰ ਹੁਣ ਤੱਕ 1,215 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ। ਜੁਲਾਈ ਵਿੱਚ ਮਿਲਵਾਕੀ ਵਿੱਚ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਵਿੱਚ ਟਰੰਪ ਨੂੰ ਅਧਿਕਾਰਤ ਤੌਰ 'ਤੇ ਉਮੀਦਵਾਰ ਐਲਾਨਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਵਾਂਗ ਹੁਣ ਅਮਰੀਕਾ ਵੀ ਚੀਨੀ ਐਪ 'ਟਿਕਟਾਕ' ਤੇ ਲਗਾਉਣ ਜਾ ਰਿਹੈ ਪਾਬੰਦੀ
ਮੀਤ ਪ੍ਰਧਾਨ ਕਮਲਾ ਹੈਰਿਸ ਨੇ ਬਾਈਡੇਨ ਦੇ ਪਾਰਟੀ ਦੇ ਉਮੀਦਵਾਰ ਬਣਨ 'ਤੇ ਖੁਸ਼ੀ ਪ੍ਰਗਟਾਈ ਹੈ। ਬਾਈਡੇਨ ਨੇ ਇੱਕ ਬਿਆਨ ਜਾਰੀ ਕਰਕੇ ਜਿੱਤ ਅਤੇ ਉਮੀਦਵਾਰੀ 'ਤੇ ਖੁਸ਼ੀ ਜ਼ਾਹਰ ਕੀਤੀ ਅਤੇ ਟਰੰਪ ਨੂੰ ਲੋਕਤੰਤਰ ਲਈ ਖ਼ਤਰਾ ਕਰਾਰ ਦਿੱਤਾ। ਬਾਈਡੇਨ ਨੇ ਕਿਹਾ ਕਿ ਟਰੰਪ "ਗ਼ੁੱਸੇ ਅਤੇ ਬਦਲੇ ਦੀ ਮੁਹਿੰਮ ਚਲਾ ਰਹੇ ਹਨ ਜੋ ਅਮਰੀਕਾ ਦੇ ਮੂਲ ਵਿਚਾਰ ਨੂੰ ਖ਼ਤਰਾ ਹੈ।" ਮੰਗਲਵਾਰ ਨੂੰ ਪ੍ਰਾਇਮਰੀ ਚੋਣ ਦੀ ਪੂਰਵ ਸੰਧਿਆ 'ਤੇ ਟਰੰਪ ਨੇ ਮੰਨਿਆ ਸੀ ਕਿ ਬਾਈਡੇਨ ਹੀ ਉਨ੍ਹਾਂ ਸਾਹਮਣੇ ਡੈਮੋਕਰੇਟਿਕ ਪਾਰਟੀ ਦੇ ਉਮੀਦਵਾਰ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕੀ ਅਦਾਲਤ ਨੇ ਗੁਜਰਾਤੀ ਭਾਰਤੀ ਨੂੰ ਸੁਣਾਈ 6 ਸਾਲ ਕੈਦ ਦੀ ਸਜ਼ਾ
NEXT STORY