ਵਾਸ਼ਿੰਗਟਨ-ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ 6 ਮਹੀਨੇ ਬਾਅਦ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ ਨੂੰ 2.98 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਭੇਜਣ ਦਾ ਬੁੱਧਵਾਰ ਨੂੰ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਇਸ ਫੌਜੀ ਸਹਾਇਤਾ ਰਾਹੀਂ ਯੂਕ੍ਰੇਨ ਦੀ ਫੌਜ ਆਉਣ ਵਾਲੇ ਸਾਲਾਂ 'ਚ ਲੜਾਈ 'ਚ ਸਮਰੱਥ ਹੋ ਪਾਏਗੀ। ਬਾਈਡੇਨ ਨੇ ਇਕ ਬਿਆਨ 'ਚ ਕਿਹਾ ਕਿ ਇਸ ਸਹਾਇਤਾ ਰਾਹੀਂ ਯੂਕ੍ਰੇਨ ਹਵਾਈ ਰੱਖਿਆ ਪ੍ਰਣਾਲੀ, ਤੋਪਖਾਨਾ ਪ੍ਰਣਾਲੀ ਅਤੇ ਯੁੱਧ, ਡਰੋਨ ਅਤੇ ਹੋਰ ਉਪਕਰਣ ਹਾਸਲ ਕਰੇਗਾ। ਨਾਲ ਹੀ, ਉਹ ਲੰਬੇ ਸਮੇਂ ਤੱਕ ਆਪਣੀ ਰੱਖਿਆ ਨੂੰ ਵੀ ਯਕੀਨੀ ਕਰ ਸਕੇਗਾ।
ਇਹ ਵੀ ਪੜ੍ਹੋ : ਇਮਰਾਨ ਖਾਨ ਨੂੰ ਦੋ ਸੀਟਾਂ 'ਤੇ ਉਪ ਚੋਣਾਂ ਲੜਨ ਦੀ ਮਿਲੀ ਇਜਾਜ਼ਤ
ਬਾਈਡੇਨ ਨੇ ਇਹ ਐਲਾਨ ਅਜਿਹੇ ਸਮੇਂ 'ਚ ਕੀਤਾ ਹੈ ਜਦ ਯੂਕ੍ਰੇਨ, ਸੋਵੀਅਤ ਸੰਘ ਤੋਂ ਆਜ਼ਾਦੀ ਦੇ 1991 ਦੇ ਆਪਣੇ ਐਲਾਨ ਦਾ ਸਮਰੋਹ ਮਨਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਇਹ ਸੁਤੰਤਰਤਾ ਦਿਵਸ ਯੂਕ੍ਰੇਨ ਦੇ ਕਈ ਲੋਕਾਂ ਲਈ ਦਰਦਨਾਕ ਵੀ ਹੈ ਕਿਉਂਕਿ ਰੂਸ ਦੇ ਹਮਲੇ 'ਚ ਹਜ਼ਾਰਾਂ ਲੋਕ ਮਾਰੇ ਗਏ ਜਾਂ ਜ਼ਖਮੀ ਹੋਏ ਹਨ, ਲੱਖਾ ਲੋਕਾਂ ਨੂੰ ਬੇਘਰ ਹੋਣਾ ਪਿਆ ਅਤੇ ਕਈ ਲੋਕ ਰੂਸੀ ਅੱਤਿਆਚਾਰਾਂ ਅਤੇ ਹਮਲਿਆਂ ਦੇ ਸ਼ਿਕਾਰ ਹੋਏ ਹਨ। ਉਨ੍ਹਾਂ ਕਿਹਾ ਕਿ ਪਰ 6 ਮਹੀਨੇ ਤੋਂ ਲਗਾਤਾਰ ਹੋ ਰਹੇ ਹਮਲਿਆਂ ਦੇ ਕਾਰਨ ਯੂਕ੍ਰੇਨ ਦੇ ਲੋਕ ਮਜਬੂਤ ਹੋਏ ਹਨ ਅਤੇ ਉਨ੍ਹਾਂ ਨੇ ਆਪਣੇ ਦੇਸ਼ ਦਾ ਮਾਣ ਹੋਰ ਵਧਾਇਆ ਹੈ।
ਇਹ ਵੀ ਪੜ੍ਹੋ : ਇਮਰਾਨ 'ਤੇ ਅੱਤਵਾਦ ਦਾ ਦੋਸ਼ : ਅਮਰੀਕਾ ਨੇ ਕਿਹਾ-ਪਾਕਿ 'ਚ ਕਿਸੇ ਪਾਰਟੀ ਦੀ ਤਰਫ਼ਦਾਰੀ ਨਹੀਂ
ਅਧਿਕਾਰੀਆਂ ਨੇ ਕਿਹਾ ਕਿ ਯੂਕ੍ਰੇਨ ਸੁਰੱਖਿਆ ਸਹਾਇਤਾ ਪੈਕੇਜ ਦੇ ਉਲਟ, ਇਸ ਵਾਰ ਦੀ ਆਰਥਿਕ ਸਹਾਇਤਾ ਦਾ ਉਦੇਸ਼ ਯੂਕ੍ਰੇਨ ਨੂੰ ਲੰਬੇ ਸਮੇਂ ਤੱਕ ਆਪਣੀ ਰੱਖਿਆ ਪ੍ਰਣਾਲੀ ਨੂੰ ਮਜਬੂਤ ਬਣਾਉਣ 'ਚ ਸਹਾਇਤਾ ਕਰਨਾ ਹੈ। ਬਾਈਡੇਨ ਨੇ ਕਿਹਾ ਕਿ ਯੂਕ੍ਰੇਨ ਦੇ ਲੋਕਾਂ ਦੀ ਸਹਾਇਤਾ ਕਰਨ ਲਈ ਅਮਰੀਕਾ ਵਚਨਬੱਧ ਹੈ ਕਿਉਂਕਿ ਉਹ (ਯੂਕ੍ਰੇਨ ਨਾਗਰਿਕ) ਆਪਣੀ ਪ੍ਰਭੂਸੱਤਾ ਦੀ ਰੱਖਿਆ ਲਈ ਲੜਾਈ ਜਾਰੀ ਰੱਖੇ ਹੋਏ ਹਨ। ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ 6 ਮਹੀਨੇ ਬਾਅਦ ਦੋਵਾਂ ਪੱਖਾਂ ਦੀ ਵੱਡੀ ਗਿਣਤੀ 'ਚ ਫੌਜੀ ਅਤੇ ਨਾਗਰਿਕ ਮਾਰੇ ਗਏ ਹਨ। ਅਜਿਹਾ ਖਦਸ਼ਾ ਹੈ ਕਿ ਰੂਸ ਆਉਣ ਵਾਲੇ ਦਿਨਾਂ 'ਚ ਨਾਗਰਿਕ ਬੁਨਿਆਦੀ ਢਾਂਚੇ ਅਤੇ ਸਰਕਾਰੀ ਅਦਾਰਿਆਂ 'ਤੇ ਹਮਲੇ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ਪਾਕਿ ਦੀ ਅਦਾਲਤ ਨੇ ਇਮਰਾਨ ਖਾਨ ਨੂੰ 'ਕਾਰਨ ਦੱਸੋ' ਨੋਟਿਸ ਕੀਤਾ ਜਾਰੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਇਮਰਾਨ ਖਾਨ ਨੂੰ ਦੋ ਸੀਟਾਂ 'ਤੇ ਉਪ ਚੋਣਾਂ ਲੜਨ ਦੀ ਮਿਲੀ ਇਜਾਜ਼ਤ
NEXT STORY