ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਪਹਿਲੇ 'ਸਟੇਟ ਆਫ ਦਿ ਯੂਨੀਅਨ' ਸੰਬੋਧਨ ਵਿਚ ਰੂਸ ਦੇ ਹਮਲੇ ਦਾ ਸਾਹਮਣਾ ਕਰਨ ਅਤੇ ਅਮਰੀਕੀ ਮਹਿੰਗਾਈ ਨੂੰ ਕੰਟਰੋਲ ਕਰਨ ਦੀ ਸਹੁੰ ਖਾਧੀ। ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਦਰਮਿਆਨ ਬਾਈਡੇਨ ਦੇ ਇਸ ਭਾਸ਼ਣ ਦੀ ਮਹੱਤਤਾ ਹੋਰ ਵਧ ਗਈ ਹੈ। ਰਾਸ਼ਟਰਪਤੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਵੀ ਯੂਕ੍ਰੇਨ ਸੰਕਟ ਦੇ ਮੁੱਦੇ ਨਾਲ ਕੀਤੀ। ਉਨ੍ਹਾਂ ਸਦਨ ਦੇ ਚੈਂਬਰ ਵਿਚ ਮੌਜੂਦ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਖੜ੍ਹੇ ਹੋਣ ਅਤੇ ਯੂਕ੍ਰੇਨ ਦੇ ਲੋਕਾਂ ਦੇ ਜਜ਼ਬੇ ਨੂੰ ਸਲਾਮ ਕਰਨ। ਇਸ ਤੋਂ ਬਾਅਦ ਸਾਰੇ ਸੰਸਦ ਮੈਂਬਰ ਖੜ੍ਹੇ ਹੋ ਗਏ।
ਇਹ ਵੀ ਪੜ੍ਹੋ: ਯੂਰਪੀ ਸੰਸਦ ’ਚ ਬੋਲੇ ਜੇਲੇਂਸਕੀ, ਸਾਡੇ ਬੱਚਿਆਂ ਨੂੰ ਵੀ ਜਿਊਣ ਦਾ ਹੱਕ, EU ਦੇ MPs ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ
ਬਾਈਡੇਨ ਨੇ ਕਿਹਾ, "ਆਪਣੇ ਪੂਰੇ ਇਤਿਹਾਸ ਦੌਰਾਨ ਅਸੀਂ ਜੋ ਸਬਕ ਸਿੱਖਿਆ ਹੈ ਉਹ ਇਹ ਹੈ ਕਿ ਜਦੋਂ ਤਾਨਾਸ਼ਾਹ ਨੂੰ ਆਪਣੇ ਹਮਲੇ ਦੀ ਕੀਮਤ ਅਦਾ ਨਹੀਂ ਕਰਨੀ ਪੈਂਦੀ, ਤਾਂ ਉਹ ਵਧੇਰੇ ਅਰਾਜਕਤਾ ਫੈਲਾਉਂਦੇ ਹਨ।" ਇਸ ਦੌਰਾਨ, ਬਾਈਡੇਨ ਨੇ ਘੋਸ਼ਣਾ ਕੀਤੀ ਕਿ ਅਮਰੀਕਾ ਰੂਸੀ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਰਿਹਾ ਹੈ ਅਤੇ ਕਿਹਾ ਕਿ ਹੋਰ ਦੰਡਕਾਰੀ ਉਪਾਵਾਂ ਦੇ ਨਾਲ ਚੁੱਕਿਆ ਗਿਆ ਹੈ ਇਹ ਕਦਮ ਰੂਸ ਨੂੰ ਕਮਜ਼ੋਰ ਕਰੇਗਾ। ਕੋਵਿਡ-19 ਗਲੋਬਲ ਮਹਾਮਾਰੀ ਦੇ ਫੈਲਣ ਤੋਂ ਬਾਅਦ ਇਹ ਪਹਿਲੀ ਵਾਰ ਸੀ, ਜਦੋਂ ਸੰਸਦ ਦੇ ਸਾਰੇ ਮੈਂਬਰਾਂ ਨੂੰ ਸਦਨ ਵਿਚ ਬੁਲਾਇਆ ਗਿਆ। ਭਾਸ਼ਣ ਤੋਂ ਪਹਿਲਾਂ ਐੱਮ.ਪੀ. ਵਾਲ ਡੇਮਿੰਗਜ਼ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਇਸ ਦੇਸ਼ ਵਿਚ ਹਰ ਕੋਈ ਜਾਣਦਾ ਹੈ ਕਿ ਦੁਨੀਆ ਵਿਚ ਜੋ ਵੀ ਵਾਪਰਦਾ ਹੈ ਉਸ ਦਾ ਇੱਥੇ ਸਿੱਧਾ ਪ੍ਰਭਾਵ ਹੁੰਦਾ ਹੈ।"
ਇਹ ਵੀ ਪੜ੍ਹੋ: ਵੱਡੀ ਖ਼ਬਰ: ਯੂਕ੍ਰੇਨ ਦੇ ਖਾਰਕੀਵ 'ਚ ਰੂਸੀ ਹਮਲੇ 'ਚ ਭਾਰਤੀ ਵਿਦਿਆਰਥੀ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਰਪੀ ਸੰਸਦ ’ਚ ਬੋਲੇ ਜੇਲੇਂਸਕੀ, ਸਾਡੇ ਬੱਚਿਆਂ ਨੂੰ ਵੀ ਜਿਊਣ ਦਾ ਹੱਕ, EU ਦੇ MPs ਨੇ ਖੜ੍ਹੇ ਹੋ ਕੇ ਵਜਾਈਆਂ ਤਾੜੀਆਂ
NEXT STORY