ਵਾਸ਼ਿੰਗਟਨ (ਵਾਰਤਾ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਦੇਸ਼ ਵਿਚ ਕੋਵਿਡ-19 ਵੇਰੀਐਂਟ ਓਮੀਕਰੋਨ ਦੇ ਮਾਮਲਿਆਂ ਨੂੰ ਦੇਖਦੇ ਹੋਏ ਸਖ਼ਤ ਯਾਤਰਾ ਨਿਯਮਾਂ ਦਾ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਬਾਈਡੇਨ ਨੇ ਵੀਰਵਾਰ ਨੂੰ ਇਹ ਐਲਾਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਯੋਜਨਾ ‘ਸ਼ਟਡਾਊਨ ਜਾਂ ਲੌਕਡਾਊਨ’ ਕਰਨ ਦੀ ਨਹੀਂ ਹੈ।
ਇਹ ਵੀ ਪੜ੍ਹੋ : ਪਾਕਿ ਦਾ ਨਾਦਰਸ਼ਾਹੀ ਫ਼ੈਸਲਾ, ਭਾਰਤ ਨੂੰ ਅਫ਼ਗਾਨਿਸਤਾਨ ਕਣਕ ਅਤੇ ਦਵਾਈਆਂ ਭੇਜਣ ਦੀ ਨਹੀਂ ਦਿੱਤੀ ਇਜਾਜ਼ਤ
ਨਿਯਮਾਂ ਤਹਿਤ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਅਮਰੀਕਾ ਲਈ ਰਵਾਨਾ ਹੋਣ ਤੋਂ 24 ਘੰਟੇ ਪਹਿਲਾਂ ਵਾਇਰਸ ਦੀ ਜਾਂਚ ਕਰਾਉਣੀ ਹੋਵੇਗੀ। ਕੋਰੋਨਾ ਦਾ ਟੀਕਾ ਲਗਵਾ ਚੁੱਕੇ ਯਾਤਰੀਆਂ ਨੂੰ ਵੀ ਇਹ ਜਾਂਚ ਕਰਾਉਣੀ ਹੋਵੇਗੀ। ਇਸ ਦੇ ਇਲਾਵਾ ਮਾਰਚ ਤੱਕ ਜਹਾਜ਼ਾਂ, ਟਰੇਨਾਂ ਅਤੇ ਬੱਸਾਂ ਵਿਚ ਮਾਸਕ ਜ਼ਰੂਰੀ ਰੂਪ ਨਾਲ ਲਗਾਉਣਾ ਹੋਵੇਗਾ। ਅਮਰੀਕਾ ਦੇ ਕੈਲੀਫੋਰਨੀਆ, ਕੋਲੋਰਾਡੋ, ਮਿਨੀਸੋਟਾ, ਨਿਊਯਾਰਕ ਅਤੇ ਹਵਾਈ ਵਿਚ ਓਮੀਕਰੋਨ ਦੇ ਮਾਮਲੇ ਸਾਹਮਣੇ ਆਏੇ ਹਨ।
ਇਹ ਵੀ ਪੜ੍ਹੋ : ਬੰਗਲਾਦੇਸ਼: 6 ਵਿਦਿਆਰਥੀਆਂ ਨੂੰ ਕੁੱਟ-ਕੁੱਟ ਕੇ ਮਾਰਨ ਦਾ ਮਾਮਲਾ, 13 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਤੇ 19 ਨੂੰ ਹੋਈ ਉਮਰ ਕੈਦ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਰਪੀਅਨ ਯੂਨੀਅਨ ਚੀਨ ਨੂੰ ਟੱਕਰ ਦੇਣ ਲਈ ਬਣਾ ਰਿਹੈ ਗਲੋਬਲ ਰਣਨੀਤੀ ਦੀ ਯੋਜਨਾ
NEXT STORY