ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਵਜੋਂ ਵ੍ਹਾਈਟ ਹਾਊਸ ਵਿਚ ਕ੍ਰਿਸਮਸ ਦਾ ਆਪਣਾ ਪਹਿਲਾ ਜਸ਼ਨ ਮਨਾਉਂਦੇ ਹੋਏ ਜੋਅ ਬਾਈਡੇਨ ਨੇ ਦੁਨੀਆ ਭਰ ਵਿੱਚ ਤਾਇਨਾਤ ਦੇਸ਼ ਦੇ ਫ਼ੌਜੀ ਜਵਾਨਾਂ ਨੂੰ ਵੀਡੀਓ ਕਾਲ ਰਾਹੀਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਦੇਸ਼ ਪ੍ਰਤੀ ਉਨ੍ਹਾਂ ਦੀ ਸੇਵਾ ਅਤੇ ਕੁਰਬਾਨੀ ਲਈ ਧੰਨਵਾਦ ਪ੍ਰਗਟ ਕੀਤਾ। ਬਾਈਡੇਨ ਅਤੇ ਉਹਨਾਂ ਦੀ ਪਤਨੀ ਜਿਲ ਨੇ ਸ਼ਨੀਵਾਰ ਨੂੰ ਵੀਡੀਓ ਕਾਲ ਜ਼ਰੀਏ ਕਤਰ, ਰੋਮਾਨੀਆ, ਬਹਿਰੀਨ ਅਤੇ ਅਮਰੀਕਾ ਵਿੱਚ ਤਾਇਨਾਤ ਫ਼ੌਜ, ਮਰੀਨ ਕੋਰਪਸ, ਨੇਵੀ, ਏਅਰ ਫੋਰਸ, ਸਪੇਸ ਫੋਰਸ, ਕੋਸਟ ਗਾਰਡ ਦੇ ਫ਼ੌਜੀ ਪ੍ਰਤੀਨਿਧੀਆਂ ਨਾਲ ਗੱਲ ਕੀਤੀ।
ਉਹਨਾਂ ਨੇ ਫ਼ੌਜੀ ਕਰਮਚਾਰੀਆਂ ਨੂੰ ਕਿਹਾ ਕਿ ਤੁਹਾਡੇ ਕਮਾਂਡਰ-ਇਨ-ਚੀਫ ਹੋਣ ਦੇ ਨਾਤੇ, ਮੈਂ ਤੁਹਾਡਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਅਸੀਂ ਤੁਹਾਡੀ ਬਹਾਦਰੀ, ਤੁਹਾਡੇ ਬਲੀਦਾਨ, ਨਾ ਸਿਰਫ਼ ਤੁਹਾਡੀ ਕੁਰਬਾਨੀ, ਸਗੋਂ ਤੁਹਾਡੇ ਪਰਿਵਾਰ ਦੀ ਕੁਰਬਾਨੀ ਲਈ ਵੀ ਸ਼ੁਕਰਗੁਜ਼ਾਰ ਹਾਂ। ਜੋਅ ਬਾਈਡੇਨ ਅਤੇ ਜਿਲ ਬਾਈਡੇਨ ਨੇ ਵ੍ਹਾਈਟ ਹਾਊਸ ਵਿੱਚ ਪਰਿਵਾਰ ਨਾਲ ਮੁਕਾਬਲਤਨ ਸਾਦੇ ਤਰੀਕੇ ਨਾਲ ਕ੍ਰਿਸਮਸ ਦਾ ਜਸ਼ਨ ਮਨਾਇਆ। ਵ੍ਹਾਈਟ ਹਾਊਸ ਮੁਤਾਬਕ ਰਾਸ਼ਟਰਪਤੀ ਅਤੇ ਪਹਿਲੀ ਮਹਿਲਾ ਨੇ ਸ਼ੁੱਕਰਵਾਰ ਰਾਤ ਨੂੰ ਈਸਟ ਰੂਮ ਵਿੱਚ ਡਿਜੀਟਲ ਰੂਪ ਵਿੱਚ ਕ੍ਰਿਸਮਸ ਦੀ ਸ਼ਾਮ 'ਤੇ ਹੋਲੀ ਟ੍ਰਿਨਿਟੀ ਚਰਚ ਦੀ ਪ੍ਰਾਰਥਨਾ ਵਿੱਚ ਸ਼ਿਰਕਤ ਕੀਤੀ। ਉਹਨਾਂ ਨੇ ਬਾਈਡੇਨ ਪਰਿਵਾਰ ਦੀ ਪਰੰਪਰਾ ਮੁਤਾਬਕ ਰਾਤ ਦੇ ਖਾਣੇ ਵਿੱਚ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਨਾਲ ਪਾਸਤਾ ਖਾਧਾ ਅਤੇ ਉਹ ਸਾਰੀ ਰਾਤ ਉਨ੍ਹਾਂ ਨਾਲ ਰਹੇ।
ਪੜ੍ਹੋ ਇਹ ਅਹਿਮ ਖਬਰ -ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
ਕ੍ਰਿਸਮਸ ਮੌਕੇ ਬਾਈਡੇਨ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਵਾਸੀਆਂ ਦੀ "ਅਪਾਰ ਹਿੰਮਤ, ਉਨ੍ਹਾਂ ਦੇ ਚਰਿੱਤਰ, ਸਥਿਤੀ ਦੇ ਅਨੁਕੂਲ ਹੋਣ ਦੀ ਉਨ੍ਹਾਂ ਦੀ ਯੋਗਤਾ ਅਤੇ ਉਨ੍ਹਾਂ ਦੇ ਦ੍ਰਿੜ ਇਰਾਦੇ" ਦੀ ਸ਼ਲਾਘਾ ਕੀਤੀ। ਜੋਅ ਬਾਈਡੇਨ ਅਤੇ ਜਿਲ ਬਾਈਡੇਨ ਨੇ ਉੱਤਰੀ ਅਮਰੀਕੀ ਏਰੋਸਪੇਸ ਡਿਫੈਂਸ ਕਮਾਂਡ ਦੀ ਸੈਂਟਾ ਟ੍ਰੈਕਿੰਗ ਸੇਵਾ ਤੋਂ ਫੋਨ ਕਾਲ ਦਾ ਜਵਾਬ ਦਿੰਦੇ ਹੋਏ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਨਾਲ ਉਹਨਾਂ ਦੀਆਂ ਕ੍ਰਿਸਮਸ ਦੀਆਂ ਸ਼ੁਭਕਾਮਨਾਵਾਂ ਬਾਰੇ ਗੱਲ ਕੀਤੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਹਿਮ ਖ਼ਬਰ: ਬ੍ਰਿਟੇਨ ਨੇ ਭਾਰਤ ਸਮੇਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਕਾਮਿਆਂ ਲਈ ਵੀਜ਼ਾ ਨਿਯਮਾਂ 'ਚ ਦਿੱਤੀ ਢਿੱਲ
NEXT STORY