ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਚੋਣ ਵਿਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਬਣਨ ਦੀ ਦਾਅਵੇਦਾਰੀ ਵਿਚ ਅੱਗੇ ਚੱਲ ਰਹੇ ਜੋ ਬਾਈਡੇਨ ਨੇ ਸੈਨੇਟ ਦੀ ਇਕ ਸਾਬਕਾ ਕਰਮਚਾਰੀ ਵਲੋਂ ਉਹਨਾਂ 'ਤੇ ਲਗਾਏ ਗਏ ਯੌਨ ਸ਼ੋਸ਼ਣ ਦੇ ਦੋਸ਼ਾਂ ਨੂੰ ਸ਼ੁੱਕਰਵਾਰ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ।
ਬਾਈਡੇਨ ਨੇ ਆਪਣੇ 'ਤੇ ਲੱਗੇ ਯੌਨ ਸ਼ੋਸ਼ਣ ਦੇ ਦੋਸ਼ਾਂ 'ਤੇ ਪਹਿਲੀ ਵਾਰ ਜਨਤਕ ਤੌਰ 'ਤੇ ਬਿਆਨ ਦਿੰਦੇ ਹੋਏ ਕਿਹਾ ਕਿ ਉਹ ਨੈਸ਼ਨਲ ਆਰਕਈਵ ਨੂੰ ਇਹ ਪਤਾ ਲਾਉਣ ਲਈ ਕਹਿਣਗੇ ਕਿ ਕੀ ਰਿਕਾਰਡ ਵਿਚ ਇਸ ਤਰ੍ਹਾਂ ਦੀ ਕੋਈ ਸ਼ਿਕਾਇਤ ਦਰਜ ਹੈ। ਉਹਨਾਂ ਨੇ ਕਿਹਾ ਕਿ ਉਹਨਾਂ 'ਤੇ ਲਾਏ ਗਏ ਦੋਸ਼ ਸਹੀ ਨਹੀਂ ਹਨ। ਉਹਨਾਂ ਕਿਹਾ ਕਿ ਅਜਿਹਾ ਕਦੇ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਇਕ ਮਹਿਲਾ ਨੇ ਬਾਈਡੇਨ 'ਤੇ ਯੌਨ ਸ਼ੋਸ਼ਣ ਦਾ ਦੋਸ਼ ਲਾਉਂਦੇ ਹੋਏ ਕਿਹਾ ਸੀ ਕਿ ਇਹ ਘਟਨਾ ਕੈਪੀਟੋਲ ਹਿੱਲ ਦੀ ਬੇਸਮੈਂਟ ਵਿਚ 1993 ਵਿਚ ਬਾਈਡੇਨ ਦੇ ਕਾਰਜਕਾਲ ਵਿਚ ਹੋਈ ਸੀ ਤੇ ਇਹ ਉਹਨੀਂ ਦਿਨੀਂ ਉਥੇ ਕੰਮ ਕਰਦੀ ਸੀ।
ਕੋਰੋਨਾ : ਅਮਰੀਕਾ ਦੇ ਟੈਕਸਾਸ ਸੂਬੇ 'ਚ ਮਿ੍ਰਤਕਾਂ ਦੀ ਗਿਣਤੀ ਵੱਧਣ ਵਿਚਾਲੇ ਖੋਲ੍ਹੇ ਰੈਸਤਰਾਂ ਤੇ ਕਾਰੋਬਾਰ
NEXT STORY