ਵਾਸ਼ਿੰਗਟਨ-ਅਮਰੀਕਾ ਦੇ 22 ਰਿਪਬਲਿਕਨ ਸੈਨੇਟਰ ਦੇ ਇਕ ਸਮੂਹ ਨੇ ਮੰਗਲਵਾਰ ਨੂੰ ਅਫਗਾਨਿਸਤਾਨ 'ਚ ਤਾਲਿਬਾਨ ਅਤੇ ਉਸ ਦਾ ਸਮਰਥਨ ਕਰਨ ਵਾਲੀਆਂ ਸਾਰੀਆਂ ਵਿਦੇਸ਼ੀ ਸਰਕਾਰਾਂ 'ਤੇ ਪਾਬੰਦੀ ਲਾਉਣ ਦੇ ਪ੍ਰਬੰਧ ਵਾਲਾ ਇਕ ਬਿੱਲ ਪੇਸ਼ ਕੀਤਾ। 'ਅਫਗਾਨਿਸਤਾਨ ਕਾਊਂਟਰ ਟੈਰਰਿਜ਼ਮ', ਓਵਰਸਾਈਟ ਐਂਡ ਐਕਾਊਂਟੇਬਿਲਿਟੀ ਐਕਟ' ਨੂੰ ਸੈਨੇਟਰ ਜਿਮ ਰਿਸ਼ ਨੇ ਮੰਗਲਵਾਰ ਨੂੰ ਪੇਸ਼ ਕੀਤਾ। ਉਹ ਸੈਨੇਟ ਵਿਦੇਸ਼ ਸੰਬੰਧ ਕਮੇਟੀ ਦੇ ਮੈਂਬਰ ਹਨ।
ਇਹ ਵੀ ਪੜ੍ਹੋ : ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ
ਬਿੱਲ 'ਚ ਵਿਦੇਸ਼ ਮੰਤਰੀ ਤੋਂ ਇਕ ਰਿਪੋਰਟ ਦੀ ਮੰਗ ਕੀਤੀ ਗਈ ਹੈ ਕਿ 2001 ਤੋਂ 2020 ਦਰਮਿਆਨ ਤਾਲਿਬਾਨ ਨੂੰ ਸਮਰਥ ਦੇਣ 'ਚ ਪਾਕਿਸਤਾਨ ਦੀ ਭੂਮਿਕਾ, ਜਿਸ ਕਾਰਨ ਅਫਗਾਨਿਸਤਾਨ ਦੀ ਸਰਕਾਰ ਡਿੱਗੀ ਅਤੇ ਨਾਲ ਹੀ ਪੰਜਸ਼ੀਰ ਘਾਟੀ ਅਤੇ ਅਫਗਾਨ ਵਿਰੋਧ ਦੇ ਵਿਰੁੱਧ ਤਾਲਿਬਾਨ ਦੇ ਹਮਲੇ 'ਚ ਪਾਕਿਸਤਾਨ ਦੇ ਸਮਰਥਨ ਦੇ ਬਾਰੇ 'ਚ ਉਨ੍ਹਾਂ ਦਾ ਮੁਲਾਂਕਣ ਦੱਸਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਛੱਤੀਸਗੜ੍ਹ ਕਾਂਗਰਸ 'ਚ ਫਿਰ ਗਰਮਾਈ ਸਿਆਸਤ, 14 ਵਿਧਾਇਕ ਦਿੱਲੀ ਹੋਏ ਰਵਾਨਾ
ਇਸ 'ਚ ਉਨ੍ਹਾਂ ਖੇਤਰਾਂ ਦੀ ਪਛਾਣ ਦੇ ਬਾਰੇ 'ਚ ਰਾਸ਼ਟਰਪਤੀ ਵੱਲ਼ੋਂ ਰਿਪੋਰਟ ਮੰਗੀ ਗਈ ਹੈ ਜਿਥੇ ਖੇਤਰ 'ਚ ਚੀਨ, ਰੂਸ ਅਤੇ ਤਾਲਿਬਾਨ ਵੱਲੋਂ ਪੇਸ਼ ਆਰਥਿਕ ਅਤੇ ਸੁਰੱਖਿਆ ਚੁਣੌਤੀਆਂ ਦੇ ਹੱਲ 'ਚ ਭਾਰਤ ਨਾਲ ਡਿਪਲੋਮੈਟ, ਆਰਥਿਕ ਅਤੇ ਰੱਖਿਆ ਸਹਿਯੋਗ ਨੂੰ ਵਧਾਇਆ ਜਾ ਸਕੇ। ਇਸ 'ਚ ਇਸ ਮੁਲਾਂਕਣ ਦੇ ਬਾਰੇ 'ਚ ਵੀ ਦੱਸਣ ਲਈ ਕਿਹਾ ਗਿਆ ਹੈ ਕਿ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਕਬਜ਼ਾ ਕਰਨ ਤੋਂ ਬਾਅਦ ਭਾਰਤ ਦੀ ਸੁਰੱਖਿਆ ਸਥਿਤੀਆਂ 'ਚ ਬਦਲਾਅ ਦਾ ਭਾਰਤ ਅਤੇ ਅਮਰੀਕਾ ਦਰਮਿਆਨ ਸਹਿਯੋਗ 'ਤੇ ਕਿਸ ਤਰ੍ਹਾਂ ਨਾਲ ਅਸਰ ਹੋਵੇਗਾ।
ਇਹ ਵੀ ਪੜ੍ਹੋ : ਟਿਊਨੀਸ਼ੀਆ : ਰਾਸ਼ਟਰਪਤੀ ਨੇ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨੂੰ ਕੀਤਾ ਨਾਮਜ਼ਦ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਜਾਪਾਨ ਦੇ ਸਾਬਕਾ ਵਿਦੇਸ਼ ਮੰਤਰੀ ਕਿਸ਼ਿਦਾ ਹੋਣਗੇ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ
NEXT STORY