ਲੰਡਨ— ਬ੍ਰਿਟੇਨ ਦੇ ਉੱਚ ਸਦਨ ਨੇ ਬੁੱਧਵਾਰ ਨੂੰ ਯੂਰਪੀ ਸੰਘ (ਈ. ਯੂ.) ਤੋਂ ਵੱਖ ਹੋਣ ਸੰਬੰਧੀ ਬਿੱਲ ਪਾਸ ਕਰ ਦਿੱਤਾ ਹੈ। ਇਸ ਦੇ ਨਾਲ ਹੀ ਇਸ ਬਿੱਲ 'ਤੇ ਮਹੀਨਿਆਂ ਤੋਂ ਹੋ ਰਹੀ ਸੰਸਦੀ ਚਰਚਾ 'ਤੇ ਵੀ ਵਿਰਾਮ ਲੱਗ ਗਿਆ ਹੈ। ਇਸ ਬਿੱਲ ਦੇ ਕਾਨੂੰਨ ਬਣਨ 'ਤੇ ਬ੍ਰਿਟੇਨ ਦੀ ਯੂਰਪੀ ਸੰਘ ਦੀ ਮੈਂਬਰਤਾਂ ਰਸਮੀ ਰੂਪ ਨਾਲ ਖਤਮ ਹੋ ਜਾਵੇਗੀ।
ਬ੍ਰਿਟੇਨ ਦੇ ਉੱਚ ਸਦਨ ਯਾਨੀ ਕਿ ਹਾਊਸ ਆਫ ਲਾਡਰਜ਼ ਨੇ ਇਸ ਬਿੱਲ ਨੂੰ ਬਿਨਾਂ ਵੋਟਿੰਗ ਦੇ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸਦਨ ਦੇ ਹੇਠਲੇ ਸਦਨ ਹਾਊਸ ਆਫ ਕਾਮਨਸ 'ਚ ਇਸ ਬਿੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਯੂਰਪੀ ਸੰਘ ਤੋਂ ਵੱਖ ਹੋਣ ਸੰਬੰਧੀ ਬਿੱਲ ਹੁਣ 'ਰਾਇਲ ਅਸੇਨਟ' ਯਾਨੀ ਕਿ ਸ਼ਾਹੀ ਮਨਜ਼ੂਰੀ ਮਿਲਣ ਤੋਂ ਬਾਅਦ ਕਾਨੂੰਨ ਬਣ ਜਾਵੇਗਾ। ਸ਼ਾਹੀ ਮਨਜ਼ੂਰੀ ਮਹਜ ਇਕ ਰਸਮੀ ਪ੍ਰਕਿਰਿਆ ਹੈ, ਜਿਸ 'ਚ ਕਿਸੇ ਤਰ੍ਹਾਂ ਦੀ ਚਰਚਾ ਜਾਂ ਵਾਦ-ਵਿਵਾਦ ਸ਼ਾਮਲ ਨਹੀਂ ਹੁੰਦਾ।
17 ਅਕਤੂਬਰ ਤੋਂ ਮਾਰੀਜੁਆਨਾ ਖਰੀਦ ਸਕਣਗੇ ਕੈਨੇਡਾ ਵਾਸੀ : ਟਰੂਡੋ
NEXT STORY