ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਸੀਨੇਟ ’ਚ ਇਕ ਹੋਰ ਝਟਕਾ ਲੱਗਾ ਹੈ। ਦਰਅਸਲ, ਸੰਸਦ (ਕਾਂਗਰਸ) ਦੇ ਉੱਪਰੀ ਹਾਊਸ ਦੇ ਮੈਂਬਰਾਂ ਨੇ ਟਰੰਪ ਪ੍ਰਸ਼ਾਸਨ ਦੇ ਉਸ ਫੈਸਲੇ ਖਿਲਾਫ 50-46 ਦੇ ਫਰਕ ਨਾਲ ਵੋਟਿੰਗ ਕੀਤੀ, ਜਿਸ ਦੇ ਤਹਿਤ ਉਨ੍ਹਾਂ ਨੇ ਕੈਨੇਡਾ ’ਤੇ ਭਾਰੀ ਇੰਪੋਰਟ ਡਿਊਟੀ (ਟੈਰਿਫ) ਲਾਏ ਸਨ।
ਟਰੰਪ ਨੇ ਹਾਲ ’ਚ ਕੈਨੇਡਾ ’ਤੇ 10 ਫੀਸਦੀ ਵਾਧੂ ਟੈਰਿਫ ਇਸ ਲਈ ਵਧਾ ਦਿੱਤੇ ਸਨ, ਕਿਉਂਕਿ ਉੱਥੋਂ ਦੇ ਇਕ ਟੈਲੀਵਿਜ਼ਨ ਇਸ਼ਤਿਹਾਰ ’ਚ ਉਨ੍ਹਾਂ ਦੀਆਂ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਗਈ ਸੀ। ਰਿਪਬਲਿਕਨ ਪਾਰਟੀ ਦੇ 4 ਸੀਨੇਟਰ- ਸੁਸਾਨ ਕਾਲਿਨਸ (ਮੇਨ), ਮਿਸ਼ੇਲ ਮੈਕਕੋਨੇਲ (ਕੇਂਟਕੀ), ਲਿਸਾ ਮੁਰਕੋਵਸਕੀ (ਅਲਾਸਕਾ) ਅਤੇ ਰੈਂਡ ਪਾਲ (ਕੇਂਟਕੀ) ਨੇ ਡੈਮੋਕ੍ਰੇਟਿਕ ਸੀਨੇਟਰ ਨਾਲ ਮਿਲ ਕੇ ਮਤੇ ਦਾ ਸਮਰਥਨ ਕੀਤਾ, ਜਿਸ ਨਾਲ ਟਰੰਪ ਦੇ ਟੈਰਿਫ ਲਾਉਣ ਦੇ ਅਧਿਕਾਰ ਨੂੰ ਖਤਮ ਕੀਤਾ ਜਾ ਸਕੇ।
ਸੀਨੇਟ ਨੇ ਇਸ ਤੋਂ ਪਹਿਲਾਂ ਵੀ 2 ਅਪ੍ਰੈਲ ਨੂੰ ਇਹੀ ਮਤਾ ਪਾਸ ਕੀਤਾ ਸੀ ਪਰ ਉਦੋਂ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੇ ਹਾਊਸ ਨੇ ਇਸ ਨੂੰ ਅੱਗੇ ਨਹੀਂ ਵਧਾਇਆ ਸੀ। ਇਸ ਮਤੇ ਨੂੰ ਡੈਮੋਕ੍ਰੇਟਿਕ ਪਾਰਟੀ ਦੇ ਸੀਨੇਟਰ ਟਿਮ ਕੇਨ (ਵਰਜੀਨੀਆ) ਨੇ ਦੁਬਾਰਾ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਟਰੰਪ ਦਾ ਕੈਨੇਡਾ ’ਤੇ ਟੈਰਿਫ ਲਾਉਣਾ ਅੰਤਰਰਾਸ਼ਟਰੀ ਐਮਰਜੈਂਸੀ ਆਰਥਕ ਸ਼ਕਤੀ ਕਾਨੂੰਨ ਤਹਿਤ ਸਹੀ ਨਹੀਂ ਹੈ।
ਮਿਸ਼ਨ ’ਤੇ ਪੁਲਾੜ ਯਾਤਰੀਆਂ ਅਤੇ ਚੂਹਿਆਂ ਨੂੰ ਭੇਜ ਰਿਹੈ ਚੀਨ
NEXT STORY