ਬ੍ਰਿਟੇਨ— ਬ੍ਰਿਟੇਨ ਦੇ ਰਹਿਣ ਵਾਲੇ ਭਾਰਤਵੰਸ਼ੀ ਬਿਲੇਨੀਅਰ ਬਿਜ਼ਨਸਮੈਨ ਮਹਿਮੂਦ ਕਮਾਨੀ ਦੇ ਬੇਟੇ ਦਾ ਇਟਲੀ ਵਿਚ ਵਿਆਹ ਸੁਰਖੀਆਂ 'ਚ ਹੈ। ਉਨ੍ਹਾਂ ਦੇ 28 ਸਾਲ ਦੇ ਬੇਟੇ ਅਦਮ ਨੇ ਲੇਕ ਕੋਮੋ ਵਿਚ ਆਪਣੀ ਗਰਲਫਰੈਂਡ ਸ਼ਰਲਾਟ ਮੈਕਹੇਲ ਨਾਲ ਵਿਆਹ ਕੀਤਾ ਹੈ। ਵਿਆਹ ਸੈਰੇਮਨੀ ਤਿੰਨ ਦਿਨਾਂ ਤੱਕ ਚੱਲੀ, ਜਿਸ ਵਿਚ ਸ਼ਰਲਾਟ ਵੈਡਿੰਗ ਗਾਊਨ ਦੇ ਨਾਲ-ਨਾਲ ਇੰਡੀਅਨ ਡ੍ਰੈੱਸਾਂ ਵਿਚ ਵੀ ਨਜ਼ਰ ਆਈਆਂ। ਦੱਸ ਦਈਏ ਕਿ ਅਦਮ ਦੇ ਦਾਦੇ ਗੁਜਰਾਤ ਵਿਚ ਮਹਾਤਮਾ ਗਾਂਧੀ ਨਾਲ ਸਕੂਲ ਜਾਦੇ ਸਨ।
ਵਿਦੇਸ਼ੀ ਦੁਲਹਨ, ਦੇਸੀ ਡ੍ਰੈੱਸ...
ਕਮਾਨੀ ਅਦਮ 165 ਅਰਬ ਰੁਪਏ ਦੇ ਫ਼ੈਸ਼ਨ ਐੱਮਪਾਇਰ ਬੁਹੂ ਦੇ ਮਾਲਿਕ ਹਨ। ਉਨ੍ਹਾਂ ਦੇ ਬੇਟੇ ਇਸ ਵਿਆਹ ਵਿਚ ਸਾਢੇ 8 ਕਰੋੜ ਰੁਪਏ ਖਰਚ ਹੋਏ। ਵਿਆਹ ਦੇ ਸਾਰੇ ਫੰਕਸ਼ਨ ਲੇਕ ਕੋਮੋ ਵਿੱਚ ਮੌਜ਼ੂਦ 24 ਏਕੜ ਵਾਲੇ ਪ੍ਰਾਇਵੇਟ ਪਾਰਕਲੈਂਡ ਵਿਲਾ ਇਬਰਾ ਵਿਚ ਹੋਏ। ਇਹ ਜਗ੍ਹਾ ਹਾਲੀਵੁੱਡ ਦੇ ਫਿਲਮਾਂ ਵਿਚ ਵੀ ਨਜ਼ਰ ਆ ਚੁੱਕੀ ਹੈ। ਇਨ੍ਹਾਂ ਤਿੰਨ ਦਿਨਾਂ ਦੇ ਫੰਕਸ਼ਨ ਦੇ ਦੌਰਾਨ ਦੁਲਹਨ ਕਈ ਮੌਕਿਆਂ ਉੱਤੇ ਇੰਡੀਅਨ ਡ੍ਰੈੱਸ ਵਿਚ ਦਿਖਾਈ ਦਿੱਤੀ, ਜਦੋਂ ਕਿ ਕੁਝ ਮੌਕਿਆਂ ਉੱਤੇ ਰਾਜਕੁਮਾਰੀ ਗਾਊਨ ਅਤੇ ਤਾਜ ਵਿਚ ਨਜ਼ਰ ਆਈ। ਪਰਿਵਾਰਿਕ ਮੈਂਬਰਸ ਨੇ ਵਿਆਹ ਤੋਂ ਪਹਿਲਾਂ ਦੀਆਂ ਤਿਆਰੀਆਂ ਦੀ ਫੋਟੋਆਂ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀਆਂ ਹਨ, ਜਿਸ ਵਿਚ ਦੁਲਹਨ ਦੋਸਤਾਂ ਨਾਲ ਮਜ਼ੇ ਕਰਦੀ ਨਜ਼ਰ ਆ ਰਹੀ ਹੈ। ਦੁਲਹਨ ਸ਼ਰਲਾਟ ਨੇ ਵੀ ਆਪਣੇ ਨਵੇਂ ਮੈਨੀਕਿਓਰ ਤੋਂ ਲੈ ਕੇ ਕਿਸਟਲ ਵਾਲੀ ਪਿੰਕ ਨੇਲ ਪਾਲਿਸ਼ ਲੱਗੇ ਹੱਥਾਂ ਦੀ ਫੋਟੋਆਂ ਪੋਸਟ ਕੀਤੀਆਂ ਹਨ।
ਗਾਂਧੀ ਦੇ ਨਾਲ ਪੜ੍ਹਦੇ ਸਨ ਦਾਦਾ
ਮਹਿਮੂਦ ਮੂਲ ਰੂਪ ਤੋਂ ਭਾਰਤ ਦੇ ਗੁਜਰਾਤ ਰਾਜ ਨਾਲ ਸਬੰਧ ਰੱਖਦੇ ਹਨ। ਇੱਥੋਂ ਉਨ੍ਹਾਂ ਦਾ ਪਰਿਵਾਰ ਕੀਨੀਆ ਚਲਾ ਗਿਆ ਸੀ ਅਤੇ ਫਿਰ ਬ੍ਰਿਟੇਨ ਵਿਚ ਬਸ ਗਏ। ਮਹਿਮੂਦ ਦੇ ਪਿਤਾ ਗੁਜਰਾਤ ਵਿਚ ਮਹਾਤਮਾ ਗਾਂਧੀ ਨਾਲ ਪੜ੍ਹਾਈ ਕਰਦੇ ਸਨ। ਮਹਿਮੂਦ ਨੇ ਬੁਹੂ ਦਾ ਬਿਜਨੈਸ 2006 ਵਿਚ ਸੇਟਅੱਪ ਕੀਤਾ, ਜਿਸ ਦਾ ਮਕਸਦ ਘੱਟ ਕੀਮਤ ਵਿਚ ਕੱਪੜੇ ਵੇਚਣਾ ਸੀ।ਅੱਜ ਮੈਨਚੈਸਟਰ, ਬਰਨਲੇ, ਲੰਡਨ, ਨਿਊਯਾਰਕ ਅਤੇ ਲਾਸ ਐਜੀਲਿਸ ਵਿਚ ਉਨ੍ਹਾਂ ਦੀ 1415 ਲੋਕਾਂ ਦੀ ਵਰਕਫੋਰਸ ਹੈ।
ਸਿਡਨੀ ਵਿਚ ਪਤਨੀ ਨੇ ਬਹਿਸ ਦੌਰਾਨ ਪਤੀ ਨੂੰ ਮਾਰਿਆ ਚਾਕੂ
NEXT STORY