ਵਾਸ਼ਿੰਗਟਨ-ਜਰਮਨੀ ਦੀ ਕੰਪਨੀ ਬਾਇਓਨਟੈਕ ਅਤੇ ਅਮਰੀਕਾ ਦੀ ਦਵਾਈ ਨਿਰਮਾਤਾ ਕੰਪਨੀ ਫਾਈਜ਼ਰ ਨੇ ਇਕ ਸਾਲ ਦੇ ਅੰਦਰ ਕੋਰੋਨਾ ਵੈਕਸੀਨ ਦੀਆਂ ਕਰੀਬ 300 ਕਰੋੜ ਖੁਰਾਕਾਂ ਦੀ ਉਤਪਾਦਨ ਸਮਰਥਾ ਵਿਕਸਿਤ ਕਰਨ ਦਾ ਦਾਅਵਾ ਕੀਤਾ ਹੈ। ਬਾਇਓਨਟੈਕ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਉਗੁਰ ਸਾਹਿਨ ਨੇ ਬੁੱਧਵਾਰ ਨੂੰ ਬਲੂਮਰਗ ਨੂੰ ਦਿੱਤੇ ਇਕ ਇੰਟਰਵਿਊ 'ਚ ਇਹ ਦਾਅਵਾ ਕੀਤਾ।
ਇਹ ਵੀ ਪੜ੍ਹੋ -ਪਾਕਿ 'ਚ ਮਹਿੰਗਾਈ ਆਪਣੇ ਸਿਖਰ 'ਤੇ, 1 ਕਿਲੋ ਅਦਰਕ ਦੀ ਕੀਮਤ 1000 ਰੁਪਏ
ਸਾਹਿਨ ਨੇ ਇੰਟਰਵਿਊ 'ਚ ਕਿਹਾ ਕਿ ਅਸੀਂ ਆਪਣੀ ਵੈਕਸੀਨ ਉਤਪਾਦਨ ਸਮਰੱਥਾ ਨੂੰ ਹੋਰ ਜ਼ਿਆਦਾ ਵਧਾ ਸਕਦੇ ਹਾਂ। ਮੇਰਾ ਮੰਨਣਾ ਹੈ ਕਿ 2022 ਤੱਕ ਅਸੀਂ ਕੋਰੋਨਾ ਵੈਕਸੀਨ ਦੀਆਂ ਕਰੀਬ 300 ਕਰੋੜ ਖੁਰਾਕਾਂ ਬਣਾ ਸਕਦੇ ਹਾਂ, ਹਾਲਾਂਕਿ ਇਹ ਮੰਗ ਸਮੇਤ ਹੋਰ ਕਾਰਨਾਂ 'ਤੇ ਵੀ ਨਿਰਭਰ ਕਰੇਗਾ। ਫਰਵਰੀ ਦੀ ਸ਼ੁਰੂਆਤ 'ਚ ਫਾਈਜ਼ਰ ਅਤੇ ਬਾਇਓਨਟੈਕ ਨੇ 2021 ਦੇ ਅੰਦਰ ਕੋਰੋਨਾ ਵੈਕਸੀਨ ਦੀ ਕਰੀਬ 200 ਕਰੋੜ ਖੁਰਾਕ ਦਾ ਉਤਪਾਦਨ ਕਰਨ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ -ਕੋਰੋਨਾ ਮਹਾਮਾਰੀ ਦੇ ਇਕ ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਕੋਰੋਨਾ ਮਹਾਮਾਰੀ ਦੇ ਇਕ ਸਾਲ ਬਾਅਦ ਵਿਸ਼ਵ ਨੂੰ ਇਸ ਤੋਂ ਬਾਹਰ ਨਿਕਲਣ ਦੀ ਉਮੀਦ
NEXT STORY