ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਵੱਲੋਂ 'ਕੈਪੀਟਲ ਗੇਨ ਟੈਕਸ' ਪੇਸ਼ਕਸ਼ ਕੀਤੇ ਜਾਣ ਕਾਰਣ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਆਈ ਤੇਜ਼ ਗਿਰਾਵਟ ਤੋਂ ਇਕ ਦਿਨ ਵਿਚ ਨਿਵੇਸ਼ਕਾਂ ਦੇ 200 ਅਰਬ ਡਾਲਰ ਡੁੱਬ ਗਏ। ਕੁਆਇਨ ਮੈਟ੍ਰਿਕਸ ਡਾਟਾ ਦੀ ਰਿਪੋਰਟ ਮੁਤਾਬਕ ਕੈਪੀਟਲ ਗੇਨ ਟੈਕਸ ਦੀ ਪੇਸ਼ਕਸ਼ ਤੋਂ ਬਾਅਦ ਬਿੱਟ ਕੁਆਇੰਨ ਵਿਚ 7.3 ਫੀਸਦੀ ਦੀ ਤੇਜ਼ ਗਿਰਾਵਟ ਆਈ ਅਤੇ ਇਸ ਦੇ ਭਾਅ ਫਿਸਲ ਕੇ 49730 'ਤੇ ਪਹੁੰਚ ਗਏ।
ਇਹ ਵੀ ਪੜੋ - ਬੰਗਲਾਦੇਸ਼ ਦੇ ਰਸਾਇਣ ਗੋਦਾਮ 'ਚ ਲੱਗੀ ਅੱਗ, 4 ਦੀ ਮੌਤ ਤੇ 23 ਜ਼ਖਮੀ
ਮਾਰਚ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਬਿੱਟ ਕੁਆਇਨ ਦੇ ਭਾਅ 50 ਹਜ਼ਾਰ ਡਾਲਰ ਤੋਂ ਹੇਠਾਂ ਫਿਸਲ ਗਏ ਹਨ। ਇਕ ਹੋਰ ਕ੍ਰਿਪਟੋ ਕਰੰਸੀ ਇਦ੍ਰੀਯਮ ਦੇ ਭਾਅ 8 ਫੀਸਦੀ ਦੀ ਗਿਰਾਵਟ ਤੋਂ ਬਾਅਦ 2320 ਡਾਲਰ 'ਤੇ ਪਹੁੰਚ ਗਏ ਜਦਕਿ ਇਸ ਦਰਮਿਆਨ 5ਵੀਂ ਸਭ ਤੋਂ ਵੱਡੀ ਕ੍ਰਿਪਟੋ ਕਰੰਸੀ ਐਕਸ. ਆਰ. ਪੀ. ਦੇ ਭਾਅ ਵਿਚ 16 ਫੀਸਦੀ ਦੀ ਗਿਰਾਵਟ ਦੇਖੀ ਗਈ ਹੈ।
ਇਹ ਵੀ ਪੜੋ - ਕੌਣ ਹੈ ਇਹ ਪਾਕਿਸਤਾਨੀ ਸਮਾਜ ਸੇਵੀ, ਜਿਸ ਨੇ PM ਮੋਦੀ ਨੂੰ ਕੀਤੀ ਮਦਦ ਦੀ ਪੇਸ਼ਕਸ਼
ਦਰਅਸਲ ਰਾਸ਼ਟਰਪਤੀ ਬਾਈਡੇਨ ਅਮਰੀਕਾ ਦੇ ਵੱਡੇ ਅਮੀਰਾਂ 'ਤੇ ਟੈਕਸ ਦੀ ਦਰ ਵਧਾ ਕੇ 43.4 ਫੀਸਦੀ ਕਰ ਸਕਦੇ ਹਨ ਅਤੇ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਬਾਈਡੇਨ ਦੇ ਇਸ ਕਦਮ ਨੂੰ ਲੈ ਕੇ ਘਬਰਾਹਟ ਦਾ ਮਾਹੌਲ ਹੈ ਜਿਸ ਦੇ ਚੱਲਦੇ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਤੇਜ਼ ਗਿਰਾਵਟ ਦੇਖੀ ਜਾ ਰਹੀ ਹੈ। ਕ੍ਰਿਪਟੋ ਕਰੰਸੀ ਐਕਸਚੇਂਜ਼ ਨਾਲ ਸਬੰਧਿਤ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਕ੍ਰਿਪਟੋ ਕਰੰਸੀ ਬਜ਼ਾਰ ਵਿਚ ਕਾਫੀ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਰਾਸ਼ਟਰਪਤੀ ਦੇ ਇਸ ਐਲਾਨ ਕਾਰਣ ਆਮ ਤਰੀਕੇ ਨਾਲ 'ਪ੍ਰਾਫਿੱਟ ਬੁਕਿੰਗ' ਦੇ ਦੌਰ ਵਿਚ ਹੈ ਅਤੇ ਤੇਜ਼ੀ ਨਾਲ ਬ੍ਰੇਕ ਲੱਗ ਗਈ ਹੈ।
ਇਹ ਵੀ ਪੜੋ - ਭਾਰਤ 'ਚ ਬੇਕਾਬੂ ਹੋ ਰਹੇ ਕੋਰੋਨਾ ਤੋਂ ਡਰਿਆ ਸਿੰਗਾਪੁਰ, ਆਉਣ ਵਾਲੀਆਂ 'ਫਲਾਈਟਾਂ' 'ਤੇ ਲਾਇਆ ਬੈਨ
Crypto Exchange ਦਾ CEO ਨਿਵੇਸ਼ਕਾਂ ਦੇ 2 ਅਰਬ ਡਾਲਰ ਲੈ ਕੇ ਹੋਇਆ ਫਰਾਰ
NEXT STORY