ਵਾਸ਼ਿੰਗਟਨ (ਏਜੰਸੀ)- ਅਮਰੀਕਾ ਵਿਚ ਕੰਸਾਸ ਸੂਬੇ ਦੇ ਵਿਚਿਟਾ ਵਿਚ ਇਕ ਏਵੀਏਸ਼ਨ ਪਲਾਂਟ ਵਿਚ ਧਮਾਕਾ ਹੋਣ ਕਾਰਨ ਸ਼ੁੱਕਰਵਾਰ ਨੂੰ ਘੱਟੋ-ਘੱਟ 15 ਲੋਕ ਜ਼ਖਮੀ ਹੋ ਗਏ। ਸਥਾਨਕ ਮੀਡੀਆ ਮੁਤਾਬਕ ਇਹ ਪਲਾਂਟ ਦੱਖਣੀ-ਮੱਧ ਕੰਸਾਸ ਦੇ ਪੂਰਬੀ ਵਿਚਿਟਾ ਸ਼ਹਿਰ ਵਿਚ ਸਥਿਤ ਬੀਚਕ੍ਰਾਫਟ ਦੇ ਪਲਾਂਟ- ਤਿੰਨ ਵਿਚ ਸਥਾਨਕ ਸਮੇਂ ਮੁਤਾਬਕ ਸਵੇਰੇ ਲਗਭਗ 8 ਵਜੇ ਹੋਇਆ।
ਇਸ ਘਟਨਾ ਵਿਚ ਜ਼ਖਮੀ ਹੋਏ ਲੋਕਾਂ ਵਿਚੋਂ 11 ਲੋਕਾਂ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ, ਜਦੋਂ ਕਿ ਚਾਰ ਲੋਕਾਂ ਦਾ ਇਲਾਜ ਘਟਨਾ ਵਾਲੀ ਥਾਂ 'ਤੇ ਹੀ ਕੀਤਾ ਗਿਆ। ਇਸ ਘਟਨਾ ਵਿਚ ਕਿਸੇ ਦੀ ਮੌਤ ਹੋਣ ਦੀ ਸੂਚਨਾ ਨਹੀਂ ਹੈ, ਪਰ ਜ਼ਖਮੀਆਂ ਵਿਚੋਂ ਇਕ ਵਿਅਕਤੀ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ। ਮੀਡੀਆ ਰਿਪੋਰਟ ਮੁਤਾਬਕ ਧਮਾਕਾ ਨਾਈਟ੍ਰੋਜਨ ਟੈਂਕ ਵਿਚ ਹੋਇਆ।
ਬਰੈਂਪਟਨ : ਪੰਜਾਬੀ ਵਿਅਕਤੀ ਨੂੰ ਕਾਰ ਹੇਠ ਦਰੜਣ ਵਾਲਾ 'ਪੰਜਾਬੀ' ਪੁਲਸ ਅੜਿੱਕੇ
NEXT STORY