ਮਾਲਦੀਵ: ਹਾਲ ਹੀ ਵਿੱਚ ਮਾਲਦੀਵ ਵਿੱਚ ਇੱਕ ਵੱਡਾ ਹਾਦਸਾ ਟਲ ਗਿਆ। 2 ਮਾਰਚ ਨੂੰ, 48 ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਸਪੀਡਬੋਟ ਖਰਾਬ ਮੌਸਮ ਕਾਰਨ ਸਮੁੰਦਰ ਵਿੱਚ ਡੁੱਬ ਗਈ। ਕਿਸ਼ਤੀ ਪਾਣੀ ਨਾਲ ਭਰਨੀ ਸ਼ੁਰੂ ਹੋ ਗਿਆ ਤੇ ਇੰਜਣ ਨੇ ਕੰਮ ਕਰਨਾ ਬੰਦ ਕਰ ਦਿੱਤਾ। ਹਾਲਾਤ ਅਜਿਹੇ ਬਣ ਗਏ ਕਿ ਯਾਤਰੀਆਂ ਨੂੰ ਲਾਈਫ ਜੈਕਟਾਂ ਪਾ ਕੇ ਸਮੁੰਦਰ ਵਿੱਚ ਛਾਲ ਮਾਰਨੀ ਪਈ।
ਤੂਫਾਨੀ ਲਹਿਰਾਂ ਵਿਚਾਲੇ ਕਿਸ਼ਤੀ ਡੁੱਬੀ
ਸਥਾਨਕ ਰਿਪੋਰਟਾਂ ਅਨੁਸਾਰ, ਤੇਜ਼ ਲਹਿਰਾਂ ਕਾਰਨ ਕਿਸ਼ਤੀ ਦਾ ਇੰਜਣ ਪਾਣੀ ਨਾਲ ਭਰ ਗਿਆ ਅਤੇ ਹੌਲੀ-ਹੌਲੀ ਪੂਰੀ ਕਿਸ਼ਤੀ ਡੁੱਬਣ ਲੱਗੀ। ਯਾਤਰੀਆਂ ਨੇ ਲਾਈਫ ਜੈਕਟਾਂ ਪਹਿਨਣ ਦੀ ਕੋਸ਼ਿਸ਼ ਕੀਤੀ, ਪਰ ਬਹੁਤ ਸਾਰੀਆਂ ਜੈਕਟਾਂ ਸਹੀ ਢੰਗ ਨਾਲ ਕੰਮ ਨਹੀਂ ਕਰ ਰਹੀਆਂ ਸਨ। ਇਸ ਦੇ ਬਾਵਜੂਦ, ਸਾਰੇ ਸਮੁੰਦਰ ਵਿੱਚ ਉਤਰ ਗਏ ਅਤੇ ਬਚਾਅ ਕਿਸ਼ਤੀਆਂ ਦੇ ਮੌਕੇ 'ਤੇ ਪਹੁੰਚਣ ਤੱਕ ਤੈਰਦੇ ਰਹੇ।
ਸਰਕਾਰ ਨੇ ਰਾਹਤ ਪ੍ਰਗਟਾਈ, ਰਾਸ਼ਟਰਪਤੀ ਨੇ ਛੁੱਟੀ ਦਾ ਕੀਤਾ ਐਲਾਨ
ਇਸ ਘਟਨਾ ਦੇ ਸਮੇਂ ਮਾਲਦੀਵ ਵਿੱਚ ਇੱਕ 'ਯੈਲੋ ਅਲਰਟ' ਲਾਗੂ ਸੀ, ਜਿਸਦਾ ਅਰਥ ਹੈ ਤੂਫਾਨ ਅਤੇ ਤੇਜ਼ ਹਵਾਵਾਂ ਦੀ ਚੇਤਾਵਨੀ। ਇੱਕ ਦਿਨ ਪਹਿਲਾਂ ਹੀ, ਰਿਕਾਰਡ ਤੋੜ ਮੀਂਹ ਨੇ ਮਾਲਦੀਵ ਵਿੱਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਸਨ। ਇਸ ਕਾਰਨ ਕਰਕੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ 3 ਮਾਰਚ ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ।
ਮਾਲਦੀਵ ਪੁਲਸ ਨੇ ਟਵਿੱਟਰ 'ਤੇ ਜਾਣਕਾਰੀ ਸਾਂਝੀ ਕੀਤੀ ਕਿ ਸਵੇਰੇ 7:57 ਵਜੇ ਸਾਨੂੰ ਸੂਚਨਾ ਮਿਲੀ ਕਿ 'ਹੁਵਾਨ' ਨਾਮ ਦੀ ਇੱਕ ਸਪੀਡਬੋਟ ਧੀਗੁਰਾਹ ਤੋਂ ਮਾਲੇ ਜਾਂਦੇ ਸਮੇਂ ਡੁੱਬ ਗਈ। ਕਿਸ਼ਤੀ ਵਿੱਚ 45 ਯਾਤਰੀ ਅਤੇ 3 ਚਾਲਕ ਦਲ ਦੇ ਮੈਂਬਰ ਸਵਾਰ ਸਨ। ਪੁਲਸ ਨੇ ਦੱਸਿਆ ਕਿ ਬਚਾਅ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ ਅਤੇ ਚਾਰ ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਸਾਰਿਆਂ ਨੂੰ ਢੀਗੁਰਾਹ ਵਾਪਸ ਲਿਆਂਦਾ ਗਿਆ ਅਤੇ ਉਹ ਠੀਕ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੱਛਮੀ ਸੂਡਾਨ 'ਚ ਗੋਲੀਬਾਰੀ, 16 ਤੋਂ ਵੱਧ ਲੋਕਾਂ ਦੀ ਮੌਤ
NEXT STORY