ਇੰਟਰਨੈਸ਼ਨਲ ਡੈਸਕ- ਅਫਰੀਕੀ ਦੇਸ਼ ਸੂਡਾਨ ਤੋਂ ਇਕ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਸ਼ਰਣਾਰਥੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਲੀਬੀਆ ਦੇ ਤਟ 'ਤੇ ਅੱਗ ਲੱਗਣ ਮਗਰੋਂ ਡੁੱਬ ਗਈ, ਜਿਸ ਕਾਰਨ ਘੱਟੋ-ਘੱਟ 50 ਲੋਕ ਦੇ ਮਾਰੇ ਜਾਣ ਦਾ ਖ਼ਦਸ਼ਾ ਹੈ।
ਜਾਣਕਾਰੀ ਦਿੰਦੇ ਹੋਏ ਅੰਤਰਰਾਸ਼ਟਰੀ ਪ੍ਰਵਾਸ ਸੰਗਠਨ ਨੇ ਦੱਸਿਆ ਕਿ ਸ਼ਰਨਾਰਥੀਆਂ ਨੂੰ ਲੈ ਕੇ ਜਾ ਰਹੀ ਇਹ ਕਿਸ਼ਤੀ ਪੂਰਬੀ ਲੀਬੀਆ ਦੇ ਤੋਬ੍ਰੁਕ ਤਟ ਤੋਂ ਲਗਭਗ 60 ਕਿਲੋਮੀਟਰ ਦੂਰ ਸੀ, ਜਦੋਂ ਇਸ 'ਚ ਅੱਗ ਲੱਗ ਗਈ ਤੇ ਇਹ ਡੁੱਬ ਗਈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਕ ਕਿਸ਼ਤੀ 'ਚ ਕੁੱਲ 75 ਸੂਡਾਨੀ ਸ਼ਰਨਾਰਥੀ ਸਵਾਰ ਸਨ, ਜਿਨ੍ਹਾਂ 'ਚੋਂ ਸਿਰਫ਼ 24 ਨੂੰ ਹੀ ਬਚਾਇਆ ਜਾ ਸਕਿਆ।
ਇਹ ਵੀ ਪੜ੍ਹੋ- 'ਪਾਕਿਸਤਾਨ 'ਤੇ ਹਮਲਾ ਮਤਲਬ ਸਾਊਦੀ 'ਤੇ ਹਮਲਾ..!', ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਨੇ ਕੀਤਾ ਐਲਾਨ
ਜ਼ਿਕਰਯੋਗ ਹੈ ਕਿ ਲੀਬੀਆ 'ਚ 9 ਲੱਖ ਦੇ ਕਰੀਬ ਸ਼ਰਨਾਰਥੀ ਰਹਿ ਰਹੇ ਹਨ ਤੇ ਉਹ ਇਸ ਦੇਸ਼ ਨੂੰ ਯੂਰੋਪ ਪਹੁੰਚਣ ਲਈ ਇਕ ਕੜੀ ਵਜੋਂ ਦੇਖ ਰਹੇ ਹਨ ਤੇ ਇਸ ਨੂੰ ਪਾਰ ਕਰ ਕੇ ਯੂਰੋਪ 'ਚ ਦਾਖਲ ਹੋਣ ਦੀ ਕੋਸ਼ਿਸ਼ 'ਚ ਹੁਣ ਤੱਕ ਸੈਂਕੜੇ ਲੋਕ ਜਾਨਾਂ ਗੁਆ ਚੁੱਕੇ ਹਨ। ਹਾਲੇ ਪਿਛਲੇ ਹੀ ਮਹੀਨੇ 68 ਸ਼ਰਨਾਰਥੀਆਂ ਦੀ ਮੌਤ ਹੋ ਗਈ ਸੀ, ਜਦਕਿ ਦਰਜਨਾਂ ਹੋਰ ਗੁੰਮ ਹੋ ਗਏ, ਜਦੋਂ ਯਮਨ ਜਾਂਦੇ ਹੋਏ ਉਨ੍ਹਾਂ ਦੀ ਕਿਸ਼ਤੀ ਪਾਣੀ 'ਚ ਡੁੱਬ ਗਈ ਸੀ।
ਇਹ ਵੀ ਪੜ੍ਹੋ- ਹਵਾ 'ਚ ਉੱਡ ਰਿਹਾ ਸੀ ਯਾਤਰੀ ਜਹਾਜ਼, ਸੌਂ ਗਿਆ ATC, ਜ਼ਮੀਨ ਤੋਂ ਅਸਮਾਨ ਤੱਕ ਪਈਆਂ ਭਾਜੜਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਾਲਦੀਵ ਦੇ ਰਾਸ਼ਟਰਪਤੀ ਮੁਈਜ਼ੂ ਨੇ ਵਿਵਾਦਪੂਰਨ ਮੀਡੀਆ ਬਿੱਲ 'ਤੇ ਕੀਤੇ ਦਸਤਖਤ
NEXT STORY