ਫਰਿਜ਼ਨੋ (ਕੈਲੀਫੋਰਨੀਆ)(ਗੁਰਿੰਦਰਜੀਤ ਨੀਟਾ ਮਾਛੀਕੇ)- ਅਫਗਾਨਿਸਤਾਨ ਦੇ ਕਾਬੁਲ ਹਵਾਈ ਅੱਡੇ 'ਤੇ ਅਮਰੀਕਾ ਦੁਆਰਾ ਚਲਾਈ ਗਈ ਨਿਕਾਸੀ ਮੁਹਿੰਮ ਦੇ ਦੌਰਾਨ ਬੰਬ ਧਮਾਕੇ 'ਚ ਮਾਰੇ ਗਏ 13 ਅਮਰੀਕੀ ਸਰਵਿਸ ਮੈਂਬਰਾਂ ਵਿੱਚੋਂ ਇੱਕ ਮਰੀਨ ਦੀ ਲਾਸ਼ ਐਤਵਾਰ ਨੂੰ ਉਸਦੇ ਉੱਤਰੀ ਇੰਡੀਆਨਾ ਦੇ ਘਰ 'ਚ ਪਹੁੰਚੀ ਹੈ।
ਇਹ ਖ਼ਬਰ ਪੜ੍ਹੋ- ਜ਼ਿੰਬਾਬਵੇ ਦੇ ਸਾਬਕਾ ਕਪਤਾਨ ਨੇ ਕੀਤਾ ਸੰਨਿਆਸ ਦਾ ਐਲਾਨ
ਇੱਕ ਫੌਜੀ ਕਾਫਿਲੇ ਨੇ ਸਨਮਾਨ ਸਹਿਤ ਲੋਗਨਸਪੋਰਟ ਦੇ 22 ਸਾਲਾਂ ਮਰੀਨ ਕੋਰ ਕਾਰਪੋਰੇਲ ਹਮਬਰਟੋ ਸਾਂਚੇਜ਼ ਦਾ ਮ੍ਰਿਤਕ ਸਰੀਰ ਉਸਦੇ ਘਰ ਪਹੁੰਚਾਇਆ। ਸਾਂਚੇਜ਼ ਦੀ ਲਾਸ਼ ਐਤਵਾਰ ਸਵੇਰੇ ਇੰਡੀਆਨਾਪੋਲਿਸ ਤੋਂ ਲਗਭਗ 80 ਮੀਲ ਉੱਤਰ 'ਚ ਪੇਰੂ ਦੇ ਨੇੜੇ ਗ੍ਰਿਸਮ ਏਅਰ ਰਿਜ਼ਰਵ ਬੇਸ 'ਤੇ ਪਹੁੰਚੀ ਤੇ ਫਿਰ ਫੌਜੀ ਕਾਫਿਲਾ 20 ਮੀਲ ਦੀ ਦੂਰੀ 'ਤੇ ਲੋਗਨਸਪੋਰਟ ਵੱਲ ਗਿਆ। ਅਮਰੀਕੀ ਲੋਕਾਂ ਨੇ ਇਸ ਸੈਨਿਕ ਨੂੰ ਸੜਕ 'ਤੇ ਲਾਈਨਾਂ ਲਗਾ ਕੇ ਅਮਰੀਕੀ ਝੰਡਿਆਂ ਸਮੇਤ ਸ਼ਰਧਾਂਜਲੀ ਤੇ ਸਨਮਾਨ ਦਿੱਤਾ। ਫੌਜੀ ਕਾਫਿਲੇ 'ਚ ਗੱਡੀਆਂ ਤੇ ਸੈਂਕੜੇ ਮੋਟਰਸਾਈਕਲ ਸਨ। ਸਾਂਚੇਜ਼ ਆਪਣੀ ਲੋਗਨਸਪੋਰਟ ਹਾਈ ਸਕੂਲ ਕਲਾਸ ਦੇ 17 ਮੈਂਬਰਾਂ ਵਿੱਚੋਂ ਇੱਕ ਸੀ ਜੋ ਆਪਣੀ 2017 ਦੀ ਗ੍ਰੈਜੂਏਸ਼ਨ ਤੋਂ ਬਾਅਦ ਫੌਜ 'ਚ ਭਰਤੀ ਹੋਇਆ ਸੀ। ਸੋਮਵਾਰ ਨੂੰ ਲੋਗਨਸਪੋਰਟ ਦੇ ਲਾਈਫ ਗੇਟ ਚਰਚ ਵਿਖੇ ਇੱਕ ਪਬਲਿਕ ਵਿਜਟ ਦੇ ਬਾਅਦ ਸਾਂਚੇਜ਼ ਦੀ ਫਿਊਨਰਲ ਮੰਗਲਵਾਰ ਸਵੇਰੇ 11 ਵਜੇ ਨਿਰਧਾਰਤ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- ਅਸੀਂ ਸੀਰੀਜ਼ ਦਾ 5ਵਾਂ ਟੈਸਟ ਚਾਹੁੰਦੇ ਹਾਂ, ਇਕਲੌਤਾ ਟੈਸਟ ਨਹੀਂ : ਗਾਂਗੁਲੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ: ਦੂਜੇ ਵਿਸ਼ਵ ਯੁੱਧ ਵੇਲੇ ਦੇ ਸੈਨਿਕ ਨੇ ਮਨਾਇਆ 112ਵਾਂ ਜਨਮ ਦਿਨ
NEXT STORY