ਕਾਨੋ— ਬੋਕੋ ਹਰਾਮ ਦੇ ਬੰਦੂਕਧਾਰੀਆਂ ਨੇ ਨਾਈਜੀਰੀਆ 'ਚ ਅਸ਼ਾਂਤ ਉੱਤਰੀ-ਪੂਰਬੀ ਖੇਤਰ ਦੇ ਬੋਰਨੋ ਸੂਬੇ 'ਚ 23 ਲੋਕਾਂ ਦੀ ਹੱਤਿਆ ਕਰ ਦਿੱਤੀ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹ ਲੋਕ ਅੰਤਿਮ ਸੰਸਕਾਰ ਤੋਂ ਵਾਪਸ ਆ ਰਹੇ ਸਨ।
ਸਥਾਨਕ ਮਿਲੀਸ਼ੀਆ ਨੇਤਾ ਬੁਨੂ ਬੁਕਰ ਮੁਸਤਫਾ ਨੇ ਦੱਸਿਆ ਕਿ ਮੈਦੁਗੁਰੀ ਦੇ ਨੇੜੇ ਨਿਗਾਂਜਈ ਜ਼ਿਲੇ 'ਚ ਇਕ ਰਿਸ਼ਤੇਦਾਰ ਦਾ ਅੰਤਿਮ ਸੰਸਕਾਰ ਕਰਕੇ ਵਾਪਸ ਆ ਰਹੇ ਪੁਰਸ਼ਾਂ ਦੇ ਇਕ ਸਮੂਹ 'ਤੇ ਸ਼ਨੀਵਾਰ ਸਵੇਰੇ ਕੌਮਾਂਤਰੀ ਸਮੇਂ ਮੁਤਾਬਕ ਸਾਢੇ 10 ਵਜੇ ਤਿੰਨ ਮੋਟਰਸਾਈਕਲਾਂ 'ਤੇ ਆਏ ਹਮਲਾਵਰਾਂ ਨੇ ਗੋਲੀਆਂ ਚਲਾਈਆਂ। ਮੁਸਤਫਾ ਨੇ ਦੱਸਿਆ,''ਸਾਡੇ ਲੋਕਾਂ ਨੇ ਘਟਨਾ ਵਾਲੇ ਸਥਾਨ ਤੋਂ 23 ਲਾਸ਼ਾਂ ਬਰਾਮਦ ਕੀਤੀਆਂ ਹਨ।'' ਨਿਗਾਂਜਈ ਜ਼ਿਲੇ ਦੇ ਇਕ ਅਧਿਕਾਰੀ ਨੇ ਘਟਨਾ ਅਤੇ ਮ੍ਰਿਤਕਾਂ ਦੀ ਗਿਣਤੀ ਦੋਹਾਂ ਦੀ ਪੁਸ਼ਟੀ ਕੀਤੀ ਹੈ।
ਮਰਨ ਦੇ ਬਾਅਦ ਵੀ ਨਹੀਂ ਛੱਡਿਆ ਆਪਣੀ ਭੈਣ ਦਾ ਹੱਥ, ਤਸਵੀਰ ਵਾਇਰਲ
NEXT STORY